ਧਰਤੀ ਉੱਤੇ ਕੋਰੋਨਾ ਮਹਾਂਮਾਰੀ ਦੇ ਵਧ ਰਹੇ ਹਮਲੇ ਦੇ ਵਿਚਕਾਰ ਚੀਨ (China) ਦੇ ਬੇਕਾਬੂ ਰਾਕੇਟ (Uncontrolled Rocket) ਦਾ ਖਤਰਾ ਵੀ ਵਧ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਅਗਲੇ 12 ਘੰਟਿਆਂ ਵਿੱਚ ਇਹ ਚੀਨੀ ਰਾਕੇਟ ਧਰਤੀ ਉੱਤੇ ਕਰੈਸ਼ ਹੋ ਸਕਦਾ ਹੈ।
ਦੱਸ ਦਈਏ ਕਿ ਇਸ ਰਾਕੇਟ 'ਤੇ ਚੀਨ ਦਾ ਕੰਟਰੋਲ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਰਾਕੇਟ ਜਿਸ ਗਤੀ ਅਤੇ ਦਿਸ਼ਾ ਵੱਲ ਵਧ ਰਿਹਾ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਨਿਊਜ਼ੀਲੈਂਡ ਦੇ ਦੁਆਲੇ ਕਿਤੇ ਵੀ ਡਿਗ ਸਕਦਾ ਹੈ। ਵਿਗਿਆਨੀਆਂ ਦੇ ਅਨੁਸਾਰ, ਅਸੀਂ ਅਜੇ ਇਹ ਨਹੀਂ ਕਹਿ ਸਕਦੇ ਕਿ ਰਾਕੇਟ ਆਬਾਦੀ ਵਾਲੀ ਜਗ੍ਹਾ ਉਤੇ ਡਿੱਗੇਗਾ ਜਾਂ ਸਮੁੰਦਰ ਵਿੱਚ।
ਦੱਸ ਦਈਏ ਕਿ ਇਹ ਚੀਨੀ ਰਾਕੇਟ ਲਗਭਗ 100 ਫੁੱਟ ਲੰਬਾ ਹੈ ਅਤੇ ਇਸ ਦਾ ਭਾਰ 21 ਟਨ ਦੇ ਨੇੜੇ ਹੈ। ਪਿਛਲੇ ਸਾਲ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਸੀ ਜਿਸ ਵਿੱਚ ਇੱਕ ਚੀਨੀ ਰਾਕੇਟ ਮਈ ਦੇ ਮਹੀਨੇ ਵਿੱਚ ਪੱਛਮੀ ਅਫਰੀਕਾ ਅਤੇ ਐਟਲਾਂਟਿਕ ਮਹਾਂਸਾਗਰ ਵਿੱਚ ਡਿੱਗਿਆ ਸੀ। ਉਸ ਵਕਤ ਇਸ ਚੀਨੀ ਰਾਕੇਟ ਨੇ ਪੱਛਮੀ ਅਫਰੀਕਾ ਦੇ ਇੱਕ ਪਿੰਡ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਇਸ ਘਟਨਾ ਵਿਚ ਸਭ ਤੋਂ ਚੰਗੀ ਗੱਲ ਇਹ ਸੀ ਕਿ ਕੋਈ ਵੀ ਇਸ ਪਿੰਡ ਵਿਚ ਨਹੀਂ ਰਹਿੰਦਾ ਸੀ।
ਮਾਹਿਰ ਕਹਿੰਦੇ ਹਨ ਕਿ ਲੋਂਗ ਮਾਰਚ 5-ਬੀ ਵਾਈ-2 ( Long March 5B Y2) ਨਾਮ ਦਾ ਇਹ ਚੀਨੀ ਰਾਕੇਟ ਚਾਰ ਮੀਲ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਹੇਠਾਂ ਆ ਰਿਹਾ ਹੈ। ਇਸ ਦੇ ਟੁਕੜੇ ਕਿਤੇ ਵੀ ਡਿੱਗ ਸਕਦੇ ਹਨ। ਇਹ ਹੋ ਸਕਦਾ ਹੈ ਕਿ ਇਹ ਬਹੁਤ ਜ਼ਿਆਦਾ ਆਬਾਦੀ ਵਾਲੀ ਥਾਂ 'ਤੇ ਡਿੱਗ ਪਵੇ ਜਾਂ ਇਹ ਕਿ ਇਹ ਕਿਸੇ ਖਾਲੀ ਜਗ੍ਹਾ ਉਤੇ ਡਿੱਗ ਪਵੇ।
ਮਾਹਿਰ ਨਿਰੰਤਰ ਇਸ 'ਤੇ ਨਜ਼ਰ ਰੱਖ ਰਹੇ ਹਨ। ਚੀਨ ਨੇ 29 ਅਪ੍ਰੈਲ ਨੂੰ ਇਸ ਨੂੰ ਲਾਂਚ ਕੀਤਾ ਸੀ। ਇਸ ਦੇ ਜ਼ਰੀਏ ਚੀਨ ਪੁਲਾੜ ਵਿਚ ਇਕ ਨਵਾਂ ਪੁਲਾੜ ਸਟੇਸ਼ਨ ਬਣਾਉਣਾ ਚਾਹੁੰਦਾ ਸੀ। ਇਹ ਧਰਤੀ ਦੇ ਉਪਰ 170 ਕਿਲੋਮੀਟਰ ਤੋਂ 372 ਕਿਲੋਮੀਟਰ ਉਚਾਈ ਦੇ ਵਿਚਕਾਰ ਤੈਰ ਰਿਹਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Attack, China, New Zealand, Rocket