ਕੋਵਿਡ -19 ਦੇ ਬਚਾਅ ਲਈ ਬੁੱਧਵਾਰ ਨੂੰ ਚੀਨ ਦੇ ਸ਼ੰਘਾਈ ਸ਼ਹਿਰ ਵਿੱਚ ਦੁਨੀਆ ਦਾ ਪਹਿਲਾ inhalable ਕੋਵਿਡ -19 ਟੀਕਾ ਸ਼ੁਰੂ ਕਰ ਦਿੱਤਾ ਹੈ। ਇਹ ਪਹਿਲਾਂ ਅਜਿਹਾ ਟੀਕਾ ਹੈ ਜੋ ਮੂੰਹ ਰਾਹੀਂ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਸ਼ਹਿਰ ਦੇ ਇੱਕ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਪੋਸਟ ਵਿੱਚ ਦਿੱਤੀ ਗਈਇਸ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਕੋਵਿਡ-19 ਦਾ ਇਹ ਟੀਕਾ ਇੱਕ ਧੁੰਦ ਵਰਗਾ ਹੈ ਜਿਸ ਨੂੰ ਮੂੰਹ ਰਾਹੀਂ ਚੂਸਿਆ ਜਾਂਦਾ ਹੈ। ਤੁਹਾਨੂੰ ਦਸ ਦਈਏ ਕਿ ਇਹ ਟੀਕਾ ਪਹਿਲਾਂ ਹੀ ਟੀਕਾਕਰਨ ਵਾਲੇ ਵਿਅਕਤੀਆਂ ਨੂੰ ਬੂਸਟਰ ਡੋਜ਼ ਵਜੋਂ ਮੁਫਤ ਦਿੱਤਾ ਜਾ ਰਿਹਾ ਹੈ।
ਇੱਕ ਵੀਡੀਓ ਵਿੱਚ ਇਹ ਦੇਖਿਆ ਗਿਆ ਕਿ ਇੱਕ ਕਮਿਊਨਿਟੀ ਹੈਲਥ ਸੈਂਟਰ ਵਿੱਚ ਲੋਕਾਂ ਨੂੰ ਇੱਕ ਪਾਰਦਰਸ਼ੀ ਚਿੱਟੇ ਕੱਪ ਦੀ ਛੋਟੀ ਨੋਜ਼ਲ ਆਪਣੇ ਮੂੰਹ ਵਿੱਚ ਪਾਉਂਦੇ ਹੋਏ ਦਿਖਾਇਆ ਗਿਆ ਹੈ। ਦਰਅਸਲ ਹੌਲੀ-ਹੌਲੀ ਸਾਹ ਲੈਣ ਤੋਂ ਬਾਅਦ ਇੱਕ ਵਿਅਕਤੀ ਨੇ ਪੰਜ ਸਕਿੰਟਾਂ ਲਈ ਆਪਣਾ ਸਾਹ ਰੋਕਿਆ,ਇਹ ਸਾਰੀ ਪ੍ਰਕਿਿਰਆ 20 ਸਕਿੰਟਾਂ ਵਿੱਚ ਪੂਰੀ ਹੋ ਗਈ।ਇੱਕ ਮਾਹਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ੁਬਾਨ 'ਤੇ ਲਈ ਗਈ ਇਹ ਦਵਾਈ ਬਾਕੀ ਸਾਹ ਪ੍ਰਣਾਲੀ ਤੱਕ ਪਹੁੰਚਣ ਤੋਂ ਪਹਿਲਾਂ ਕੋਰੋਨਵਾਇਰਸ ਨੂੰ ਰੋਕ ਸਕਦਾ ਹੈ, ਹਾਲਾਂਕਿ ਇਹ ਕੁੱਝ ਹੱਦ ਤੱਕ ਟੀਕੇ ਦੀਆਂ ਬੂੰਦਾਂ ਦੇ ਆਕਾਰ 'ਤੇ ਵੀ ਨਿਰਭਰ ਕਰੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।