ਚੀਨ ਵਿਚ ਜ਼ੀਰੋ ਕੋਵਿਡ ਨੀਤੀ ਦੇ ਸਖ਼ਤ ਨਿਯਮਾਂ ਵਿਚ ਢਿੱਲ ਦਿੱਤੇ ਜਾਣ ਤੋਂ ਬਾਅਦ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧੇ ਹਨ। ਵੁਹਾਨ ਸ਼ਹਿਰ ਵਿਚ ਸੈਂਕੜੇ ਬੱਚਿਆਂ ਨੂੰ ਬੁਖਾਰ ਦੀਆਂ ਖਬਰਾਂ ਹਨ।
ਦੱਸਿਆ ਜਾ ਰਿਹਾ ਹੈ ਕਿ ਇਕੱਲੇ 13 ਦਸੰਬਰ ਦੀ ਅੱਧੀ ਰਾਤ ਨੂੰ ਬੁਖਾਰ ਤੋਂ ਪੀੜਤ 700 ਤੋਂ ਵੱਧ ਬੱਚੇ ਇਲਾਜ ਲਈ ਕਤਾਰਾਂ ਵਿਚ ਖੜ੍ਹੇ ਸਨ। ਇਸ ਕਾਰਨ ਹਸਪਤਾਲਾਂ ਵਿੱਚ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਜਦੋਂ ਕਿ ਹਸਪਤਾਲ ਵਿੱਚ ਬੱਚਿਆਂ ਦੇ ਇਲਾਜ ਲਈ ਬਹੁਤ ਘੱਟ ਡਾਕਟਰ ਮੌਜੂਦ ਹਨ।
ਖਬਰਾਂ ਵਿਚ ਕਿਹਾ ਗਿਆ ਹੈ ਕਿ ਵੁਹਾਨ ਦੇ ਫੀਵਰ ਕਲੀਨਿਕਾਂ ਵਿਚ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਕੋਵਿਡ-19 ਦੇ ਮਰੀਜ਼ ਡਾਕਟਰਾਂ ਵੱਲੋਂ ਘਰੇਲੂ ਇਲਾਜ ਨਾਲ ਠੀਕ ਹੋਣ ਲਈ ਕਹਿਣ ਦੇ ਬਾਵਜੂਦ ਕਲੀਨਿਕਾਂ ਵਿੱਚ ਆ ਰਹੇ ਹਨ।
ਕੋਵਿਡ ਪਾਜ਼ੇਟਿਵ ਪਾਏ ਗਏ ਵਾਲੇ ਲੋਕ ਅਜੇ ਵੀ ਕੋਰੋਨਵਾਇਰਸ ਤੋਂ ਬਹੁਤ ਡਰੇ ਹੋਏ ਹਨ। ਇਲਾਜ ਲਈ ਸਥਾਨਕ ਹਸਪਤਾਲ ਜਾਣਾ ਟੈਸਟ ਤੋਂ ਬਾਅਦ ਉਨ੍ਹਾਂ ਦਾ ਅਗਲਾ ਕਦਮ ਹੈ। ਭਾਵੇਂ ਉਨ੍ਹਾਂ ਦੇ ਲੱਛਣ ਹਲਕੇ ਹੋਣ। ਜਦਕਿ ਚੀਨ ਦਾ ਸਰਕਾਰੀ ਮੀਡੀਆ ਕੋਵਿਡ-19 ਬਾਰੇ ਜਾਣਕਾਰੀ ਅਤੇ ਘਰ ਬੈਠੇ ਹੀ ਠੀਕ ਹੋਣ ਦੇ ਤਰੀਕਿਆਂ ਨੂੰ ਪ੍ਰਕਾਸ਼ਿਤ ਕਰਨ ਲਈ ਦਿਨ-ਰਾਤ ਕੰਮ ਕਰ ਰਿਹਾ ਹੈ।
ਵੁਹਾਨ ਸ਼ਹਿਰ ਵਿਚ ਫੀਵਰ ਕਲੀਨਿਕਾਂ ਦੇ ਸਾਹਮਣੇ ਲੰਬੀਆਂ ਲਾਈਨਾਂ ਚੀਨੀ ਸੋਸ਼ਲ ਮੀਡੀਆ ਉਤੇ ਪ੍ਰਮੁੱਖ ਰੁਝਾਨ ਬਣ ਗਈਆਂ ਹਨ। ਲੋਕ ਡਾਕਟਰਾਂ ਦੇ ਕਮਰਿਆਂ ਤੋਂ ਲੈ ਕੇ ਪਾਰਕਿੰਗ ਤੱਕ ਕਤਾਰਾਂ ਵਿੱਚ ਖੜ੍ਹੇ ਹਨ।
ਇਸ ਸਥਿਤੀ ਦੇ ਮੱਦੇਨਜ਼ਰ ਚੀਨ ਦੀਆਂ ਕੁਝ ਯੂਨੀਵਰਸਿਟੀਆਂ ਨੇ ਕਿਹਾ ਹੈ ਕਿ ਉਹ ਜਨਵਰੀ ਵਿੱਚ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਕੋਵਿਡ -19 ਦੇ ਫੈਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਘਰ ਤੋਂ ਪੜ੍ਹਦੇ ਹੋਏ ਸਮੈਸਟਰ ਪੂਰਾ ਕਰਨ ਦੀ ਆਗਿਆ ਦੇਵੇਗੀ।
ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਸਕੂਲ ਅਤੇ ਕਾਲਜ ਅਜਿਹਾ ਕਰਨਗੇ। ਹਾਲਾਂਕਿ, ਸ਼ੰਘਾਈ ਅਤੇ ਆਸ-ਪਾਸ ਦੇ ਸ਼ਹਿਰਾਂ ਦੀਆਂ ਯੂਨੀਵਰਸਿਟੀਆਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਾਂ ਤਾਂ ਜਲਦੀ ਘਰ ਪਰਤਣ ਜਾਂ ਕੈਂਪਸ ਵਿੱਚ ਰਹਿਣ ਅਤੇ ਹਰ 48 ਘੰਟਿਆਂ ਵਿੱਚ ਟੈਸਟ ਕਰਵਾਉਣ ਦਾ ਵਿਕਲਪ ਦਿੱਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: China china, China coronavirus, Wuhan