HOME » NEWS » World

ਚੀਨ 'ਚ ਦਰਿੰਦਗੀ ਦੀ ਹੱਦ ਪਾਰ, ਕਰਮਚਾਰੀਆਂ ਨੇ ਨਹੀਂ ਕੀਤਾ ਟਾਰਗੇਟ ਪੂਰਾ ਤਾਂ ਸੜਕ ਤੇ ਕੁੱਤਾ ਬਣਾ ਕੇ ਘੁਮਾਇਆ

News18 Punjab
Updated: January 18, 2019, 2:29 PM IST
ਚੀਨ 'ਚ ਦਰਿੰਦਗੀ ਦੀ ਹੱਦ ਪਾਰ, ਕਰਮਚਾਰੀਆਂ ਨੇ ਨਹੀਂ ਕੀਤਾ ਟਾਰਗੇਟ ਪੂਰਾ ਤਾਂ ਸੜਕ ਤੇ ਕੁੱਤਾ ਬਣਾ ਕੇ ਘੁਮਾਇਆ
ਕਰਮਚਾਰੀਆਂ ਨੂੰ ਸੜਕ ਤੇ ਕੁੱਤਾ ਬਣਾ ਕੇ ਘੁਮਾਇਆ
News18 Punjab
Updated: January 18, 2019, 2:29 PM IST
ਸਾਡੇ ਗੁਆਂਢੀ ਮੁਲਕ ਚੀਨ ਵਿੱਚ ਅਕਸਰ ਅਜੀਬੋ-ਗਰੀਬ ਵਾਇਰਲ ਖ਼ਬਰਾਂ ਤੇ ਵੀਡੀਓਜ਼ ਦੇਖਣ ਜਾਂ ਸੁਣਨ ਨੂੰ ਮਿਲਦੀਆਂ ਹਨ। ਕਦੀਂ ਸ਼ੀਸ਼ੇ ਦਾ ਪੁੱਲ ਬਣਾਉਣ ਦਾ ਵੀਡੀਓ ਤੇ ਕਦੀਂ ਚੰਦ ਘੰਟਿਆਂ ਵਿੱਚ ਵੱਡੀਆਂ-ਵੱਡੀਆਂ ਇਮਾਰਤਾਂ ਖੜੀਆਂ ਕਰ ਦੇਣ ਦੀਆਂ ਖ਼ਬਰਾਂ। ਇਸ ਵਾਰ ਵੀ ਕੁੱਝ ਅਜਿਹੀ ਹੀ ਵਾਇਰਲ ਖ਼ਬਰ ਆਈ ਹੈ ਪਰ ਇਹ ਕਿਸੇ ਇਮਾਰਤ ਜਾਂ ਪੁੱਲ ਦੀ ਨਹੀਂ ਸਗੋਂ ਉੱਥੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਲੈ ਕੇ ਹੈ।

ਦਰਅਸਲ ਚੀਨ ਦੀ ਇੱਕ ਨਿੱਜੀ ਕੰਪਨੀ ਵਿੱਚ ਜੋ ਕਰਮਚਾਰੀ ਆਪਣਾ ਟਾਰਗੇਟ ਪੂਰਾ ਨਹੀਂ ਕਰ ਪਾਏ ਉਨ੍ਹਾਂ ਨੂੰ ਸੜਕ ਤੇ ਗੋਡਿਆਂ ਦੇ ਭਾਰ ਤੇ ਕੁੱਤਿਆਂ ਵਾਂਗ ਚਲਾਇਆ ਗਿਆ। ਕਰਮਚਾਰੀਆਂ ਦੇ ਸੜਕ ਉੱਤੇ ਗੋਡਿਆਂ ਦੇ ਭਾਰ ਚੱਲਣ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਕੰਪਨੀ ਦੇ ਕਰਮਚਾਰੀ ਆਪਣਾ ਸਾਲਾਨਾ ਟਾਰਗੇਟ ਪੂਰਾ ਨਹੀਂ ਕਰ ਸਕੇ ਜਿਸਦੇ ਚੱਲਦੇ ਉਨ੍ਹਾਂ ਸ਼ਹਿਰ ਦੀ ਮੁੱਖ ਸੜਕ ਤੇ ਗੋਡਿਆਂ ਦੇ ਭਾਰ ਚਲਾਇਆ ਗਿਆ। ਇਨ੍ਹਾਂ ਚਾਰ ਕਰਮਚਾਰਆਂ ਦੇ ਅੱਗੇ-ਅੱਗੇ ਇੱਕ ਸ਼ਖਸ ਝੰਡਾ ਲੈ ਕੇ ਚੱਲ ਰਿਹਾ ਸੀ। ਇਸ ਸਭ ਕਰਕੇ ਸੜਕ ਉੱਤੇ ਕਈ ਦੇਰ ਜਾਮ ਲੱਗਿਆ ਰਿਹਾ, ਗੱਡੀਆਂ ਦੀ ਸਪੀਡ ਘੱਟ ਹੋ ਗਈ। ਸਾਰੇ ਰਾਹਗੀਰ ਇਨ੍ਹਾਂ ਕਰਮਚਾਰੀਆਂ ਨੂੰ ਦੇਖ ਰਹੇ ਸਨ ਹਾਲਾਂਕਿ ਜਦੋਂ ਇਸ ਮਾਮਲੇ ਵਿੱਚ ਪੁਲਿਸ ਨੇ ਦਖਲਅੰਦਾਜ਼ੀ ਦਿੱਤੀ ਉਦੋਂ ਇਹ ਸਭ ਬੰਦ ਹੋਇਆ ਤੇ ਇਸ ਸਭ ਦਾ ਵੀਡੀਓ ਵਾਇਰਲ ਹੋ ਗਿਆ। ਰਿਪੋਰਟਾਂ ਅਨੁਸਾਰ ਇਸ ਘਟਨਾ ਤੋਂ ਬਾਅਦ ਕੰਪਨੀ ਅਸਥਾਈ ਰੂਪ ਨਾਲ ਬੰਦ ਹੋ ਗਈ ਹੈ।

Loading...
ਵੀਡੀਓ ਵਾਇਰਲ ਹੋਣ ਤੋਂ ਬਾਅਦ ਕੰਪਨੀ ਦੇ ਖਿਲਾਫ਼ ਲੋਕ ਗੁੱਸੇ ਹੋ ਗਏ, ਲੋਕਾਂ ਨੇ ਇਸਨੂੰ ਅਣਮਨੁੱਖੀ ਤੇ ਦਰਿੰਦਗੀ ਦੀ ਘਟਨਾ ਦੱਸਿਆ। ਕੁੱਝ ਲੋਕਾਂ ਨੇ ਕਰਮਚਾਰੀਆਂ ਤੇ ਵੀ ਸਵਾਲ ਚੁੱਕੇ, ਉਨ੍ਹਾਂ ਦਾ ਕਹਿਣਾ ਸੀ ਕਿ ਕਿਵੇਂ ਕੋਈ ਪੈਸਿਆਂ ਦੇ ਲਈ ਆਪਣਾ ਆਤਮ-ਸਨਮਾਨ ਨਾਲ ਸਮਝੌਤਾ ਕਰ ਸਕਦਾ ਹੈ। ਚੀਨ ਵਿੱਚ ਕਰਮਚਾਰੀਆਂ ਦੇ ਨਾਲ ਅਜਿਹਾ ਅਣਮਨੁੱਖੀ ਵਰਤੀਰਾ ਕੋਈ ਪਹਿਲੀ ਵਾਰ ਨਹੀਂ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਵੀ ਕਈ ਵੀਡੀਓਜ਼ ਜਾਂ ਕਿੱਸੇ ਦੇਖਣ, ਸੁਣਨ ਨੂੰ ਮਿਲਦੇ ਰਹਿੰਦੇ ਹਨ।

First published: January 18, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...