ਚੀਨ ਦੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਸਮਕ੍ਰਮਣ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਜਿਸ ਨੂੰ ਦੇਖਦਿਆਂ ਚੀਨ ਦੇ ਅਧਿਕਾਰੀਆਂ ਨੇ ਕੋਵਿਡ-19 ਦੇ ਇੱਕ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਬੀਜਿੰਗ ਦੀ ਇੱਕ ਪ੍ਰਮੁੱਖ ਪੇਕਿੰਗ ਯੂਨੀਵਰਸਿਟੀ ਨੂੰ ਫਿਲਹਾਲ ਬੰਦ ਕਰ ਦਿੱਤਾ ਹੈ। ਕਿਉਂਕਿ ਚੀਨ ਦੇ ਅਧਿਕਾਰੀ ਵਧ ਰਹੀ ਜਨਤਕ ਅਸੰਤੁਸ਼ਟੀ ਦੇ ਬਾਵਜੂਦ "ਜ਼ੀਰੋ-ਕੋਵਿਡ" ਪਹੁੰਚ ਨੂੰ ਕਾਇਮ ਕਰਨਾ ਚਾਹੁੰਦੇ ਹਨ।ਇਸ ਸਬੰਧੀ ਯੂਨੀਵਰਸਿਟੀ ਦੇ ਇੱਕ ਨੋਟਿਸ ਵਿੱਚ ਕਿਹਾ ਗਿਆ ਹੈ ਪੇਕਿੰਗ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਦੋਂ ਤੱਕ ਜ਼ਰੂਰਤ ਨਹੀਂ ਹੈ,ਉਹਨਾਂ ਨੂੰ ਉਦੋਂ ਤੱਕ ਮੈਦਾਨ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਲਾਸਾਂ ਸ਼ੁੱਕਰਵਾਰ ਤੱਕ ਇੱਕ ਕੈਂਪਸ ਵਿੱਚ ਆਨਲਾਈਨ ਚਲਾਈਆਂ ਜਾਣਗੀਆਂ।
ਤੁਹਾਨੂੰ ਦਸ ਦਈਏ ਕਿ ਬੀਜਿੰਗ ਵਿੱਚ ਪਿਛਲੇ 24 ਘੰਟਿਆਂ ਵਿੱਚ 350 ਤੋਂ ਵੱਧ ਕੋਰੋਨਾ ਸੰਕ੍ਰਮਣ ਦੇ ਮਾਮਲੇ ਦਰਜ ਕੀਤੇ ਗਏ ਹਨ। ਭਾਵੇਂ ਇਹ 21 ਮਿਲੀਅਨ ਦੀ ਆਬਾਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਛੋਟੀ ਸੰਖਿਆ ਹੈ ਪਰ ਇਹ ਚੀਨ ਦੀ “ਜ਼ੀਰੋ-ਕੋਵਿਡ” ਰਣਨੀਤੀ ਦੇ ਹਿੱਸੇ ਵਜੋਂ ਸਥਾਨਕ ਤਾਲਾਬੰਦੀ ਅਤੇ ਇਕਾਂਤਵਾਸ ਨੂੰ ਲਾਗੂ ਕਰਨ ਲਈ ਕਾਫ਼ੀ ਹੈ। ਚੀਨ ਨੇ ਦੇਸ਼ ਭਰ ਦੇ ਵਿੱਚ ਲਗਭਗ 20,000 ਕੋਵਿਡ-19 ਸੰਕ੍ਰਮਣ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ਦੀ ਸੰਖਿਆ ਇਕ ਹਫ਼ਤਾ ਪਹਿਲਾਂ ਲੱਗਭਗ 8000 ਦਸੀ ਜਾ ਰਹੀ ਸੀ।ਪਰ ਹੁਣ ਚੀਨ ਦੇ ਵਿੱਚ ਵੀ ਲਗਾਤਾਰ ਕੋਰੋਨਾ ਸੰਕ੍ਰਮਣ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ccoronavirus, China, Covid, COVID-19, University