ਲੰਡਨ- ਇੰਗਲੈਂਡ, ਨਾਟਿੰਘਮਸ਼ਾਇਰ (Nottinghamshire) ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਮਨੁੱਖਤਾ ਨੂੰ ਸ਼ਰਮਸਾਰ ਕਰਦਾ ਹੈ। ਇੱਥੇ ਇੱਕ 19 ਮਹੀਨੇ ਦੀ ਬੱਚੀ ਨੂੰ ਉਸਦੀ ਨਸ਼ੇੜੀ ਮਾਂ ਨੇ ਉਬਲਦੇ ਪਾਣੀ ਨਾਲ ਸਾੜ ਦਿੱਤਾ। ਇਸ ਔਰਤ ਨੇ ਨਾ ਸਿਰਫ ਕੋਕੀਨ ਪੀ ਕੇ ਬੱਚੀ 'ਤੇ ਉਬਲਦੇ ਪਾਣੀ ਸੁੱਟਿਆ। ਉਸ ਤੋਂ ਬਾਅਦ ਬੱਚੀ 1 ਘੰਟੇ ਤਕ ਬੱਚੀ ਇਸੇ ਹਾਲਤ ਵਿਚ ਤੜਫਦੀ ਰਹੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਅਦਾਲਤ ਨੇ ਔਰਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ, ਕੈਟੀ ਕ੍ਰਾਉਡਰ (26) ਨੇ ਆਪਣੀ 19 ਮਹੀਨੇ ਦੀ ਬੇਟੀ ਗ੍ਰੇਸੀ ਨੂੰ ਉਬਲਦੇ ਪਾਣੀ ਨਾਲ ਸਾੜ ਕੇ ਮਾਰ ਦਿੱਤਾ। ਅਦਾਲਤ ਵਿਚ ਸਰਕਾਰੀ ਵਕੀਲ ਨੇ ਦੱਸਿਆ ਕਿ ਜਦੋਂ ਕੇਟੀ ਨੇ ਇਹ ਜੁਰਮ ਕੀਤਾ, ਉਸ ਵੇਲੇ ਉਹ ਕੋਕੀਨ ਦੇ ਨਸ਼ੇ ਵਿਚ ਸੀ। ਕੇਟੀ ਨੇ ਨਾ ਸਿਰਫ ਲੜਕੀ 'ਤੇ ਪਾਣੀ ਸੁੱਟਿਆ, ਬਲਕਿ ਉਸ ਨੂੰ ਇਕ ਘੰਟੇ ਤਕ ਬੱਚੀ ਨੂੰ ਤੜਪ-ਤੜਪ ਕੇ ਮਰਦੇ ਵੇਖਿਆ। ਨਾਟਿੰਘਮ ਕਰਾਊਨ ਕੋਰਟ ਨੇ ਕੈਟੀ ਨੂੰ 21 ਸਾਲ ਕੈਦ ਦੀ ਸਜਾ ਸੁਣਾਈ। ਜੱਜ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਇਹ ਸਾਰੀ ਘਟਨਾ ਮਨੁੱਖਤਾ ਤੋਂ ਵਿਸ਼ਵਾਸ ਚੁੱਕਣ ਵਾਲੀ ਹੈ। ਇਸ ਘਟਨਾ ਤੋਂ ਸਬਕ ਇਹ ਹੈ ਕਿ ਨਸ਼ੇ ਦੇ ਆਦੀ ਮਾਪੇ ਆਪਣੇ ਬੱਚਿਆਂ ਲਈ ਖਤਰਨਾਕ ਕਿਵੇਂ ਸਾਬਤ ਹੋ ਸਕਦੇ ਹਨ।
ਗ੍ਰੇਸੀ ਦੀ ਪੋਸਟਮਾਰਟਮ ਦੀ ਰਿਪੋਰਟ ਦੇ ਅਨੁਸਾਰ ਉਸਦੇ ਸਰੀਰ ਦਾ 65% ਹਿੱਸਾ ਉਬਲਦੇ ਪਾਣੀ ਨਾਲ ਸੜ ਗਿਆ ਸੀ। ਡਾਕਟਰਾਂ ਅਨੁਸਾਰ ਇਹ ਬਹੁਤ ਹੀ ਦੁਖਦਾਈ ਮੌਤ ਸੀ ਕਿਉਂਕਿ ਲੜਕੀ ਦੀ ਮੌਤ ਜਲਣ ਨਾਲ ਨਹੀਂ, ਬਲਕਿ ਦਰਦ ਕਾਰਨ ਹੋਈ ਸੀ। ਲੜਕੀ ਸੜ ਜਾਣ ਤੋਂ ਬਾਅਦ ਤਕਰੀਬਨ ਇੱਕ ਘੰਟਾ ਜ਼ਿੰਦਾ ਸੀ ਅਤੇ ਉਸ ਨੂੰ ਬਚਾਇਆ ਜਾ ਸਕਦਾ ਸੀ ਪਰ ਕੇਟੀ ਨੇ ਅਜਿਹਾ ਨਹੀਂ ਕੀਤਾ। ਕੇਟੀ ਦੇ ਮਾਪਿਆਂ ਦਾ ਘਰ ਵੀ ਥੋੜੀ ਦੂਰੀ ‘ਤੇ ਹੀ ਸੀ ਅਤੇ ਜੇ ਉਹ ਚਾਹੁੰਦੀ ਤਾਂ ਉਨ੍ਹਾਂ ਨੂੰ ਬੁਲਾ ਸਕਦੀ ਸੀ ਪਰ ਉਸਨੇ ਅਜਿਹਾ ਨਹੀਂ ਕੀਤਾ ਅਤੇ ਬੱਚੀ ਨੂੰ ਮਰਨ ਦਿੱਤਾ। ਜੱਜ ਨੇ ਆਦੇਸ਼ ਦਿੱਤਾ ਹੈ ਕਿ ਕੈਟੀ ਦੀ ਮਾਨਸਿਕ ਸਥਿਤੀ ਦਾ ਵੀ ਮੁਲਾਂਕਣ ਕੀਤਾ ਜਾਵੇ ਅਤੇ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: London, Viral