ਚੀਨ ਵਿਚ ਕੋਰੋਨਾ ਦੇ ਕਹਿਰ ਦਰਮਿਆਨ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦੇਸ਼ 'ਚ ਰਹਿਣ ਵਾਲੇ ਨੌਜਵਾਨ ਖੁਦ ਹੀ ਕੋਰੋਨਾ ਦੀ ਲਪੇਟ 'ਚ ਆ ਰਹੇ ਹਨ, ਉਥੇ ਰਹਿਣ ਵਾਲੇ ਬਜ਼ੁਰਗਾਂ ਨੂੰ ਇਸ ਵਾਇਰਸ ਦਾ ਖਤਰਾ ਜ਼ਿਆਦਾ ਹੈ, ਜਦਕਿ ਨੌਜਵਾਨਾਂ ਦੀ ਇਮਿਊਨਿਟੀ ਇਸ ਨਾਲ ਲੜਨ ਦੇ ਸਮਰੱਥ ਹੈ।
ਚੀਨ ਦੀ ਵਿਵਾਦਤ ਜ਼ੀਰੋ ਕੋਵਿਡ ਨੀਤੀ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਕੋਰੋਨਾ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਹੁਣ ਚੀਨ ਵਿੱਚ ਅੰਤਰਰਾਸ਼ਟਰੀ ਯਾਤਰੀਆਂ ਲਈ ਸਰਹੱਦਾਂ ਵੀ ਖੋਲ੍ਹ ਦਿੱਤੀਆਂ ਗਈਆਂ ਹਨ, ਜਿਸ ਕਾਰਨ ਨੌਜਵਾਨ ਖੁਸ਼ ਹਨ ਅਤੇ ਆਪਣੇ ਆਪ ਨੂੰ ਬਿਮਾਰੀ ਨਾਲ ਲੜਨ ਲਈ ਤਿਆਰ ਕਰ ਰਹੇ ਹਨ।
ਬੀਬੀਸੀ ਦੀ ਰਿਪੋਰਟ ਅਨੁਸਾਰ ਚੀਨੀ ਨੌਜਵਾਨਾਂ ਦਾ ਮੰਨਣਾ ਹੈ ਕਿ ਕੋਰੋਨਾ ਨਾਲ ਸੰਕਰਮਿਤ ਹੋਣ ਨਾਲ ਸਰੀਰ ਵਿੱਚ ਐਂਟੀਬਾਡੀਜ਼ ਪੈਦਾ ਹੋ ਜਾਣਗੇ ਜੋ ਇਸ ਵਾਇਰਸ ਨਾਲ ਲੜਨ ਲਈ ਜ਼ਰੂਰੀ ਹਨ। ਉਹ ਇਸ ਉਮੀਦ ਨਾਲ ਆਪਣੇ ਆਪ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਕਰ ਰਹੇ ਹਨ ਕਿ ਉਹ ਕੋਰੋਨਾ ਪ੍ਰਤੀ ਇਮਿਊਨਿਟੀ ਵਿਕਸਿਤ ਕਰਨਗੇ।
ਇਸ ਦੇ ਨਾਲ ਹੀ ਦੇਸ਼ ਦੇ ਲੋਕ ਜ਼ੀਰੋ ਕੋਵਿਡ ਪਾਲਿਸੀ ਦੇ ਖਿਲਾਫ ਸਨ ਕਿਉਂਕਿ ਇਹ ਜ਼ਿਆਦਾ ਪਾਬੰਦੀਆਂ ਲਾਉਂਦੀ ਸੀ, ਜਿਸ ਕਾਰਨ ਲੋਕਾਂ ਦੀ ਕੋਰੋਨਾ ਪ੍ਰਤੀਰੋਧਕ ਸਮਰੱਥਾ ਬਹੁਤ ਕਮਜ਼ੋਰ ਹੋ ਗਈ ਸੀ।
ਚੀਨ ਵਿੱਚ ਕੋਵਿਡ ਲਹਿਰ ਦੇ ਵਿਚਕਾਰ ਲੋਕਾਂ ਨੂੰ ਆਜ਼ਾਦੀ ਵਾਪਸ ਮਿਲ ਰਹੀ ਹੈ, ਜਿਸ ਨਾਲ ਦੇਸ਼ ਦੇ ਨੌਜਵਾਨ ਖੁਸ਼ ਹਨ ਅਤੇ ਉਹ ਆਪਣੀ ਖੁਸ਼ੀ ਲਈ ਕੋਰੋਨਾ ਦਾ ਜੋਖਮ ਲੈਣ ਲਈ ਤਿਆਰ ਹਨ। ਰਿਪੋਰਟ ਦੇ ਅਨੁਸਾਰ, ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਨੇ ਚੀਨੀ ਕੋਰੋਨਾ ਵੈਕਸੀਨ ਨਹੀਂ ਲਈ ਹੈ, ਫਿਰ ਵੀ ਉਹ ਆਪਣੀ ਜ਼ਿੰਦਗੀ ਜਿਊਣ ਲਈ ਛੁੱਟੀਆਂ ਮੌਕੇ ਯਾਤਰਾ ਕਰਨ ਲਈ ਤਿਆਰ ਹਨ।
ਸਰਕਾਰ ਦੀ ਆਲੋਚਨਾ ਕਰਦੇ ਹੋਏ ਬੀਜਿੰਗ ਦੇ ਵਿਅਕਤੀ ਨੇ ਕਿਹਾ ਕਿ ਚੀਨ ਦੀ ਸਰਕਾਰ ਨੇ ਦੋ ਸਾਲਾਂ ਤੱਕ ਸਹੀ ਕੰਮ ਕੀਤਾ, ਪਰ ਉਸ ਤੋਂ ਬਾਅਦ ਜ਼ੀਰੋ ਕੋਵਿਡ ਨੀਤੀ ਨੂੰ ਖਤਮ ਕਰ ਦੇਣਾ ਚਾਹੀਦਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ccoronavirus, China china, China coronavirus, Corona Warriors, Coronavirus