ਵਾਸ਼ਿੰਗਟਨ: ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ (Nancy Pelosi Taiwan Visit) ਦੇ ਤਾਈਵਾਨ ਦੌਰੇ ਤੋਂ ਬਾਅਦ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਵਧ ਗਿਆ ਹੈ। ਇਸ ਦੌਰਾਨ ਰਾਸ਼ਟਰਪਤੀ ਜੋ ਬਿਡੇਨ (Joe Biden) ਦੀ ਪ੍ਰਤੀਕਿਰਿਆ ਆਈ ਹੈ। ਬਿਡੇਨ ਨੇ ਕਿਹਾ ਕਿ ਚੀਨ ਸਿਰਫ ਤਾਇਵਾਨ ਦੇ ਆਲੇ-ਦੁਆਲੇ ਫੌਜੀ ਅਭਿਆਸ ਕਰ ਕੇ ਤਣਾਅ ਵਧਾ ਰਿਹਾ ਹੈ। ਉਨ੍ਹਾਂ ਨੇ ਕਿਹਾ, 'ਵਾਸ਼ਿੰਗਟਨ ਚੀਨ ਦੀ ਹਰ ਹਰਕਤ 'ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਅਮਰੀਕਾ ਨੂੰ ਚੀਨ ਦੇ ਇਸ ਕਦਮ ਤੋਂ ਕੋਈ ਡਰ ਨਹੀਂ ਹੈ ਪਰ ਉਹ ਚਿੰਤਤ ਜ਼ਰੂਰ ਹੈ।'' ਬਿਡੇਨ ਦੇ ਇਸ ਬਿਆਨ 'ਤੇ ਚੀਨ ਵੱਲੋਂ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਦੱਸ ਦੇਈਏ ਕਿ ਨੈਨਸੀ ਪੇਲੋਸੀ ਨੇ ਪਿਛਲੇ ਹਫਤੇ ਤਾਈਵਾਨ ਦਾ ਦੌਰਾ ਕੀਤਾ ਸੀ। ਇਸ ਤੋਂ ਚੀਨ ਕਾਫੀ ਨਾਰਾਜ਼ ਹੈ। ਉਸ ਨੇ ਤਾਈਵਾਨ ਦੇ ਚਾਰੇ ਪਾਸੇ ਆਪਣੇ ਜੰਗੀ ਬੇੜੇ ਤਾਇਨਾਤ ਕਰ ਦਿੱਤੇ ਹਨ। ਚੀਨ ਦੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਵੀ ਤਾਇਵਾਨ ਦੇ ਹਵਾਈ ਖੇਤਰ ਦੇ ਨੇੜੇ ਉੱਡ ਰਹੇ ਹਨ।
ਚੀਨ ਕੁਝ ਨਹੀਂ ਕਰ ਸਕੇਗਾ
ਮੀਡੀਆ ਨਾਲ ਗੱਲਬਾਤ 'ਚ ਬਿਡੇਨ ਨੇ ਕਿਹਾ- 'ਅਮਰੀਕਾ ਚੀਨ ਦੀਆਂ ਹਰਕਤਾਂ ਤੋਂ ਡਰਿਆ ਨਹੀਂ ਹੈ, ਪਰ ਇਹ ਕੁਝ ਚਿੰਤਾ ਦਾ ਵਿਸ਼ਾ ਜ਼ਰੂਰ ਹੈ। ਜਿੰਨਾ ਉਹ ਕਰ ਸਕਦਾ ਸੀ, ਉਸ ਨੇ ਕੀਤਾ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਇਸ ਤੋਂ ਵੱਧ ਕੁਝ ਕਰ ਸਕਦਾ ਹੈ।
ਚੀਨ ਨੇ ਤਾਇਵਾਨ ਸਰਹੱਦ 'ਤੇ ਕੀਤਾ ਜਲ ਸੈਨਾ ਅਭਿਆਸ
ਸੋਮਵਾਰ ਨੂੰ ਚੀਨ ਨੇ ਤਾਇਵਾਨ ਸਰਹੱਦ 'ਤੇ ਜਲ ਸੈਨਾ ਦਾ ਅਭਿਆਸ ਕੀਤਾ। ਇਸ ਤੋਂ ਬਾਅਦ ਤਾਇਵਾਨ ਨੇ ਐਂਟੀ-ਸਬਮਰੀਨ ਅਤੇ ਏਅਰ-ਟੂ-ਸ਼ਿਪ ਸਿਸਟਮ ਨੂੰ ਵੀ ਅਲਰਟ ਕਰ ਦਿੱਤਾ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ 4 ਤੋਂ 7 ਅਗਸਤ ਤੱਕ ਤਾਈਵਾਨ ਦੇ ਆਲੇ-ਦੁਆਲੇ ਅਭਿਆਸ ਕਰੇਗੀ।
ਤਾਈਵਾਨ ਦੇ ਰਾਸ਼ਟਰਪਤੀ ਨੇ ਦੁਨੀਆ ਤੋਂ ਮੰਗਿਆ ਸਮਰਥਨ
ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਸਮਰਥਨ ਮੰਗਿਆ ਹੈ। ਹਾਲਾਂਕਿ ਵੇਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਅਤੇ ਫੌਜ ਚੀਨ ਦੀ ਕਿਸੇ ਵੀ ਕਾਰਵਾਈ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੁਨੀਆ ਦੀਆਂ ਨਜ਼ਰਾਂ ਚੀਨ ਦੇ ਅਗਲੇ ਕਦਮ 'ਤੇ ਹਨ। 7 ਅਗਸਤ ਨੂੰ ਮਿਲਟਰੀ ਡ੍ਰਿਲ ਖਤਮ ਹੋਣ ਤੋਂ ਬਾਅਦ ਚੀਨ ਕੀ ਕਰੇਗਾ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।