Home /News /international /

ਕਿਤਾਬ 'ਚ ਦਾਅਵਾ : ਫੇਸਬੁੱਕ ਦੇ CEO ਮਾਰਕ ਜੁਕਰਬਰਗ ਨੇ ਆਪਣਾ ਪਸੀਨਾ ਸੁਖਾਉਣ ਲਈ ਰੱਖੀ ਸੀ ਟੀਮ

ਕਿਤਾਬ 'ਚ ਦਾਅਵਾ : ਫੇਸਬੁੱਕ ਦੇ CEO ਮਾਰਕ ਜੁਕਰਬਰਗ ਨੇ ਆਪਣਾ ਪਸੀਨਾ ਸੁਖਾਉਣ ਲਈ ਰੱਖੀ ਸੀ ਟੀਮ

ਕਿਤਾਬ 'ਚ ਦਾਅਵਾ : ਫੇਸਬੁੱਕ ਦੇ CEO ਮਾਰਕ ਜੁਕਰਬਰਗ ਨੇ ਆਪਣਾ ਪਸੀਨਾ ਸੁਖਾਉਣ ਲਈ ਰੱਖੀ ਸੀ ਟੀਮ

ਕਿਤਾਬ 'ਚ ਦਾਅਵਾ : ਫੇਸਬੁੱਕ ਦੇ CEO ਮਾਰਕ ਜੁਕਰਬਰਗ ਨੇ ਆਪਣਾ ਪਸੀਨਾ ਸੁਖਾਉਣ ਲਈ ਰੱਖੀ ਸੀ ਟੀਮ

‘ਫੇਸਬੁੱਕ : ਦੀ ਇਨਸਾਈਡ ਸਟੋਰੀ’ ਕਿਤਾਬ ਵਿਚ ਇਹ ਦਾਅਵਾ ਕੀਤਾ ਗਿਆ ਹੈ। ਫੇਸਬੁੱਕ ਦੇ ਬੁਲਾਰੇ ਲਿਜ ਬੁਰਜੁਆ ਨੇ ਕਿਹਾ ਹੈ ਉਨ੍ਹਾਂ ਨੂੰ ਕਿਤਾਬ ਵਿਚ ਲਿਖੀ ਗੱਲ ਦੀ ਸੱਚਾਈ ਉਤੇ ਸ਼ੱਕ ਹੈ। ਜੇਕਰ ਇਹ ਸੱਚ ਵੀ ਹੈ ਤਾਂ ਵੀ ਕਮਿਊਨੀਕੇਸ਼ਨ ਟੀਮ ਦੇ ਕਹਿਣ ਉਤੇ ਹੀ ਕੀਤਾ ਜਾਂਦਾ ਹੋਵੇਗਾ।

 • Share this:


  ਫੇਸਬੁੱਕ (Facebook) ਦੇ ਸੀਈਓ ਮਾਰਕ ਜੁਕਰਬਰਗ (Mark Zuckerberg) ਫਿਰ ਸੁਰਖੀਆਂ ਵਿਚ ਹਨ। ਇਸ ਵਾਰ ਉਹ ਇਕ ਅਜੀਬ ਤਰਾਂ ਦੇ ਕਾਰਨ ਚਰਚਾ ਵਿਚ ਆਏ ਹਨ। ਕੁਝ ਸਮਾਂ ਪਹਿਲਾਂ ਪ੍ਰਕਾਸ਼ਿਤ ਹੋਣ ਵਾਲੀ ਇਕ ਕਿਤਾਬ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਾਰਕ ਜੁਕਰਬਰਗ ਨੇ ਆਪਣੇ ਆਰਮਪਿਟ (ਮੋਢੇ ਤੋਂ ਥੱਲੇ ਦਾ ਹਿੱਸਾ) ਦਾ ਪਸੀਨਾ ਸੁਖਾਉਣ ਲਈ ਪੂਰੀ ਟੀਮ ਰੱਖੀ ਸੀ। ਟੈਕਨੋਲਾਜੀ ਪੱਤਰਕਾਰ ਸਟੀਵਨ ਲੇਵੀ (Steven Levy) ਟੈਕਨੋਲਾਜੀ ਮੈਗਜੀਨ ਵਾਇਰਡ ਦੇ ਸੰਪਾਦਕ ਹਨ। ਉਨ੍ਹਾਂ ਨੇ ਕਈ ਸਾਲ ਤੱਕ ਫੇਸਬੁੱਕ ਨੂੰ ਕਵਰ ਵੀ ਕੀਤਾ ਹੈ। ਲੇਵੀ ਦੀ ਕਿਤਾਬ ‘ਫੇਸਬੁੱਕ : ਦੀ ਇਨਸਾਈਡ ਸਟੋਰੀ’ (Facebook: The Inside Story) ਵਿਚ ਕੀਤੇ ਗਏ ਇਸ ਦਾਅਵੇ ਵਿਚ ਫੇਸਬੁੱਕ ਦੇ ਕਰਮਚਾਰੀਆਂ ਦੇ ਹਵਾਲੇ ਤੋਂ ਕਹੀ ਗਈ ਗੱਲਾਂ ਦਾ ਜਿਕਰ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਤਾਬ ਦੇ ਲੇਖਕ ਦੇ ਕੋਲ 2006 ਵਿਚ ਲਿਖੀ ਗਈ ਜੁਕਰਬਰਗ ਦੀ ਨਿਜੀ ਡਾਇਰੀ ਦੀ ਜਾਣਕਾਰੀ ਹੈ।

  ਲੇਵੀ ਨੇ ਜੁਕਰਬਰਗ ਦੀ ਜਿੰਦਗੀ ਨਾਲ ਜੁੜੀ ਨਿਜੀ ਗੱਲਾਂ ਦਾ ਕੀਤਾ ਹੈ ਖੁਲਾਸਾ

  ਲੇਵੀ ਦੀ ਕਿਤਾਬ ਵਿਚ ਜੁਕਰਬਰਗ ਦੀ ਜਿੰਦਗੀ ਨਾਲ ਜੁੜੀਆਂ ਕਈ ਨਿਜੀ ਗੱਲਾਂ ਦਾ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਇੰਟਰਵਿਊ, ਭਾਸ਼ਣ ਜਾਂ ਕਿਸੇ ਵੱਡੇ ਪ੍ਰੋਗਰਾਮ ਤੋਂ ਪਹਿਲਾਂ ਜੁਕਰਬਰਗ ਨਰਵਸ ਹੋ ਜਾਂਦੇ ਸੀ ਤਾਂ ਉਨ੍ਹਾਂ ਨੂੰ ਪਸੀਨਾ ਆਉਣ ਲੱਗਦਾ ਸੀ। ਉਨ੍ਹਾਂ ਦੀ ਇਸੀ ਸਮੱਸਿਆ ਲਈ ਇਕ ਟੀਮ ਰੱਖੀ ਗਈ ਸੀ। ਉੱਥੇ ਕਿਤਾਬ ਵਿਚ 2010 ਵਿਚ ਜੁਕਰਬਰਗ ਦੇ ਇੰਟਰਵਿਊ ਦਾ ਵੀ ਜਿਕਰ ਹੈ। ਕਿਤਾਬ ਦੀ ਸਮੀਖਿਆ ਬਲੂਮਬਰਗ ਨੇ ਕੀਤੀ ਹੈ। ਜਿੱਥੇ ਇਸ ਗੱਲ ਦੇ ਸਾਹਮਣੇ ਆਉਣ ਤੋਂ ਬਾਅਦ ਯੂਜਰ ਸੋਸ਼ਲ ਮੀਡੀਆ ਉਤੇ ਮਿਲੇ-ਜੁਲੇ ਪ੍ਰਤੀਕਰਮ ਦੇ ਰਹੇ ਹਨ, ਉੱਥੇ ਟਵੀਟਰ ਦੇ ਸੀਈਓ ਜੈਕ ਡੋਰਸੀ ਨੇ ਆਪਣੇ ਬਿਆਨ ਵਿਚ ਕਿਹਾ ਕਿ ‘ਮੈਂ ਕਦੇ ਵੀ ਆਪਣੇ ਸਟਾਫ ਨੂੰ ਆਰਮਪਿਟ ਸੁਖਾਉਣ ਲਈ ਨਹੀਂ ਕਿਹਾ, ਪਰ ਜੇਕਰ ਮੇਰੀ ਟੀਮ ਮੈਨੂੰ ਕਹਿੰਦੀ ਹੈ, ਤਾਂ ਮੈਂ ਅਜਿਹਾ ਕਰਨਾ ਚਾਹਾਂਗਾ।’

  ਫੇਸਬੁੱਕ ਦੇ ਬੁਲਾਰੇ ਲਿਜ ਬੁਰਜੁਆ ਨੇ ਕਿਹਾ- ਇਸ ਗੱਲ ਉਤੇ ਹੈ ਸ਼ੱਕ

  ਕਿਤਾਬ ਵਿਚ ਲਿਖਿਆ ਹੈ ਕਿ ਜੁਕਰਬਰਗ ਦੀ ਕਮਿਊਨੀਕੇਸ਼ਨ ਟੀਮ ਉਨ੍ਹਾਂ ਦੇ ਕਿਸੇ ਭਾਸ਼ਣ, ਪ੍ਰੋਗਰਾਮ ਅਤੇ ਇੰਟਰਵਿਊ ਤੋਂ ਪਹਿਲਾਂ ਉਨ੍ਹਾਂ ਦੇ ਆਰਮਪਿਟ ਦਾ ਪਸੀਨਾ ਸੁਖਾਉਂਦੀ ਸੀ। ਪਰ ਫੇਸਬੁੱਕ ਦੇ ਬੁਲਾਰੇ ਲਿਜ ਬੁਰਜੁਆ ਨੇ ਇਸ ਬਾਰੇ ਵਿਚ ਕਿਹਾ ਹੈ ਉਨ੍ਹਾਂ ਨੂੰ ਇਸ ਗੱਲ ਦੀ ਸੱਚਾਈ ਉਤੇ ਸ਼ੱਕ ਹੈ। ਜੇਕਰ ਇਹ ਸੱਚ ਵੀ ਹੈ ਤਾਂ ਵੀ ਕਮਿਊਨੀਕੇਸ਼ਨ ਟੀਮ ਦੇ ਕਹਿਣ ਉਤੇ ਹੀ ਕੀਤਾ ਜਾਂਦਾ ਹੋਵੇਗਾ।
  Published by:Ashish Sharma
  First published:

  Tags: Facebook

  ਅਗਲੀ ਖਬਰ