HOME » NEWS » World

ਚੀਨ ਨੇ ਕੋਰੋਨਾਵਾਇਰਸ ਬਾਰੇ ਸਭ ਤੋਂ ਪਹਿਲਾਂ ਚਿਤਾਵਨੀ ਦੇਣ ਵਾਲੇ ਡਾਕਟਰ ਦੇ ਪਰਿਵਾਰ ਤੋਂ ਮੁਆਫੀ ਮੰਗੀ

News18 Punjabi | News18 Punjab
Updated: March 22, 2020, 10:00 AM IST
share image
ਚੀਨ ਨੇ ਕੋਰੋਨਾਵਾਇਰਸ ਬਾਰੇ ਸਭ ਤੋਂ ਪਹਿਲਾਂ ਚਿਤਾਵਨੀ ਦੇਣ ਵਾਲੇ ਡਾਕਟਰ ਦੇ ਪਰਿਵਾਰ ਤੋਂ ਮੁਆਫੀ ਮੰਗੀ
ਚੀਨ ਨੇ ਕੋਰੋਨਾਵਾਇਰਸ ਬਾਰੇ ਸਭ ਤੋਂ ਪਹਿਲਾਂ ਚਿਤਾਵਨੀ ਦੇਣ ਵਾਲੇ ਡਾਕਟਰ ਦੇ ਪਰਿਵਾਰ ਤੋਂ ਮੁਆਫੀ ਮੰਗੀ

  • Share this:
  • Facebook share img
  • Twitter share img
  • Linkedin share img
ਚੀਨ ਨੇ ਉਸ ਡਾਕਟਰ ਦੇ ਪਰਿਵਾਰ ਤੋਂ ਮੁਆਫੀ ਮੰਗੀ ਹੈ ਜਿਸ ਨੇ ਦੁਨੀਆ ਨੂੰ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਬਾਰੇ ਚੇਤਾਵਨੀ ਦਿੱਤੀ ਸੀ। ਡਾਕਟਰ ਲੀ ਵੇਨਲੈਂਗ  ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਵਿੱਚ ਪਹਿਲਾ ਡਾਕਟਰ ਸੀ ਜਿਸ ਨੇ ਕੋਰੋਨਾ ਵਾਇਰਸ ਦੀ ਪਛਾਣ ਕੀਤੀ ਅਤੇ ਚੀਨ ਨੂੰ ਲਾਗ ਦੇ ਜੋਖਮ ਖਿਲਾਫ ਚਿਤਾਵਨੀ ਦਿੱਤੀ। ਬਾਅਦ ਵਿਚ, ਡਾਕਟਰ ਲੀ ਦੀ ਮੌਤ ਕੋਰੋਨਾ ਵਾਇਰਸ ਦੀ ਲਾਗ ਕਾਰਨ ਹੋਈ। ਡਾਕਟਰ ਲੀ ਨੂੰ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਦੇਣ ਲਈ ਧਮਕੀ ਦਿੱਤੀ ਗਈ ਸੀ।

ਹੁਣ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਡਾਕਟਰ ਦੇ ਪਰਿਵਾਰ ਤੋਂ ਮੁਆਫੀ ਮੰਗੀ ਹੈ। ਆਮ ਤੌਰ 'ਤੇ, ਕੋਈ ਵੀ ਚੀਨ ਦੀ ਸੱਤਾਧਾਰੀ ਪਾਰਟੀ ਨੂੰ ਚੁਣੌਤੀ ਨਹੀਂ ਦੇ ਸਕਦਾ, ਪਰ ਜਿਸ ਤਰ੍ਹਾਂ ਸਰਕਾਰ ਡਾ. ਲੀ ਨਾਲ ਪੇਸ਼ ਆਈ ਅਤੇ ਉਸ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕੀਤਾ, ਹਾਲ ਹੀ ਵਿੱਚ ਉਸਦੀ ਕਾਫ਼ੀ ਆਲੋਚਨਾ ਹੋ ਰਹੀ ਸੀ।

ਕਮਿਊਨਿਸਟ ਪਾਰਟੀ ਦੀ ਤਰਫੋਂ, ਹੁਣ ਇਹ ਕਿਹਾ ਗਿਆ ਹੈ ਕਿ ਵੂਹਾਨ ਦੀ ਪੁਲਿਸ ਨੇ ਡਾ: ਲੀ ਬਾਰੇ ਜਾਰੀ ਕੀਤੀ ਚਿਤਾਵਨੀ ਨੂੰ ਹਟਾ ਦਿੱਤਾ ਹੈ, ਜਿਸ ਕਾਰਨ ਡਾ: ਲੀ ਦੀ ਗ੍ਰਿਫਤਾਰੀ ਦਾ ਖ਼ਤਰਾ ਸੀ। ਕਮਿਊਨਿਸਟ ਪਾਰਟੀ ਦੁਆਰਾ ਇਹ ਵੀ ਕਿਹਾ ਗਿਆ ਹੈ ਕਿ ਉਹ ਡਾ. ਲੀ ਦੇ ਪਰਿਵਾਰ ਤੋਂ ਮੁਆਫੀ ਮੰਗਦੇ ਹਨ। ਮਾਮਲੇ ਦੀ ਜਾਂਚ ਕਰ ਰਹੇ ਦੋ ਪੁਲਿਸ ਮੁਲਾਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।
 
First published: March 22, 2020
ਹੋਰ ਪੜ੍ਹੋ
ਅਗਲੀ ਖ਼ਬਰ