Home /News /international /

ਚੀਨ 'ਚ ਕੋਰੋਨਾ ਕਾਰਨ ਮੁੜ ਲੌਕਡਾਊਨ, ਨਵੇਂ ਕੇਸਾਂ ਵਿਚ ਇਕਦਮ ਵਾਧੇ ਪਿੱਛੋਂ ਸਰਕਾਰ ਚੌਕਸ

ਚੀਨ 'ਚ ਕੋਰੋਨਾ ਕਾਰਨ ਮੁੜ ਲੌਕਡਾਊਨ, ਨਵੇਂ ਕੇਸਾਂ ਵਿਚ ਇਕਦਮ ਵਾਧੇ ਪਿੱਛੋਂ ਸਰਕਾਰ ਚੌਕਸ

ਚੀਨ 'ਚ ਕੋਰੋਨਾ ਕਾਰਨ ਮੁੜ ਲੌਕਡਾਊਨ, ਨਵੇਂ ਕੇਸਾਂ ਵਿਚ ਇਕਦਮ ਵਾਧੇ ਪਿੱਛੋਂ ਸਰਕਾਰ ਚੌਕਸ (ਫਾਇਲ ਫੋਟੋ)

ਚੀਨ 'ਚ ਕੋਰੋਨਾ ਕਾਰਨ ਮੁੜ ਲੌਕਡਾਊਨ, ਨਵੇਂ ਕੇਸਾਂ ਵਿਚ ਇਕਦਮ ਵਾਧੇ ਪਿੱਛੋਂ ਸਰਕਾਰ ਚੌਕਸ (ਫਾਇਲ ਫੋਟੋ)

 • Share this:

  ਚੀਨ 'ਚ ਕੋਰੋਨਾ ਵਾਇਰਸ ਦੇ ਮਾਮਲੇ (Coronavirus cases in China) ਇਕ ਵਾਰ ਫਿਰ ਵਧਣ ਲੱਗੇ ਹਨ। ਓਮੀਕਰੋਨ ਵੇਰੀਐਂਟ (Omicron Variant) ਦੇ ਕਈ ਮਾਮਲੇ ਮਿਲਣ ਤੋਂ ਬਾਅਦ ਚੀਨ ਦੇ ਝੇਜਿਯਾਂਗ ਇਲਾਕੇ 'ਚ ਫਿਰ ਤੋਂ ਲੌਕਡਾਊਨ ਲਗਾ ਦਿੱਤਾ ਗਿਆ ਹੈ। ਇੱਥੇ ਦਰਜਨ ਤੋਂ ਵੱਧ ਸੂਚੀਬੱਧ ਕੰਪਨੀਆਂ ਨੇ ਉਤਪਾਦਨ ਬੰਦ ਕਰ ਦਿੱਤਾ ਹੈ।

  6 ਤੋਂ 12 ਦਸੰਬਰ ਦੇ ਵਿਚਕਾਰ ਝੇਜਿਯਾਂਗ ਵਿੱਚ ਕੋਰੋਨਾ ਦੇ 173 ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਨੂੰ ਹੀ ਚੀਨ ਵਿੱਚ ਸਥਾਨਕ ਲਾਗ ਦੇ ਕੁੱਲ 80 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 74 ਇਕੱਲੇ ਝੇਜਿਯਾਂਗ ਦੇ ਹਨ।

  ਸੂਬਾਈ ਸਰਕਾਰ ਨੇ ਐਤਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ, “ਨਿੰਗਬੋ ਵਿੱਚ 44 ਮਾਮਲੇ, ਸ਼ਾਓਕਸਿੰਗ ਵਿੱਚ 77 ਕੇਸ ਅਤੇ ਇੱਕ ਲੱਛਣ ਰਹਿਤ ਕੇਸ, ਅਤੇ ਸੂਬਾਈ ਰਾਜਧਾਨੀ ਹਾਂਗਜ਼ੋ ਤੋਂ 17 ਮਾਮਲੇ ਸਾਹਮਣੇ ਆਏ ਹਨ।

  ਨਿਊਜ਼ ਏਜੰਸੀ ਸਿਨੂਹਾ ਦੀ ਰਿਪੋਰਟ ਦੇ ਅਨੁਸਾਰ, ਝੇਜਿਯਾਂਗ ਪ੍ਰਾਂਤ ਦੇ ਕੇਂਦਰ ਰੋਗ ਨਿਯੰਤਰਣ ਅਤੇ ਰੋਕਥਾਮ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜੀਨੋਮ ਸਿਕਵੈਂਸਿੰਗ ਵਿਸ਼ਲੇਸ਼ਣ ਤੋਂ ਸਾਹਮਣੇ ਆਏ ਕਿ ਤਿੰਨ ਸ਼ਹਿਰਾਂ ਵਿੱਚ ਕੇਸ ਡੇਲਟਾ ਸਟ੍ਰੇਨ ਏਵਾਈ 4 ਦੇ ਕਾਰਨ ਵਧੇ। ਇਹ ਬਹੁਤ ਜ਼ਿਆਦਾ ਸੰਕਰਮਿਤ ਹੈ ਅਤੇ ਨੌਵੇਲ ਕੋਰੋਨਾਵਾਇਰਸ ਦੀ ਤੁਲਨਾ ਵਿੱਚ ਜ਼ਿਆਦਾ ਖਤਰਨਾਕ ਹੈ।

  ਸਥਾਨਕ ਪ੍ਰਸ਼ਾਸਨ ਨੇ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਜਨਤਕ ਸਮਾਗਮਾਂ ਅਤੇ ਪ੍ਰਾਂਤ ਤੋਂ ਬਾਹਰ ਯਾਤਰਾ 'ਤੇ ਪਾਬੰਦੀ ਲਗਾਈ ਹੈ।

  ਚੀਨ ਦੇ ਵੁਹਾਨ ਵਿਚ ਦਸੰਬਰ 2019 ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਮਿਲਿਆ ਸੀ। ਇਹ ਸਭ ਤੋਂ ਪਹਿਲਾਂ ਚੀਨ ਵਿੱਚ ਫੈਲਿਆ ਅਤੇ ਕੁਝ ਹੀ ਮਹੀਨਿਆਂ ਵਿੱਚ ਪੂਰੀ ਦੁਨੀਆ ਵਿੱਚ ਚਪੇਟ ਵਿੱਚ ਲੈ ਲਿਆ।

  Published by:Gurwinder Singh
  First published:

  Tags: China coronavirus, Corona vaccine, Coronavirus, Lockdown