HOME » NEWS » World

ਕੋਰੋਨਾ ਵਾਇਰਸ ਦਾ ਕਹਿਰ: ਜਨਮ ਤੋਂ 30 ਘੰਟੇ ਬਾਅਦ ਨਵਜਾਤ ਨੂੰ ਵੀ ਹੋਇਆ ਕੋਰੋਨਾ ਵਾਇਰਸ

News18 Punjabi | News18 Punjab
Updated: February 6, 2020, 10:41 AM IST
share image
ਕੋਰੋਨਾ ਵਾਇਰਸ ਦਾ ਕਹਿਰ: ਜਨਮ ਤੋਂ 30 ਘੰਟੇ ਬਾਅਦ ਨਵਜਾਤ ਨੂੰ ਵੀ ਹੋਇਆ ਕੋਰੋਨਾ ਵਾਇਰਸ
ਬੁਹਾਨ (Wuhan) ਸ਼ਹਿਰ ’ਚ ਇਕ ਨਵਜਾਤ ਬੱਚੇ ਨੂੰ ਜਨਮ ਤੋਂ ਮਹਿਜ਼ 30 ਘੰਟੇ ਬਾਅਦ ਹੀ ਕੋਰੋਨਾ ਵਾਇਰਸ ਦਾ ਪੀੜਤ ਪਾਇਆ ਗਿਆ। ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ।

ਬੁਹਾਨ (Wuhan) ਸ਼ਹਿਰ ’ਚ ਇਕ ਨਵਜਾਤ ਬੱਚੇ ਨੂੰ ਜਨਮ ਤੋਂ ਮਹਿਜ਼ 30 ਘੰਟੇ ਬਾਅਦ ਹੀ ਕੋਰੋਨਾ ਵਾਇਰਸ ਦਾ ਪੀੜਤ ਪਾਇਆ ਗਿਆ। ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ।

  • Share this:
  • Facebook share img
  • Twitter share img
  • Linkedin share img
ਚੀਨ (China) ’ਚ ਕੋਰੋਨਾ ਵਾਇਰਸ (Coronavirus) ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਤੱਕ ਕੋਰੋਨਾ ਵਾਇਰਸ ਦੇ ਕਾਰਨ 563 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਵਧ ਗਈ ਹੈ। ਉੱਥੇ ਹੀ ਬੁਹਾਨ (Wuhan) ਸ਼ਹਿਰ ’ਚ ਇਕ ਨਵਜਾਤ ਬੱਚੇ ਨੂੰ ਜਨਮ ਤੋਂ ਮਹਿਜ਼ 30 ਘੰਟੇ ਬਾਅਦ ਹੀ ਕੋਰੋਨਾ ਵਾਇਰਸ ਦਾ ਪੀੜਤ ਪਾਇਆ ਗਿਆ। ਚੀਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਹੁਣ ਤੱਕ ਇਹ ਨਵਜਾਤ ਬੱਚਾ ਕੋਰੋਨਾ ਵਾਇਰਸ ਦਾ ਸਭ ਤੋਂ ਘੱਟ ਉਮਰ ਵਾਲਾ ਮਰੀਜ਼ ਹੈ।

ਮਾਂ ਨੂੰ ਵੀ ਸੀ ਕੋਰੋਨਾ ਵਾਇਰਸ


ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਨਵਜਾਤ ਦਾ ਮਾਂ ਦੇ ਗਰਭ ਚ ਜਾਂ ਫਿਰ ਪੈਦਾ ਹੋਣ ਤੋਂ ਬਾਅਦ ਕੋਰੋਨਾ ਵਾਇਰਸ ਦਾ ਪੀੜਤ ਹੋਇਆ ਹੈ। ਨਵਜਾਤ ਨੂੰ ਜਨਮ ਦੇਣ ਤੋਂ ਪਹਿਲਾਂ ਮਾ ਦੀ ਰਿਪਰੋਟ ਵੀ ਪਾਜੀਟਿਵ ਆਈ ਸੀ ਮਾਹਿਰਾ ਦਾ ਕਹਿਣਾ ਹੈ ਕਿ  ਇਹ ਵਰਟੀਕਲ ਟ੍ਰਾਂਸਮਿਸ਼ਨ ਦਾ ਮਾਮਲਾ ਹੋ ਸਕਦਾ ਹੈ। ਜਿਸ ਚੋ ਪੀੜਤ ਮਾਂ ਤੋਂ ਬੱਚੇ ਚ ਗਰਭਵਿਵਸਥਾ ਦੇ ਦੌਰਾਨ ਜਾਂ ਫਿਰ ਜਮਨ ਦੇ ਬਾਅਦ ਛੂਤ ਵਾਲੀ ਬੀਮਾਰੀ ਫੈਲਦੀ ਹੈ।
 

ਬੁਹਾਨ ਤੋਂ ਫੈਲਿਆ ਕੋਰੋਨਾ ਵਾਇਰਸ


ਦਸੰਬਰ ਮਹੀਨੇ ਤੋਂ ਚੀਨ ਦੇ ਬੁਹਾਨ ਸ਼ਹਿਰ ਦੇ ਬਾਜਾਰ ਤੋਂ ਕੋਰੋਨਾ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ। ਉਸ ਬਾਜਾਰ ’ਚ ਜੰਗਲੀ ਜਾਨਵਰਾਂ ਦੀ ਵਿਕਰੀ ਹੁੰਦੀ ਹੈ। ਨਵੇਂ ਸਾਲ ਮੌਕੇ ਚੀਨ ਤੋਂ ਦੂਜੇ ਸਥਾਨਾਂ ਤੇ ਜਾਣ ਵਾਲੇ ਲੋਕਾਂ ਤੋਂ ਇਹ ਵਾਇਰਸ ਫੈਲਿਆ। ਚੀਨ ਦੇ ਰਾਸ਼ਟਰੀ ਸਿਹਤ ਆਯੋਗ ਨੇ ਦੱਸਿਆ ਕਿ ਇਸ ਵਾਇਰਸ ਦਾ ਸਭ ਤੋਂ ਬਜੁਰਗ ਪੀੜਤ ਦੀ ਉਮਰ 90 ਸਾਲ ਸੀ। ਰਿਪਰੋਟਾਂ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਤੋਂ ਮਰਨ ਵਾਲੇ 80 ਫੀਸਦ ਮਰੀਜ਼ਾਂ ਦੀ ਉਮਰ 60 ਸਾਲ ਤੋਂ ਵਧ ਸੀ।
First published: February 6, 2020
ਹੋਰ ਪੜ੍ਹੋ
ਅਗਲੀ ਖ਼ਬਰ