ਚੀਨ ਨੇ ਇਸ ਕਰਕੇ ਰੋਕੇ 90 ਪਾਕਿਸਤਾਨੀ ਲਾੜੀਆਂ ਦੇ ਵੀਜ਼ੇ

News18 Punjab
Updated: May 15, 2019, 9:08 PM IST
ਚੀਨ ਨੇ ਇਸ ਕਰਕੇ ਰੋਕੇ 90 ਪਾਕਿਸਤਾਨੀ ਲਾੜੀਆਂ ਦੇ ਵੀਜ਼ੇ
News18 Punjab
Updated: May 15, 2019, 9:08 PM IST
ਫ਼ਰਜ਼ੀ ਵਿਆਹ ਪਿੱਛੋਂ ਪਾਕਿਸਤਾਨੀ ਲਾੜੀਆਂ ਨੂੰ ਚੀਨ ਵਿਚ ਤਸਕਰੀ ਕਰ ਕੇ ਲਿਆਉਣ ਦੀਆਂ ਖ਼ਬਰਾਂ ਪਿੱਛੋਂ ਚੀਨੀ ਦੂਤਘਰ ਨੇ 90 ਪਾਕਿਸਤਾਨੀ ਸੱਜ ਵਿਆਹੀਆਂ ਦੇ ਵੀਜ਼ਿਆਂ ਉੱਤੇ ਰੋਕ ਲਗਾ ਦਿੱਤੀ ਹੈ। ਦੱਸ ਦਈਏ ਕਿ ਹਾਲ ਹੀ 'ਚ ਖ਼ਬਰਾਂ ਆਈਆਂ ਸਨ ਕਿ ਚੀਨ ਲਿਜਾ ਕੇ ਪਾਕਿਸਤਾਨੀ ਮੁਟਿਆਰਾਂ ਨੂੰ ਦੇਹ ਵਪਾਰ ਦੇ ਧੰਦੇ 'ਚ ਧੱਕਿਆ ਜਾਂਦਾ ਹੈ।

ਇਸ ਧੰਦੇ 'ਚ ਸ਼ਾਮਲ ਕਈ ਚੀਨੀ ਨਾਗਰਿਕਾਂ ਦੀ ਪਾਕਿਸਤਾਨ 'ਚ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ। ਪਾਕਿਸਤਾਨ 'ਚ ਚੀਨੀ ਦੂਤਘਰ ਦੇ ਉਪ ਮੁਖੀ ਲਿਜਿਆਨ ਝਾਓ ਨੇ ਕਿਹਾ ਕਿ ਪਾਕਿਸਤਾਨੀ ਲਾੜੀਆਂ ਦੇ ਵੀਜ਼ਾ ਲਈ ਚੀਨੀ ਨਾਗਰਿਕਾਂ ਵੱਲੋਂ ਇਸ ਸਾਲ ਹੁਣ ਤੱਕ 140 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ 'ਚੋਂ ਸਿਰਫ 50 ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਮਿਲੀ। ਬਾਕੀ ਅਰਜ਼ੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ। ਪਿਛਲੇ ਵਰ੍ਹੇ ਦੂਤਘਰ ਨੂੰ ਇਸ ਤਰ੍ਹਾਂ ਦੀਆਂ 142 ਅਰਜ਼ੀਆਂ ਮਿਲੀਆਂ ਸਨ।ਪਾਕਿਸਤਾਨ ਦੀ ਸਰਕਾਰ ਨੇ ਹਾਲ ਹੀ 'ਚ ਸੰਘੀ ਜਾਂਚ ਏਜੰਸੀ ਨੂੰ ਪਾਕਿਸਤਾਨੀ ਮੁਟਿਆਰਾਂ ਦੀ ਚੀਨ 'ਚ ਸਮਗਲਿੰਗ ਕਰਨ 'ਚ ਸ਼ਾਮਲ ਗਰੋਹਾਂ 'ਤੇ ਕਾਰਵਾਈ ਕਰਨ ਦਾ ਹੁਕਮ ਦਿੱਤਾ ਸੀ।

ਸਥਾਨਕ ਮੀਡੀਆ ਅਨੁਸਾਰ, ਨਾਜਾਇਜ਼ ਢੰਗ ਨਾਲ ਚੱਲ ਰਹੇ ਵਿਆਹ ਕੇਂਦਰ ਗ਼ਰੀਬ ਤੇ ਈਸਾਈ ਮੁਟਿਆਰਾਂ ਨੂੰ ਚੰਗੀ ਜ਼ਿੰਦਗੀ ਦਾ ਸੁਪਨਾ ਵਿਖਾ ਕੇ ਅਤੇ ਵੱਡੀ ਰਕਮ ਦਾ ਲਾਲਚ ਦੇ ਕੇ ਪਾਕਿਸਤਾਨ 'ਚ ਘੁੰਮਣ ਆਉਣ ਵਾਲੇ ਜਾਂ ਕੰਮ ਕਰਨ ਵਾਲੇ ਚੀਨੀ ਨਾਗਰਿਕਾਂ ਨਾਲ ਵਿਆਹ ਦਾ ਲਾਲਚ ਦਿੰਦੇ ਹਨ। ਇਹ ਕੇਂਦਰ ਚੀਨੀ ਨਾਗਰਿਕਾਂ ਦੇ ਫ਼ਰਜ਼ੀ ਦਸਤਾਵੇਜ਼ ਵਿਖਾਉਂਦੇ ਹਨ, ਜਿਸ 'ਚ ਉਨ੍ਹਾਂ ਨੂੰ ਮੁਸਲਿਮ ਜਾਂ ਈਸਾਈ ਵਜੋਂ ਵਿਖਾਇਆ ਜਾਂਦਾ ਹੈ। ਇਨ੍ਹਾਂ ਪਾਕਿਸਤਾਨੀ ਮੁਟਿਆਰਾਂ 'ਚੋਂ ਜ਼ਿਆਦਾਤਰ ਮਨੁੱਖੀ ਸਮਗਲਿੰਗ ਦਾ ਸ਼ਿਕਾਰ ਹੋ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਦੇਹ ਵਪਾਰ ਦੇ ਧੰਦੇ 'ਚ ਪਾ ਦਿੱਤਾ ਜਾਂਦਾ ਹੈ।
First published: May 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...