Home /News /international /

ਚੀਨ ਕਰ ਸਕਦਾ ਹੈ ਤਾਇਵਾਨ 'ਤੇ ਹਮਲਾ!ਸੈਨਿਕਾਂ ਨੂੰ ਕਾਰ ਢੋਣ ਵਾਲੇ ਜਹਾਜ਼ਾਂ 'ਤੇ ਭੇਜਿਆ ਜਾ ਰਿਹਾ

ਚੀਨ ਕਰ ਸਕਦਾ ਹੈ ਤਾਇਵਾਨ 'ਤੇ ਹਮਲਾ!ਸੈਨਿਕਾਂ ਨੂੰ ਕਾਰ ਢੋਣ ਵਾਲੇ ਜਹਾਜ਼ਾਂ 'ਤੇ ਭੇਜਿਆ ਜਾ ਰਿਹਾ

China can attack Taiwan! ਸੈਨਿਕਾਂ ਨੂੰ ਕਾਰ ਢੋਣ ਵਾਲੇ ਜਹਾਜ਼ਾਂ 'ਤੇ ਭੇਜ ਰਿਹਾ ਚੀਨ

China can attack Taiwan! ਸੈਨਿਕਾਂ ਨੂੰ ਕਾਰ ਢੋਣ ਵਾਲੇ ਜਹਾਜ਼ਾਂ 'ਤੇ ਭੇਜ ਰਿਹਾ ਚੀਨ

ਤਾਇਵਾਨ ਨਿਊਜ਼ ਦੇ ਰਿਪੋਰਟਰ ਦੇ ਮੁਤਾਬਕ ਚੀਨ ਦੀ ਸੈਨਾ ਡੋਂਗਸ਼ਾ ਦੀਪ 'ਤੇ ਹਮਲਾ ਕਰਨ ਦੀ ਤਿਆਰੀ ਕਰ ਸਕਦੀ ਹੈ। ਰੱਖਿਆ ਵਿਸ਼ਲੇਸ਼ਕ ਟਾਮ ਸ਼ੁਗਾਰਟ ਨੇ ਸੱਤ ਐਮਫਿਬਿਅਸ਼ ਸ਼ਿੱਪ ਨੂੰ ਹਮਲੇ ਦਾ ਅਭਿਆਸ ਕਰਦੇ ਹੋਏ ਦੇਖਣ ਦਾ ਦਾਅਵਾ ਕੀਤਾ ਹੈ। ਸ਼ੁਗਾਰਟ ਦੇ ਮੁਤਾਬਕ, ਚੀਨ ਅਪਣੇ ਸੈਨਿਕ ਅਭਿਆਸ ਲਈ ਵੱਡੇ-ਵੱਡੇ ਕਾਰ ਫੇਰੀ ਦਾ ਇਸਤੇਮਾਲ ਕਰ ਰਿਹਾ ਹੈ।

ਹੋਰ ਪੜ੍ਹੋ ...
  • Share this:

ਚੀਨ ਅਤੇ ਤਾਇਵਾਨ ਵਿਚਾਲੇ ਤਲਖੀਆਂ ਵਧਦੀਆਂ ਹੀ ਜਾ ਰਹੀਆਂ ਹਨ,ਅਮਰੀਕਾ ਦੀ ਸਪੀਕਰ ਨੈਂਸੀ ਪੇਲੋਸੀ ਵੱਲੋਂ ਤਾਇਵਾਨ ਦੀ ਫੇਰੀ 'ਤੇ ਜਾਣ ਤੋਂ ਬਾਅਦ ਚੀਨ ਵੱਲੋਂ ਤਾਇਵਾਨ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ।ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਚੀਨ ਆਪਣੇ ਸਭ ਤੋਂ ਵੱਡੇ ਸੈਨਿਕ ਅਭਿਆਸ ਦੇ ਜ਼ਰੀਏ ਤਾਇਵਾਨ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਕਿਉਂਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਤਾਇਵਾਨ ਜਲਡਮਰੂਮੱਧਿਅਮ (Taiwan Strait) ਵਿੱਚ ਚੀਨ ਦੀਆਂ ਸਮੁੰਦਰੀ ਹੱਦਾਂ 'ਤੇ ਸੱਤ ਚੀਨੀ ਸਿਵਿਲਿਅਨ ਸ਼ਿੱਪ ਨੂੰ ਦੇਖਿਆ ਗਿਆ ਹੈ।

ਤਾਇਵਾਨ ਨਿਊਜ਼ ਦੇ ਰਿਪੋਰਟਰ ਦੇ ਮੁਤਾਬਕ ਚੀਨ ਦੀ ਸੈਨਾ ਡੋਂਗਸ਼ਾ ਦੀਪ 'ਤੇ ਹਮਲਾ ਕਰਨ ਦੀ ਤਿਆਰੀ ਕਰ ਸਕਦੀ ਹੈ। ਰੱਖਿਆ ਵਿਸ਼ਲੇਸ਼ਕ ਟਾਮ ਸ਼ੁਗਾਰਟ ਨੇ ਸੱਤ ਐਮਫਿਬਿਅਸ਼ ਸ਼ਿੱਪ ਨੂੰ ਹਮਲੇ ਦਾ ਅਭਿਆਸ ਕਰਦੇ ਹੋਏ ਦੇਖਣ ਦਾ ਦਾਅਵਾ ਕੀਤਾ ਹੈ। ਸ਼ੁਗਾਰਟ ਦੇ ਮੁਤਾਬਕ, ਚੀਨ ਅਪਣੇ ਸੈਨਿਕ ਅਭਿਆਸ ਲਈ ਵੱਡੇ-ਵੱਡੇ ਕਾਰ ਫੇਰੀ ਦਾ ਇਸਤੇਮਾਲ ਕਰ ਰਿਹਾ ਹੈ। ਤੁਹਾਨੂੰ ਦਸ ਦਈਏ ਕਿ ਕਾਰ ਫੇਰੀ ਦਾ ਇਸਤੇਮਾਲ,ਕਾਰਾਂ ਜਾਂ ਦੂਜੀਆਂ ਗੱਡੀਆਂ ਨੂੰ ਢੋਣ ਦੇ ਲਈ ਕੀਤਾ ਜਾਂਦਾ ਹੈ ਤਾਂ ਕਿ ਆਸਾਨੀ ਦੇ ਨਾਲ ਇੱਕ ਦੀਪ ਤੋਂ ਦੂਜੇ ਦੀਪ ਤੱਕ ਵੱਡੀਆਂ ਗੱਡੀਆਂ ਨੂੰ ਪਹੁੰਚਾਇਆ ਜਾ ਸਕੇ। ਇਹ ਅਮਰੀਕੀ  ਐਮਫਿਬਿਅਸ਼ ਯੁੱਧਪੋਤ (ਐੱਲਪੀਡੀ- 17) ਤੋਂ ਲਗਭਗ 3 ਗੁਣਾ ਵੱਡਾ ਹੈ ਜਿਸ ਵਿੱਚ ਚੀਨ ਵੱਡੀ ਗਿਣਤੀ ਵਿੱਚ ਸੈਨਿਕਾਂ ਨੂੰ ਭਰ ਕੇ ਲੈ ਜਾ ਰਿਹਾ ਹੈ।

ਰੱਖਿਆ ਵਿਸ਼ਲੇਸ਼ਕ ਟਾਮ ਸ਼ੁਗਾਰਟ ਨੇ ਦੱਸਿਆ ਕਿ ਜੇ ਹਮਲਾ ਹੁੰਦਾ ਹੈ ਤਾਂ ਚੀਨ ਦੇ ਲਈ ਤਾਇਵਾਨ ਦਾ ਡੋਂਗਸ਼ਾ ਦੀਪ ਸੰਭਾਵਿਤ ਨਿਸ਼ਾਨਾ ਹੋਵੇਗਾ। ਸਾਲ 2020 ਵਿੱਚ ਸ਼ੁਗਾਰਟ ਨੇ ਚਿਤਾਵਨੀ ਦਿੱਤੀ ਸੀ ਕਿ ਪੀਐੱਲਏ ਅਭਿਆਸ ਤੋਂ ਡੋਂਗਸ਼ਾ ਦੀਪ ਨੂੰ ਖਤਰਾ ਹੋ ਸਕਦਾ ਹੈ।ਇਸ ਲਈ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਪੀਐਲਏ ਬਲਾਂ ਦਾ ਸਾਹਮਣਾ ਕਰਨਾ ਪਵੇਗਾ,ਕਿਉਂਕਿ ਚੀਨ ਡੋਂਗਸ਼ਾ ਦੀਪ 'ਤੇ ਕਬਜ਼ਾ ਕਰ ਕੇ ਤਾਇਵਾਨ ਨੂੰ ਸ਼ਰਮਿੰਦਾ ਕਰ ਸਕਦਾ ਹੈ, ਜੇ ਅਜਿਹਾ ਕਰਨ ਵਿੱਚ ਚੀਨ ਕਾਮਯਾਬ ਹੁੰਦਾ ਹੈ ਤਾਂ ਤਾਇਵਾਨ ਦਾ ਇੱਕ ਮਹੱਤਵਪੂਰਨ ਹਿੱਸਾ ਚੀਨ ਦੇ ਕੋਲ ਚਲਾ ਜਾਵੇਗਾ।

Published by:Shiv Kumar
First published:

Tags: China, Ship, Taiwan, Xi Jinping