ਬੀਜਿੰਗ : ਰੂਸ-ਯੂਕਰੇਨ ਸੰਕਟ 'ਤੇ ਚੀਨ ਸਪੱਸ਼ਟ ਤੌਰ 'ਤੇ ਕੁਝ ਵੀ ਬੋਲਣ ਤੋਂ ਬਚ ਰਿਹਾ ਹੈ। ਇਕ ਪਾਸੇ ਉਹ 'ਸੁਰੱਖਿਆ' ਅਤੇ ਨਾਟੋ ਦੇ ਖਤਰੇ ਦਾ ਹਵਾਲਾ ਦੇ ਕੇ ਰੂਸ ਦਾ ਸਮਰਥਨ ਕਰ ਰਿਹਾ ਹੈ ਅਤੇ ਦੂਜੇ ਪਾਸੇ ਯੂਕਰੇਨ ਦਾ ਹਵਾਲਾ ਦੇ ਕੇ ਆਜ਼ਾਦੀ ਅਤੇ ਪ੍ਰਭੂਸੱਤਾ ਦੀ ਰੱਖਿਆ ਦੇ ਗੀਤ ਗਾ ਰਿਹਾ ਹੈ। ਅਜਿਹੇ 'ਚ ਚੀਨ ਕਿਸ ਵੱਲ ਆਪਣਾ ਪੱਖ ਰੱਖੇਗਾ ਇਹ ਗੱਲ ਅਜੇ ਸ਼ੱਕ ਦੇ ਘੇਰੇ 'ਚ ਹੈ ਪਰ ਹੁਣ ਚੀਨੀ ਮੀਡੀਆ ਨੇ ਗਲਤੀ ਨਾਲ ਆਪਣੇ ਦੇਸ਼ ਦਾ ਪਰਦਾਫਾਸ਼ ਕਰ ਦਿੱਤਾ ਹੈ। ਚੀਨ ਅਜਿਹੀ ਦੋਗਲੀ ਰਾਜਨੀਤੀ ਤਾਇਵਾਨ ਕਾਰਨ ਕਰ ਰਿਹਾ ਹੈ। ਦਰਅਸਲ, ਇੱਕ ਚੀਨੀ ਨਿਊਜ਼ ਆਉਟਲੈਟ ਨੇ ਗਲਤੀ ਨਾਲ ਰੂਸ-ਯੂਕਰੇਨ ਕਵਰੇਜ 'ਤੇ ਆਪਣੇ ਖੁਦ ਦੇ ਸੈਂਸਰਸ਼ਿਪ ਨਿਰਦੇਸ਼ਾਂ ਨੂੰ ਲੀਕ ਕਰ ਦਿੱਤਾ ਹੈ।
ਇੱਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਇਸ ਕਾਰਨ ਚੀਨ ਦੀ ਚਲਾਕੀ ਸਾਹਮਣੇ ਆ ਗਈ ਹੈ। ਇਸ ਨੇ ਦਿਖਾਇਆ ਕਿ ਚੀਨੀ ਮੀਡੀਆ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ "ਅਮਰੀਕਾ ਅਤੇ ਚੀਨ ਨੂੰ ਨਾਰਾਜ਼ ਕੀਤੇ ਬਿਨਾਂ ਰੂਸ ਨਾਲ ਭਾਵਨਾਤਮਕ ਅਤੇ ਨੈਤਿਕ ਸਮਰਥਨ ਬਣਾਈ ਰੱਖੋ।" ਇਸ ਨੇ ਤਾਈਵਾਨ 'ਤੇ ਕਬਜ਼ਾ ਕਰਨ ਦੇ ਇਰਾਦੇ ਦਾ ਵੀ ਖੁਲਾਸਾ ਕੀਤਾ। ਨਿਰਦੇਸ਼ਾਂ 'ਚ ਕਿਹਾ ਗਿਆ ਹੈ, 'ਧਿਆਨ ਰੱਖੋ ਕਿ ਭਵਿੱਖ 'ਚ ਚੀਨ ਨੂੰ ਤਾਇਵਾਨ ਮੁੱਦੇ 'ਤੇ ਅਮਰੀਕਾ ਦਾ ਸਾਹਮਣਾ ਕਰਨ ਲਈ ਰੂਸ ਦੀ ਲੋੜ ਪਵੇਗੀ।'
ਚੀਨੀ ਕਮਿਊਨਿਸਟ ਪਾਰਟੀ ਦੀ ਬੀਜਿੰਗ ਨਿਊਜ਼ ਦੀ ਹੋਰਾਈਜ਼ਨ ਨਿਊਜ਼ ਵੈੱਬਸਾਈਟ ਨੇ ਗਲਤੀ ਨਾਲ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਨਿਰਦੇਸ਼ ਲੀਕ ਕਰ ਦਿੱਤੇ ਹਨ। ਇਹ ਪੋਸਟ ਮੰਗਲਵਾਰ ਨੂੰ ਚੀਨ ਦੇ ਟਵਿਟਰ ਵਰਗੇ ਪਲੇਟਫਾਰਮ ਵੀਬੋ 'ਤੇ ਕੀਤੀ ਗਈ ਹੈ। ਹਾਲਾਂਕਿ ਬਾਅਦ 'ਚ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ। ਇਹ ਜਾਣਕਾਰੀ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ ਨੇ ਹਾਲ ਹੀ ਦੇ ਸਾਲਾਂ ਵਿੱਚ ਰੂਸ ਨਾਲ ਆਪਣੇ ਰਿਸ਼ਤੇ ਮਜ਼ਬੂਤ ਕੀਤੇ ਹਨ ਅਤੇ ਦੋਵੇਂ ਦੇਸ਼ ਤੇਜ਼ੀ ਨਾਲ ਸਰਗਰਮ ਆਰਥਿਕ ਭਾਈਵਾਲ ਵੀ ਬਣ ਗਏ ਹਨ। ਕਾਰਨੇਗੀ ਮਾਸਕੋ ਸੈਂਟਰ ਥਿੰਕ ਟੈਂਕ ਦੇ ਅਨੁਸਾਰ, ਚੀਨ ਅਤੇ ਰੂਸ ਵਿਚਕਾਰ ਵਪਾਰ 2004 ਵਿੱਚ $ 10.7 ਬਿਲੀਅਨ ਤੋਂ ਵੱਧ ਕੇ 2021 ਤੱਕ $ 140 ਬਿਲੀਅਨ ਹੋ ਗਿਆ ਹੈ।
ਚੀਨ ਨੇ ਪ੍ਰੈੱਸ ਦੀ ਆਜ਼ਾਦੀ ਦਾ ਪੂਰੀ ਤਰ੍ਹਾਂ ਨਾਲ ਘਾਣ ਕੀਤਾ ਹੈ। ਇੱਥੇ ਸਰਕਾਰੀ ਦਖਲ ਤੋਂ ਬਿਨਾਂ ਨਿਊਜ਼ ਆਊਟਲੈੱਟ ਕੰਮ ਨਹੀਂ ਕਰ ਸਕਦੇ। ਤਾਈਵਾਨ ਦੀ ਗੱਲ ਕਰੀਏ ਤਾਂ ਇਹ ਗ੍ਰਹਿ ਯੁੱਧ ਤੋਂ ਬਾਅਦ 1949 ਵਿੱਚ ਮੁੱਖ ਚੀਨੀ ਖੇਤਰ ਤੋਂ ਰਾਜਨੀਤਿਕ ਤੌਰ 'ਤੇ ਵੱਖ ਹੋ ਗਿਆ ਸੀ। ਇਸ ਦੇ ਸਿਰਫ 15 ਰਸਮੀ ਕੂਟਨੀਤਕ ਸਹਿਯੋਗੀ ਹਨ ਪਰ ਇਹ ਆਪਣੇ ਵਪਾਰਕ ਦਫਤਰਾਂ ਰਾਹੀਂ ਅਮਰੀਕਾ ਅਤੇ ਜਾਪਾਨ ਸਮੇਤ ਸਾਰੇ ਪ੍ਰਮੁੱਖ ਦੇਸ਼ਾਂ ਨਾਲ ਗੈਰ ਰਸਮੀ ਸਬੰਧ ਕਾਇਮ ਰੱਖਦਾ ਹੈ। ਚੀਨ ਇਸ ਪ੍ਰਭੂਸੱਤਾ ਸੰਪੰਨ ਦੇਸ਼ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਤਾਈਵਾਨ ਨੂੰ ਆਪਣੇ ਹਿੱਸੇ ਵਿਚ ਸ਼ਾਮਲ ਕਰੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: China, Russia Ukraine crisis, Russia-Ukraine News, Ukraine