HOME » NEWS » World

ਚੀਨ ਦਾ ਵੱਡਾ ਖ਼ੁਲਾਸਾ, ਕੋਰੋਨਾ ਵਾਇਰਸ ਦੇ ਮੁੱਢਲੇ ਨਮੂਨੇ ਕੀਤੇ ਸੀ ਨਸ਼ਟ..

News18 Punjabi | News18 Punjab
Updated: May 20, 2020, 2:04 PM IST
share image
ਚੀਨ ਦਾ ਵੱਡਾ ਖ਼ੁਲਾਸਾ, ਕੋਰੋਨਾ ਵਾਇਰਸ ਦੇ ਮੁੱਢਲੇ ਨਮੂਨੇ ਕੀਤੇ ਸੀ ਨਸ਼ਟ..
ਚੀਨ ਦਾ ਵੱਡਾ ਖ਼ੁਲਾਸਾ, ਕੋਰੋਨਾ ਵਾਇਰਸ ਦੇ ਮੁੱਢਲੇ ਨਮੂਨੇ ਕੀਤੇ ਸੀ ਨਸ਼ਟ..( ਸੰਕੇਤਕ ਤਸਵੀਰ)

ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਸੁਪਰਵਾਈਜ਼ਰ ਲਿਓ ਡੇਂਗਫੈਂਗ ਨੇ ਮੰਨਿਆ ਕਿ 'ਚੀਨੀ ਸਰਕਾਰ ਨੇ 3 ਜਨਵਰੀ ਨੂੰ ਅਣਅਧਿਕਾਰਤ ਪ੍ਰਯੋਗਸ਼ਾਲਾਵਾਂ ਵਿਚ ਕੋਰੋਨਾਵਾਇਰਸ ਦੇ ਨਮੂਨਿਆਂ ਦਾ ਨਿਪਟਾਰਾ ਕਰਨ' ਦਾ ਆਦੇਸ਼ ਜਾਰੀ ਕੀਤਾ ਸੀ।

  • Share this:
  • Facebook share img
  • Twitter share img
  • Linkedin share img
ਚੀਨ ਸ਼ੁਰੂ ਤੋਂ ਹੀ ਕੋਰੋਨਾ ਵਾਇਰਸ ਬਾਰੇ ਆਲੋਚਨਾ ਅਤੇ ਪ੍ਰਸ਼ਨਾਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਸਿਹਤ ਅਧਿਕਾਰੀ ਦੇ ਤਾਜ਼ਾ ਬਿਆਨ ਨੇ ਇਕ ਵਾਰ ਫਿਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮੁੱਢਲੇ ਨਮੂਨੇ ਨਸ਼ਟ ਹੋ ਗਏ ਸਨ। ਉਸਨੇ ਕਿਹਾ ਹੈ ਕਿ ਇਹ ਫੈਸਲਾ ਖ਼ਤਰਨਾਕ ਵਾਇਰਸ ਫੈਲਾਉਣ ਦੀ ਬਾਇਓਸਫਟੀ ਨੂੰ ਧਿਆਨ ਵਿਚ ਰੱਖਦਿਆਂ ਮਾਹਰਾਂ ਦੀ ਰਾਇ ਅਤੇ ਖੋਜ ਤੋਂ ਬਾਅਦ ਲਿਆ ਗਿਆ ਹੈ।

ਚੀਨ ਨੇ ਸਵੀਕਾਰ ਕੀਤਾ ਹੈ ਕਿ ਉਸਨੇ COVID-19 ਦੇ ਮੁੱਢਲੇ ਨਮੂਨਿਆਂ ਨੂੰ ਨਸ਼ਟ ਕਰ ਦਿੱਤਾ ਹੈ, ਪਿਛਲੇ ਮਹੀਨੇ ਦੇ ਅਖੀਰ ਵਿੱਚ ਸਯੁੰਕਤ ਰਾਜ ਦੇ ਸੱਕਤਰ ਮਾਈਕ ਪੋਂਪੀਓ (US Secretary of State Mike Pompeo)  ਦੁਆਰਾ ਪੇਸ਼ ਕੀਤੇ ਗਏ ਇੱਕ ਦਾਅਵੇ ਦੀ ਪੁਸ਼ਟੀ ਕੀਤੀ ਗਈ ਹੈ।

Newsweek ਦੇ ਮੁਤਾਬਿਕ ਸ਼ੁੱਕਰਵਾਰ ਨੂੰ, ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਸੁਪਰਵਾਈਜ਼ਰ ਲਿਓ ਡੇਂਗਫੈਂਗ ਨੇ ਮੰਨਿਆ ਕਿ 'ਚੀਨੀ ਸਰਕਾਰ ਨੇ 3 ਜਨਵਰੀ ਨੂੰ ਅਣਅਧਿਕਾਰਤ ਪ੍ਰਯੋਗਸ਼ਾਲਾਵਾਂ ਵਿਚ ਕੋਰੋਨਾਵਾਇਰਸ ਦੇ ਨਮੂਨਿਆਂ ਦਾ ਨਿਪਟਾਰਾ ਕਰਨ' ਦਾ ਆਦੇਸ਼ ਜਾਰੀ ਕੀਤਾ ਸੀ।
ਮਹੱਤਵਪੂਰਣ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਸੰਬੰਧੀ ਜਾਣਕਾਰੀ ਵਿੱਚ ਪਾਰਦਰਸ਼ਤਾ ਦੀ ਅਮਰੀਕਾ ਹਮੇਸ਼ਾ ਮੰਗ ਕਰ ਰਿਹਾ ਹੈ। ਅਮਰੀਕਾ ਇਸ ਸਬੰਧੀ ਚੀਨ ਨੂੰ ਪੁੱਛ ਰਿਹਾ ਹੈ ਕਿ ਚੀਨ ਵਿੱਚ ਕੋਰੋਨਾ ਵਾਇਰਸ ਕਿਵੇਂ ਫੈਲਿਆ ਅਤੇ ਪਹਿਲਾਂ ਇਸਨੂੰ ਕਿਉਂ ਨਹੀਂ ਰੋਕਿਆ ਗਿਆ। ਯੂਐੱਸ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਪਹਿਲਾਂ ਵੀ ਇਹ ਦੋਸ਼ ਲਗਾ ਚੁੱਕੇ ਹਨ ਕਿ ਦੇਸ਼ ਦੀ ਕਮਿਊਨਿਸਟੀ ਪਾਰਟੀ ਵਿਸ਼ਵਵਿਆਪੀ ਮਹਾਂਮਾਰੀ ਦੀ ਸਥਿਤੀ ਵਿੱਚ ਅੰਤਰਰਾਸ਼ਟਰੀ ਪਾਰਦਰਸ਼ਤਾ ਦੇ ਛਿੱਕੇ ਉਡਾ ਰਹੀ ਹੈ। ਉਸਨੇ ਦੋਸ਼ ਲਾਇਆ ਹੈ ਕਿ ਚੀਨ ਨੇ ਵਾਇਰਸ ਦੇ ਨਮੂਨੇ ਨਸ਼ਟ ਕਰ ਦਿੱਤੇ, ਜਿਸ ਕਾਰਨ ਇਹ ਪਤਾ ਲਗਾਉਣਾ ਮੁਸ਼ਕਲ ਹੋ ਗਿਆ ਕਿ ਇਹ ਵਾਇਰਸ ਕਿੱਥੋਂ ਆਇਆ ਸੀ।

ਹਾਲਾਂਕਿ, ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਸੁਪਰਵਾਈਜ਼ਰ ਲਿਓ ਡੇਂਗਫੈਂਗ ਨੇ ਕਿਹਾ ਕਿ ਪੋਂਪੀਓ ਦਾ ਬਿਆਨ ਗੁੰਮਰਾਹ ਕਰਨ ਵਾਲਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਮੂਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਾਵਧਾਨੀ ਵਜੋਂ ਨਸ਼ਟ ਕੀਤੇ ਗਏ ਸਨ। ਉਸਨੇ ਕਿਹਾ, “ਜੇ ਇਕ ਲੈਬ ਵਿਚ ਵਾਇਰਸ ਨੂੰ ਸਟੋਰ ਕਰਨ ਲਈ ਲੋੜੀਂਦੀਆਂ ਸ਼ਰਤਾਂ ਨਹੀਂ ਹਨ, ਤਾਂ ਇਸ ਨੂੰ ਉਥੇ ਹੀ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ ਜਾਂ ਪੇਸ਼ੇਵਰ ਭੰਡਾਰਨ ਸੰਸਥਾਵਾਂ ਵਿਚ ਭੇਜਿਆ ਜਾਣਾ ਚਾਹੀਦਾ ਹੈ ,ਜਿੱਥੇ ਅਜਿਹੀ ਕੋਈ ਸਹੂਲਤ ਹੈ।” ਉਸਨੇ ਕਿਹਾ ਕਿ ਅਜਿਹੇ ਨਿਯਮ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ।

ਚੀਨੀ ਦੇ ਇੱਕ ਮੀਡੀਆ ਆਓਟਲੇਟ ਨੇ ਦਾਅਵਾ ਕੀਤਾ ਹੈ ਕਿ ਦਸੰਬਰ ਦੇ ਅਖੀਰ ਵਿਚ ਕੀਤੇ ਗਏ ਟੈਸਟਾਂ ਵਿਚ ਸਾਰਸ(SARS) ਵਰਗੇ ਘਾਤਕ ਵਾਇਰਸ ਦਾ ਪਤਾ ਲੱਗਿਆ। ਇਸ ਤੋਂ ਬਾਅਦ ਇਹ ਨਮੂਨੇ ਨਸ਼ਟ ਹੋ ਗਏ। ਇਸ ਰਿਪੋਰਟ ਦੇ ਅਨੁਸਾਰ, ਉਸ ਸਮੇਂ ਤੱਕ ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ। ਲਗਭਗ ਦੋ ਹਫ਼ਤਿਆਂ ਬਾਅਦ, ਵਾਇਰਸ ਦਾ ਜੀਨੋਮ ਦੁਨੀਆ ਨਾਲ ਸਾਂਝਾ ਕੀਤਾ ਗਿਆ। ਪੋਂਪਿਓ ਨੇ ਚੀਨ 'ਤੇ ਦੋਸ਼ ਲਾਇਆ ਕਿ ਇਸਦੀ ਜਾਣਕਾਰੀ ਓਹਲੇ ਹੋਣ ਕਰਕੇ ਹੀ ਦੁਨੀਆ ਨੂੰ ਕੋਰੋਨਾ ਵਾਇਰਸ ਨੂੰ ਰੋਕਣ ਲਈ ਟੀਕੇ ਅਤੇ ਦਵਾਈਆਂ ਬਣਾਉਣਾ ਮੁਸ਼ਕਲ ਹੋ ਰਿਹਾ ਹੈ।
First published: May 20, 2020, 2:04 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading