Home /News /international /

ਮਾਂ ਨੇ ਕਰਜ਼ੇ 'ਚ ਡੁੱਬੀ ਧੀ ਦੀ ਮਦਦ ਦੀ ਥਾਂ 6 ਕਰੋੜ ਕਰ ਦਿੱਤੇ ਦਾਨ, ਹੁਣ ਸੜਕਾਂ 'ਤੇ ਘੁੰਮ ਰਹੀ ਹੈ

ਮਾਂ ਨੇ ਕਰਜ਼ੇ 'ਚ ਡੁੱਬੀ ਧੀ ਦੀ ਮਦਦ ਦੀ ਥਾਂ 6 ਕਰੋੜ ਕਰ ਦਿੱਤੇ ਦਾਨ, ਹੁਣ ਸੜਕਾਂ 'ਤੇ ਘੁੰਮ ਰਹੀ ਹੈ

(Photo: Weibo)

(Photo: Weibo)

ਮੀਡੀਆ ਮੁਤਾਬਕ ਔਰਤ ਨੇ ਆਪਣਾ ਸਾਰਾ ਪੈਸਾ ਦਾਨ ਕਰ ਦਿੱਤਾ। ਉਸ ਨੇ ਆਪਣਾ ਘਰ, ਕਾਰ ਸਭ ਕੁਝ ਵੇਚ ਦਿੱਤਾ। ਸਭ ਕੁਝ ਵੇਚ ਕੇ, ਉਸ ਨੂੰ ਲਗਭਗ 5.88 ਮਿਲੀਅਨ ਯੂਆਨ (6 ਕਰੋੜ 69 ਲੱਖ ਰੁਪਏ ਤੋਂ ਵੱਧ) ਮਿਲੇ, ਜੋ ਉਸ ਨੇ ਚੈਰਿਟੀ ਲਈ ਦਾਨ ਕਰ ਦਿੱਤੇ।

  • Share this:

ਚੀਨ ਦੀ ਇਕ ਔਰਤ ਨੇ ਆਪਣੀ ਸਾਰੀ ਜਾਇਦਾਦ ਦਾਨ ਕਰ ਦਿੱਤੀ ਹੈ। ਚੈਰਿਟੀ ਲਈ ਕਰੀਬ 6 ਕਰੋੜ ਰੁਪਏ ਦਾਨ ਕਰਨ ਤੋਂ ਬਾਅਦ ਉਹ ਸੜਕਾਂ 'ਤੇ ਘੁੰਮਦੀ ਨਜ਼ਰ ਆ ਰਹੀ ਹੈ। ਇਹ ਔਰਤ ਇਸ ਲਈ ਚਰਚਾ 'ਚ ਹੈ ਕਿਉਂਕਿ ਉਸ ਨੇ ਆਪਣੀ ਬੇਟੀ ਨੂੰ ਇਕ ਪੈਸਾ ਵੀ ਨਹੀਂ ਦਿੱਤਾ।

ਉਸ ਦੀ ਬੇਟੀ ਸਕੂਲ ਦੀ ਫੀਸ ਭਰਨ ਲਈ ਵੀ ਪਰੇਸ਼ਾਨ ਸੀ, ਪਰ ਇਸ ਦੇ ਬਾਵਜੂਦ ਇਸ ਔਰਤ ਨੇ ਬੇਟੀ ਜਾਂ ਪਰਿਵਾਰ ਲਈ ਕੁਝ ਨਹੀਂ ਛੱਡਿਆ।  ਦਰਅਸਲ, ਹਾਲ ਹੀ ਵਿੱਚ ਇਸ ਔਰਤ ਦਾ ਇੱਕ ਇੰਟਰਵਿਊ ਵਾਇਰਲ ਹੋਇਆ ਹੈ। ਇਸ 'ਚ ਔਰਤ ਨੇ ਦੱਸਿਆ ਕਿ ਉਸ ਨੇ ਆਪਣੇ ਮਾਤਾ-ਪਿਤਾ ਜਾਂ ਬੇਟੀ ਲਈ ਕੁਝ ਨਹੀਂ ਛੱਡਿਆ।

ਆਪਣੀ ਕਰਜ਼ਾਈ ਧੀ ਦੀ ਮਦਦ ਕਰਨ ਦੀ ਬਜਾਏ ਉਸ ਨੇ ਆਪਣੀ ਸਾਰੀ ਜਾਇਦਾਦ ਵੇਚ ਦਿੱਤੀ ਅਤੇ ਜੋ ਪੈਸਾ ਮਿਲਿਆ, ਉਸ ਨੂੰ ਦਾਨ ਕਰ ਦਿੱਤਾ। ਚੀਨ ਵਿੱਚ ਵੀ ਇਸ ਔਰਤ ਦੀ ਆਲੋਚਨਾ ਹੋ ਰਹੀ ਹੈ।

ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ ਇਕ ਬਲੌਗਰ ਨੇ ਸ਼ੰਘਾਈ ਦੀ ਸੜਕ ਉਤੇ ਘੁੰਮ ਕਰ ਰਹੀ ਇੱਕ ਔਰਤ ਦਾ ਇੰਟਰਵਿਊ ਲਿਆ। ਇਸ ਇੰਟਰਵਿਊ ਵਿਚ ਔਰਤ ਨੇ ਦੱਸਿਆ ਕਿ ਉਸ ਨੇ 2019 ਵਿੱਚ ਬੁੱਧ ਧਰਮ ਅਪਣਾ ਲਿਆ ਸੀ ਤੇ ਫਿਰ ਭਿਕਸ਼ੂ ਬਣ ਗਈ ਸੀ।

ਮੀਡੀਆ ਮੁਤਾਬਕ ਔਰਤ ਨੇ ਆਪਣਾ ਸਾਰਾ ਪੈਸਾ ਦਾਨ ਕਰ ਦਿੱਤਾ। ਉਸ ਨੇ ਆਪਣਾ ਘਰ, ਕਾਰ ਸਭ ਕੁਝ ਵੇਚ ਦਿੱਤਾ। ਸਭ ਕੁਝ ਵੇਚ ਕੇ, ਉਸ ਨੂੰ ਲਗਭਗ 5.88 ਮਿਲੀਅਨ ਯੂਆਨ (6 ਕਰੋੜ 69 ਲੱਖ ਰੁਪਏ ਤੋਂ ਵੱਧ) ਮਿਲੇ, ਜੋ ਉਸ ਨੇ ਚੈਰਿਟੀ ਲਈ ਦਾਨ ਕਰ ਦਿੱਤੇ।

ਔਰਤ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਨੂੰ ਉਸ ਦਾ ਫੈਸਲਾ ਪਸੰਦ ਨਹੀਂ ਆਇਆ ਪਰ ਮੇਰੇ ਮਾਤਾ-ਪਿਤਾ ਨੇ ਮੇਰੇ ਫੈਸਲੇ ਦਾ ਸਮਰਥਨ ਕੀਤਾ ਹੈ। ਜਦੋਂ ਕਿ ਬੇਟੀ ਨੂੰ ਮੇਰਾ ਫੈਸਲਾ ਸਮਝ ਨਹੀਂ ਆਇਆ।

ਮੈਂ ਆਪਣਾ ਪੈਸਾ ਦਾਨ ਕੀਤਾ ਹੈ। ਇਹ ਮੇਰੀ ਕਮਾਈ ਦਾ ਪੈਸਾ ਸੀ ਅਤੇ ਇਸ ਉਤੇ ਮੇਰਾ ਹੱਕ ਸੀ। ਔਰਤ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ 220 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

Published by:Gurwinder Singh
First published:

Tags: China, China china