HOME » NEWS » World

ਕੀ ਸੱਪ ਕਾਰਨ ਫੈਲ ਰਿਹੈ ਜਾਨਲੇਵਾ Coronavirus ? 

News18 Punjabi | News18 Punjab
Updated: January 24, 2020, 5:09 PM IST
share image
ਕੀ ਸੱਪ ਕਾਰਨ ਫੈਲ ਰਿਹੈ ਜਾਨਲੇਵਾ Coronavirus ? 
ਕੀ ਸੱਪ ਕਾਰਨ ਫੈਲ ਰਿਹੈ ਜਾਨਲੇਵਾ Coronavirus ? 

ਚੀਨ ’ਚ ਫੈਲ ਰਹੇ ਕੋਰੋਨਾ ਵਾਇਰਸ ਦਾ ਇਲਾਜ ਤਲਾਸ਼ਿਆ ਜਾ ਰਿਹਾ ਹੈ। ਇਸ ਵਾਇਰਸ ਦੇ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਦਾ ਮੁੱਖ ਕਾਰਨ Chinese krait ਤੇ Chinese cobra ਦੱਸੇ ਜਾ ਰਹੇ ਹਨ।

  • Share this:
  • Facebook share img
  • Twitter share img
  • Linkedin share img
ਚੀਨ ਚ ਕੋਰੋਨਾ ਵਾਇਰਸ ਜਾ ਬੁਹਾਨ ਵਾਇਰਸ (Wuhan Virus) ਦੇ ਫੈਲਣ ਦੇ ਕਾਰਨ ਕੋਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਖੋਜਕਰਤਾ ਵੱਲੋਂ ਇਸ ਵਾਇਰਸ ਦਾ ਇਲਾਜ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਵਾਇਰਸ ਦੇ ਬਾਰੇ ਹਰ ਦਿਨ ਨਵੀਂ ਨਵੀਂ ਜਾਣਕਾਰੀ ਹਾਸਿਲ ਹੋ ਰਹੀ ਹੈ। ਸੀਐਨਐਨ ਨਿਉਜ਼ ਤੇ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਿਕ ਇਸ ਵਾਇਰਸ ਦਾ ਫੈਲਣ ਦਾ ਕਾਰਨ ਸੱਪ ਹੋ ਸਕਦਾ ਹੈ। ਮੁੱਖ ਤੌਰ ਤੇ Chinese krait ਅਤੇ Chinese cobra ਸੱਪ ਇਸ ਵਾਇਰਸ ਦੇ ਆਉਣ ਦਾ ਮੁੱਖ ਕਾਰਨ ਦੱਸੇ ਜਾ ਰਹੇ ਹਨ। ਇਹ ਸੱਪ ਬਹੁਤ ਹੀ ਜਹੀਰੀਲੇ ਸੱਪ ਹਨ। ਇਸ ਖੋਜ ਨੂੰ ਬਹੁਤ ਹੀ ਮਹਤੱਵਪੁਰਨ ਮੰਨਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨਾਲ ਇਸ ਵਾਇਰਸ ਤੋਂ ਨਿਪਟਨ ’ਚ ਆਸਾਨੀ ਹੋਵੇਗੀ। ਦੂਜੇ ਪਾਸੇ ਇਸ ਵਾਇਰਸ ਨੂੰ ਲੈਕੇ World Health Organisation (WHO) ਨੇ ਦੱਸਿਆ ਕਿ ਇਹ ਵਾਇਰਸ ਜਾਨਵਰਾਂ ਦੇ ਨਾਲ ਜੁੜਿਆ ਹੋਇਆ ਹੈ। ਜਿਸ ਕਾਰਨ ਉਨ੍ਹਾਂ ਕਈ ਜਾਨਵਰਾਂ ਦਾ ਨਾਂ ਲਿਆ ਸੀ। ਇਸਦੇ ਇਲਾਵਾ ਚਿਕਨ ਤੇ ਮਛਲੀ ਬਜਾਰਾਂ ਤੇ ਵੀ ਸ਼ੱਕ ਜਾਹਿਰ ਕੀਤਾ ਗਿਆ ਸੀ।

ਇਹ ਹਨ ਇਸ ਬਿਮਾਰੀ ਦੇ ਲੱਛਣ

ਇਸ ਬੀਮਾਰੀ ਦੇ ਸ਼ਿਕਾਰ ਲੋਕਾਂ ਨੂੰ ਸੁਰੂਆਤ ਚ ਸਿਰ ਦਰਦ, ਵਗਦਾ ਨੱਕ, ਖੰਘ, ਗਲੇ ਵਿੱਚ ਖਰਾਸ਼, ਬੁਖਾਰ, ਅਸਥਮਾ ਦਾ ਵਿਗੜਨਾ, ਥਕਾਨ ਮਹਿਸੂਸ ਕਰਨਾ ਆਦਿ ਹੁੰਦਾ ਹੈ। ਬਾਅਦ ਚ ਇਹ ਨਮੂਨੀਆ ਦੀ ਤਰ੍ਹਾਂ ਲੱਗਣ ਲੱਗ ਜਾਂਦਾ ਹੈ। ਇਹ ਵਾਇਰਸ ਫੇਫੜਿਆਂ ਤੇ ਹਮਲਾ ਕਰਦਾ ਹੈ ਤੇ ਉਸਨੂੰ ਨੁਕਸਾਨ ਪਹੁੰਚਾਉਂਦਾ ਹੈ। ਜਿਸ ਤੋਂ ਬਚਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ।
 ਕਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਵਾਇਰਸ

ਦੁਨਿਆ ਭਰ ਚ ਕੋਰੋਨ ਵਾਇਰਸ ਕਾਫੀ ਤੇਜੀ ਦੇ ਨਾਲ ਫੈਲ ਰਿਹਾ ਹੈ। ਸ਼ੁਰੂਆਤ ’ਚ ਜਦੋ ਇਹ ਚੀਨ ਚ ਫੈਲ ਰਿਹਾ ਸੀ ਤਾਂ ਉਸਦੀ ਘਾਤਕਤਾਂ ਦਾ ਅੰਦਾਜਾ ਨਹੀਂ ਲੱਗ ਪਾਇਆ ਸੀ। ਚੀਨ ਨੇ ਕਾਫੀ ਹੱਦ ਤੱਕ ਇਸਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਚੀਨ ਦੇ ਗੁਆਂਢੀ ਮੁਲਕ ਦੀਆਂ ਸਰਕਾਰਾਂ ਨੇ ਦੇਰ ਨਾਲ ਅਲਰਟ ਜਾਰੀ ਕੀਤਾ।

ਹੁਣ ਤੱਕ 25 ਲੋਕ ਹੋ ਚੁੱਕੇ ਹਨ ਸ਼ਿਕਾਰ

ਇਸ ਵਾਇਰਸ ਦੇ ਚਪੇਟ ਚ ਆਉਣ ਤੋਂ ਹੁਣ ਤੱਕ ਚੀਨ ’ਚ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤੀ ਦੂਤਾਵਾਸ ਦੇ ਮੁਤਾਬਿਕ ਵੁਹਾਨ ਚ ਕੇਰਲ ਦੇ 20 ਵਿਦਿਆਰਥੀਆਂ ਸਮੇਤ ਕੁੱਲ 25 ਵਿਦਿਆਰਥੀ ਫੱਸੇ ਹੋਏ ਹਨ। ਕੇਰਲ ਦੇ ਸੀਐੱਮ ਪਿਨਰਾਈ ਵਿਜਯਨ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੋਂ ਪੱਤਰ ਲਿਖਕੇ ਵਿਦਿਆਰਥੀਆਂ ਦੀ ਮਦਦ ਕਰਨ ਦੀ ਮੰਗ ਕੀਤੀ ਹੈ। ਚੀਨੀ ਅਧਿਕਾਰਿਆਐਂ ਨੇ ਹੁਬੇਈ ਪ੍ਰਾਂਤ ਦੇ 5 ਸ਼ਹਿਰਾਂ, ਹੁਗਾਂਗ, ਏਜ਼ੋ, ਝੀਜਿਆਂਗ, ਕਿਵਿਨਜਿਆਂਗ ਅਤੇ ਵੁਹਾਨ ਵਿੱਚ ਜਨਤਕ ਆਵਾਜਾਈ ਨੂੰ ਰੋਕਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਇਸ ਵਾਇਰਸ ਤੋਂ ਨਿਜਾਤ ਪਾਉਣ ਦੇ ਲਈ ਚੀਨ ਹੁਣ 6 ਦਿਨ ’ਚ ਇਕ ਨਵਾਂ ਹਸਪਤਾਲ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।
First published: January 24, 2020
ਹੋਰ ਪੜ੍ਹੋ
ਅਗਲੀ ਖ਼ਬਰ