ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਸਥਾਈ ਕਮੇਟੀ ਦੀ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ, ਜਿਸ ਵਿਚ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਭਵਿੱਖ ਬਾਰੇ ਫੈਸਲਾ ਹੋਣਾ ਸੀ।
ਅਧਿਕਾਰਤ ਐਲਾਨ ਅਨੁਸਾਰ ਮੀਟਿੰਗ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦੇ ਪ੍ਰੈਸ ਸਲਾਹਕਾਰ ਸੂਰਿਆ ਥਾਪਾ ਨੇ ਕਿਹਾ ਕਿ ਨੇਪਾਲ ਕਮਿਊਨਿਸਟ ਪਾਰਟੀ (ਐੱਨਸੀਪੀ) ਦੇ ਨੇਤਾਵਾਂ ਨੂੰ ਲਟਕਦੇ ਮੁੱਦਿਆਂ ’ਤੇ ਸਹਿਮਤ ਹੋਣ ਲਈ ਹੋ ਸਮਾਂ ਚਾਹੀਦਾ ਹੈ।
ਇਸ ਲਈ ਇਹ ਬੈਠਕ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਪਾਰਟੀ ਦੀ 45 ਮੈਂਬਰੀ ਸਥਾਈ ਕਮੇਟੀ ਦੀ ਅਹਿਮ ਬੈਠਕ ਸ਼ਨਿਚਰਵਾਰ ਨੂੰ ਹੋਣੀ ਸੀ। ਐੱਨਸੀਪੀ ਦੇ ਨੇਤਾਵਾਂ ਨੇ ਓਲੀ ਦੇ ਭਾਰਤ ਵਿਰੋਧੀ ਬਿਆਨ ਕਾਰਨ ਅਸਤੀਫੇ ਦੀ ਮੰਗ ਕੀਤੀ ਹੈ।
ਪਾਰਟੀ ਦੇ ਸੀਨੀਅਰ ਨੇਤਾ ਗਣੇਸ਼ ਸ਼ਾਹ ਨੇ ਕਿਹਾ ਕਿ ਸ਼ੁੱਕਰਵਾਰ ਦੀ ਗੈਰ ਰਸਮੀ ਬੈਠਕ ਦੌਰਾਨ ਦੋਵਾਂ ਨੇਤਾਵਾਂ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਸਥਾਈ ਕਮੇਟੀ ਦੀ ਅਗਾਮੀ ਬੈਠਕ ਵਿੱਚ ਗੱਲਬਾਤ ਦੇ ਏਜੰਡੇ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ। ਕਾਠਮੰਡੂ ਪੋਸਟ ਦੀ ਖ਼ਬਰ ਅਨੁਸਾਰ ਸ਼ੁੱਕਰਵਾਰ ਦੀ ਮੀਟਿੰਗ ਵਿੱਚ, ਪ੍ਰਚੰਡ ਨੇ ਆਪਣਾ ਪੱਖ ਦੁਹਰਾਇਆ ਕਿ ਓਲੀ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ, ਪਰ ਪ੍ਰਧਾਨ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਹ ਅਸਤੀਫ਼ਾ ਦੇਣ ਤੋਂ ਇਲਾਵਾ ਕਿਸੇ ਹੋਰ ਮੁੱਦੇ ਉੱਤੇ ਵਿਚਾਰ ਕਰਨ ਲਈ ਤਿਆਰ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: India nepal