HOME » NEWS » World

ਕੋਰੋਨਾ ਵਾਇਰਸ ਨਾਲ ਹੁਣ ਤੱਕ 24 ਹਜ਼ਾਰ ਮੌਤਾਂ, ਚੀਨੀ ਕੰਪਨੀ ਦਾ ਡਾਟਾ ਲੀਕ

News18 Punjabi | News18 Punjab
Updated: February 6, 2020, 1:31 PM IST
share image
ਕੋਰੋਨਾ ਵਾਇਰਸ ਨਾਲ ਹੁਣ ਤੱਕ 24 ਹਜ਼ਾਰ ਮੌਤਾਂ, ਚੀਨੀ ਕੰਪਨੀ ਦਾ ਡਾਟਾ ਲੀਕ
ਕੋਰੋਨਾ ਵਾਇਰਸ ਨਾਲ ਹੁਣ ਤੱਕ 24 ਹਜ਼ਾਰ ਮੌਤਾਂ, ਚੀਨੀ ਕੰਪਨੀ ਦਾ ਡਾਟਾ ਲੀਕ

ਚੀਨ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਟੇਨਸੈਂਟ ਦਾ ਇੱਕ ਡਾਟਾ ਲੀਕ ਹੋਇਆ ਹੈ, ਜਿਸ ਵਿੱਚ ਕੋਰੋਨਾ ਵਾਇਰਸ ਦੀ ਮੌਤ ਨਾਲ ਦਿੱਤੇ ਗਏ ਅੰਕੜੇ ਕਾਫ਼ੀ ਹੈਰਾਨ ਕਰਨ ਵਾਲੇ ਹਨ। ਟੈਨਸੇਂਟ ਦੇ ਅਨੁਸਾਰ, ਹੁਣ ਤੱਕ 24 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ।

  • Share this:
  • Facebook share img
  • Twitter share img
  • Linkedin share img

ਚੀਨ ਦੇ ਮਾਰੂ ਕੋਰੋਨਾ ਵਾਇਰਸ ਬਾਰੇ ਵੱਡਾ ਖੁਲਾਸਾ ਹੋਇਆ ਹੈ। ਚੀਨ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਟੇਨਸੈਂਟ ਦਾ ਇੱਕ ਡਾਟਾ ਲੀਕ ਹੋਇਆ ਹੈ, ਜਿਸ ਵਿੱਚ ਕੋਰੋਨਾ ਵਾਇਰਸ ਦੀ ਮੌਤ ਨਾਲ ਦਿੱਤੇ ਗਏ ਅੰਕੜੇ ਕਾਫ਼ੀ ਹੈਰਾਨ ਕਰਨ ਵਾਲੇ ਹਨ। ਟੈਨਸੇਂਟ ਦੇ ਅਨੁਸਾਰ, ਹੁਣ ਤੱਕ 24 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਦੂਜੇ ਪਾਸੇ, ਚੀਨੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ 563 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਇਹ ਡੇਟਾ ਵਾਇਰਲ ਹੋਣ ਤੋਂ ਬਾਅਦ, ਕੰਪਨੀ ਨੂੰ ਆਪਣੇ ਅੰਕੜੇ ਬਦਲਣੇ ਪਏ। ਹਾਲਾਂਕਿ, ਕੰਪਨੀ ਨੇ ਜੋ ਅੰਕੜੇ ਬਦਲੇ ਹਨ ਉਹ ਚੀਨੀ ਸਰਕਾਰ ਦੇ ਅੰਕੜਿਆਂ ਨਾਲ ਮੇਲ ਨਹੀਂ ਖਾਂਦੇ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਸ ਡੇਟਾ ਨੂੰ ਦੇਖਣ ਤੋਂ ਬਾਅਦ, ਚੀਨ ਦੀ ਕਮਿਊਨਿਸਟ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਲੁਕਾਉਣ ਲਈ ਕੰਮ ਕਰ ਰਹੀ ਹੈ।


ਤਾਈਵਾਨ ਨਿਊਜ਼ ਦੀ ਰਿਪੋਰਟ ਦੇ ਅਨੁਸਾਰ, ਕਈ ਦੇਸ਼ਾਂ ਵਿੱਚ ਫੈਲੀ ਚੀਨੀ ਕੰਪਨੀ ਟੇਨਸੈਂਟ ਦਾ ਡਾਟਾ ਇੱਕ ਗਲਤੀ ਨਾਲ ਲੀਕ ਹੋਇਆ ਸੀ। ਦੱਸਿਆ ਗਿਆ ਹੈ ਕਿ ਚੀਨ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤਕ 154,023 ਲੋਕ ਪ੍ਰਭਾਵਤ ਹਨ ਅਤੇ 24,589 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਹੋਏ ਹੰਗਾਮੇ ਤੋਂ ਬਾਅਦ, ਕੰਪਨੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਕੰਪਨੀ ਨੇ ਡਾਟਾ ਹਟਾ ਦਿੱਤਾ। ਕੰਪਨੀ ਦੇ ਨਵੇਂ ਅੰਕੜਿਆਂ ਅਨੁਸਾਰ ਹੁਣ ਤੱਕ 14,446 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਅਤੇ ਕੁੱਲ 304 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਸੋਸ਼ਲ ਮੀਡੀਆ ਉਤੇ ਵਾਇਰਲ ਇਸ ਡਾਟੇ ਬਾਰੇ ਯੂਜਰਸ ਵਿਚਕਾਰ ਮਤਭੇਦ ਸਾਫ ਦਿਖਾਈ ਦੇ ਰਿਹਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਕੋਡਿੰਗ ਵਿਚ ਗੜਬੜੀ ਕਾਰਨ ਟੇਨਸੇਂਟ ਦਾ ਇਹ ਅਸਲੀ ਡਾਟਾ ਆਨਲਾਈਨ ਲੀਕ ਹੋ ਗਿਆ ਹੈ। ਕੁਝ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਕੰਪਨੀ ਦੇ ਕਿਸੇ ਕਰਮਚਾਰੀ ਨੇ ਜਾਣਬੁੱਝ ਕੇ ਅਸਲੀ ਡਾਟਾ ਲੀਕ ਕੀਤਾ ਹੈ ਤਾਂ ਜੋ ਦੁਨੀਆ ਨੂੰ ਕੋਰੋਨਾ ਵਾਇਰਸ ਦੀ ਅਸਲੀ ਸਥਿਤੀ ਬਾਰੇ ਪਤਾ ਚਲ ਸਕੇ।

ਚੀਨ ਦਾ ਕੋਰੋਨਾ ਵਾਇਰਸ ਦੂਜੇ ਦੇਸ਼ਾਂ ਵਿਚ ਵੀ ਫੈਲ ਚੁੱਕਾ ਹੈ। ਜਾਪਾਨ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ 34, ਥਾਈਲੈਂਡ ਵਿਚ 25, ਸਿੰਗਾਪੁਰ ਵਿਚ 24, ਦੱਖਣੀ ਕੋਰੀਆ ਵਿਚ 19, ਆਸਟਰੇਲੀਆ ਵਿਚ 14, ਜਰਮਨੀ ਵਿਚ 12, ਅਮਰੀਕਾ ਵਿਚ 11, ਤਾਇਵਾਨ ਵਿਚ 11, ਮਲੇਸ਼ੀਆ ਵਿਚ 10, ਵੀਅਤਨਾਮ ਵਿਚ 10, ਫਰਾਂਸ ਵਿਚ 6, ਸੰਯੁਕਤ ਅਰਬ ਅਮੀਰਾਤ ਵਿਚ 5, ਕੈਨੇਡਾ ਵਿਚ ਚਾਰ, ਭਾਰਤ ਵਿਚ 3, ਫਿਲੀਪੀਨ ਵਿਚ 3 (ਇਕ ਮੌਤ ਸਮੇਤ), ਰੂਸ ਵਿਚ 2, ਇਟਲੀ ਵਿਚ 2, ਬ੍ਰਿਟੇਨ ਵਿਚ 2, ਬੈਲਜੀਅਮ ਵਿਚ 2, ਨੇਪਾਲ ਵਿਚ 1, ਸ੍ਰੀਲੰਕਾ ਵਿਚ 1 ਅਤੇ ਫਿਨਲੈਂਡ ਵਿਚ 1 ਮਾਮਲਾ ਸਾਹਮਣੇ ਆਇਆ ਹੈ।


First published: February 6, 2020
ਹੋਰ ਪੜ੍ਹੋ
ਅਗਲੀ ਖ਼ਬਰ