Home /News /international /

ਚੀਨ 'ਚ ਦੋ ਸਾਲਾਂ 'ਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ, 2 ਕਰੋੜ ਲੋਕ ਘਰਾਂ 'ਚ ਬੰਦ

ਚੀਨ 'ਚ ਦੋ ਸਾਲਾਂ 'ਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ, 2 ਕਰੋੜ ਲੋਕ ਘਰਾਂ 'ਚ ਬੰਦ

ਚੀਨ 'ਚ ਦੋ ਸਾਲਾਂ 'ਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ, 2 ਕਰੋੜ ਲੋਕ ਘਰਾਂ 'ਚ ਬੰਦ (ਫਾਇਲ ਫੋਟੋ)

ਚੀਨ 'ਚ ਦੋ ਸਾਲਾਂ 'ਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ, 2 ਕਰੋੜ ਲੋਕ ਘਰਾਂ 'ਚ ਬੰਦ (ਫਾਇਲ ਫੋਟੋ)

  • Share this:
    ਇਨ੍ਹੀਂ ਦਿਨੀਂ ਚੀਨ 'ਚ ਕੋਰੋਨਾ  (Covid-19 infection) ਦਾ ਕਹਿਰ ਮੁੜ ਵਧ ਗਿਆ ਹੈ। ਚੀਨ ਪਿਛਲੇ ਦੋ ਸਾਲਾਂ ਵਿੱਚ ਸਭ ਤੋਂ ਵੱਧ ਕੋਰੋਨਾ ਮਾਮਲਿਆਂ ਨਾਲ ਜੂਝ ਰਿਹਾ ਹੈ। ਹਾਲਾਂਕਿ ਸਰਕਾਰੀ ਅੰਕੜਿਆਂ ਦੇ ਅਨੁਸਾਰ, ਐਤਵਾਰ ਨੂੰ ਪੂਰੇ ਦੇਸ਼ ਵਿੱਚ ਕੋਵਿਡ -19 ਸੰਕਰਮਣ ਦੇ 3400 ਨਵੇਂ ਮਾਮਲੇ ਸਾਹਮਣੇ ਆਏ, ਪਰ ਇਸ ਨੇ ਦੋ ਕਰੋੜ ਲੋਕਾਂ ਨੂੰ ਘਰਾਂ ਵਿੱਚ ਕੈਦ ਕਰ ਦਿੱਤਾ ਹੈ।

    ਟਰਾਂਸਪੋਰਟ ਸਿਸਟਮ ਤੋਂ ਲੈ ਕੇ ਸ਼ਹਿਰੀ ਆਵਾਜਾਈ ਤੱਕ ਸਖ਼ਤ ਪਹਿਰਾ ਲਾਇਆ ਗਿਆ ਹੈ। ਅੰਕੜਿਆਂ ਮੁਤਾਬਕ ਚੀਨ ਦੇ ਲਗਭਗ 19 ਸੂਬਿਆਂ 'ਚ ਐਤਵਾਰ ਨੂੰ ਕੋਰੋਨਾ ਦੇ 3400 ਨਵੇਂ ਮਾਮਲੇ ਸਾਹਮਣੇ ਆਏ।

    ਇਨ੍ਹਾਂ ਵਿੱਚੋਂ 1800 ਕੇਸ ਲੱਛਣ ਵਾਲੇ ਸਨ। ਇਸ ਕਾਰਨ ਦੇਸ਼ ਦੇ ਦੱਖਣੀ ਸ਼ਹਿਰ ਸ਼ੇਨਜ਼ੇਨ (Shenzhen) ਦੇ 1.75 ਕਰੋੜ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ ਹੈ।

    ਇੱਕ ਤਕਨੀਕੀ ਹੱਬ ਵਜੋਂ ਜਾਣਿਆ ਜਾਂਦਾ ਸ਼ੇਨਜ਼ੇਨ, ਹਾਂਗਕਾਂਗ ਸਰਹੱਦ ਦੇ ਨਾਲ ਲੱਗਦਾ ਹੈ। ਐਤਵਾਰ ਨੂੰ ਹਾਂਗਕਾਂਗ ਵਿੱਚ 32,430 ਨਵੇਂ ਕੇਸ ਸਾਹਮਣੇ ਆਏ, ਪਰ ਸ਼ੇਨਜ਼ੇਨ ਵਿੱਚ ਸਿਰਫ 66 ਨਵੇਂ ਕੇਸ ਸਾਹਮਣੇ ਆਏ। ਇਸ ਦੇ ਬਾਵਜੂਦ ਇੱਥੇ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ ਅਤੇ ਸ਼ਹਿਰ ਦੀ 1.75 ਕਰੋੜ ਆਬਾਦੀ ਘਰਾਂ ਅੰਦਰ ਕੈਦ ਹੋ ਚੁੱਕੀ ਹੈ।

    ਸ਼ਨੀਵਾਰ ਨੂੰ 1807 ਨਵੇਂ ਮਾਮਲੇ
    ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੂਰੇ ਚੀਨ ਵਿੱਚ ਕੋਰੋਨਾ ਦੇ 1807 ਨਵੇਂ ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਚੀਨ 'ਚ ਕੋਰੋਨਾ ਦੇ ਬਹੁਤ ਘੱਟ ਨਵੇਂ ਮਾਮਲੇ ਆ ਰਹੇ ਹਨ ਪਰ ਬੀਜਿੰਗ ਨੇ ਇਸ ਨੂੰ ਵੱਡੇ ਪੱਧਰ 'ਤੇ ਰੋਕਣ ਲਈ ਵਿਆਪਕ ਰਣਨੀਤੀ ਅਪਣਾਉਣ ਦੇ ਹੁਕਮ ਦਿੱਤੇ ਹਨ।

    ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਪਰੇਸ਼ਾਨ ਚੀਨੀ ਅਧਿਕਾਰੀਆਂ ਨੇ ਓਮੀਕਰੋਨ ਅਤੇ ਡੈਲਟਾ ਦੋਵਾਂ ਨੂੰ ਸਥਾਨਕ ਪੱਧਰ 'ਤੇ ਫੈਲਣ ਤੋਂ ਰੋਕਣ ਲਈ ਸਖਤ ਪ੍ਰਬੰਧ ਕੀਤੇ ਹਨ।

    ਬੀਜਿੰਗ, ਸ਼ੰਘਾਈ ਸਮੇਤ ਚੀਨ ਦੇ ਲਗਭਗ 12 ਸੂਬਿਆਂ ਵਿੱਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਸ਼ੰਘਾਈ ਵਿੱਚ ਸਕੂਲ ਵੀ ਬੰਦ ਕਰ ਦਿੱਤੇ ਹਨ। ਚੀਨ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਕ ਵਾਰ ਫਿਰ ਚਾਂਗਚੁਨ (Changchun) ਸ਼ਹਿਰ 'ਚ ਸਖਤ ਤਾਲਾਬੰਦੀ ਲਗਾ ਦਿੱਤੀ ਹੈ।  90 ਲੱਖ ਦੀ ਆਬਾਦੀ ਵਾਲੇ ਸ਼ਹਿਰ ਚਾਂਗਚੁਨ ਨੂੰ ਸਿਟੀ ਆਫ ਚਾਇਨਾ ਮਿਲੀਅਨ ਵੀ ਕਿਹਾ ਜਾਂਦਾ ਹੈ। ਇਹ ਸ਼ਹਿਰ ਸੂਬੇ ਦੇ ਉੱਤਰ-ਪੂਰਬੀ ਰਾਜ ਜਿਲਿਨ ਦੀ ਰਾਜਧਾਨੀ ਹੈ। ਸ਼ਹਿਰ ਵਿੱਚ ਲੌਕਡਾਊਨ ਇੰਨਾ ਸਖ਼ਤ ਹੈ ਕਿ ਇੱਥੇ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਰੋਕ ਦਿੱਤੀਆਂ ਗਈਆਂ ਹਨ।

    ਜਨਤਕ ਆਵਾਜਾਈ ਬੰਦ ਹੈ। ਵੱਡੇ ਪੱਧਰ 'ਤੇ ਕਾਰੋਬਾਰ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ। ਲੋਕਾਂ ਨੂੰ ਘਰ ਦੇ ਅੰਦਰ ਹੀ ਵੱਡੇ ਪੱਧਰ 'ਤੇ ਕੋਵਿਡ ਟੈਸਟਿੰਗ ਵਿੱਚੋਂ ਲੰਘਣਾ ਪੈਂਦਾ ਹੈ।
    Published by:Gurwinder Singh
    First published:

    Tags: China coronavirus, Corona Warriors, Coronavirus, Lockdown, Lockdown 4.0

    ਅਗਲੀ ਖਬਰ