HOME » NEWS » World

ਇਟਲੀ ਵਿੱਚ ਕੋਰੋਨਾਵਾਇਰਸ ਦਾ ਕਹਿਰ, 48 ਘੰਟਿਆਂ ਵਿੱਚ 900 ਮੌਤਾਂ..

News18 Punjabi | News18 Punjab
Updated: March 20, 2020, 3:58 PM IST
share image
ਇਟਲੀ ਵਿੱਚ ਕੋਰੋਨਾਵਾਇਰਸ ਦਾ ਕਹਿਰ, 48 ਘੰਟਿਆਂ ਵਿੱਚ 900 ਮੌਤਾਂ..
ਇਟਲੀ ਵਿੱਚ ਕੋਰੋਨਾਵਾਇਰਸ ਦਾ ਕਹਿਰ, 48 ਘੰਟਿਆਂ ਵਿੱਚ 900 ਮੌਤਾਂ..ALESSANDRA TARANTINO/AP

ਪਿਛਲੇ ਦੋ ਦਿਨਾਂ ਵਿੱਚ ਇਟਲੀ ਵਿੱਚ 900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਦੋ ਦਿਨਾਂ ਤੋਂ ਚੀਨ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। 

  • Share this:
  • Facebook share img
  • Twitter share img
  • Linkedin share img
ਜਿਥੇ ਚੀਨ ਨੂੰ ਕੋਰੋਨਾ ਦੇ ਤਬਾਹੀ ਤੋਂ ਰਾਹਤ ਮਿਲ ਰਹੀ ਹੈ। ਇਸ ਦੇ ਨਾਲ ਹੀ ਇਟਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ।ਇਟਲੀ ਵਿਚ ਮਰਨ ਵਾਲਿਆਂ ਦੀ ਗਿਣਤੀ ਚੀਨ ਨਾਲੋਂ ਵੱਧ ਗਈ ਹੈ। ਪਿਛਲੇ ਦੋ ਦਿਨਾਂ ਵਿੱਚ ਇਟਲੀ ਵਿੱਚ 900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਦੋ ਦਿਨਾਂ ਤੋਂ ਚੀਨ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ।

ਇਟਲੀ ਵਿਚ 48 ਘੰਟਿਆਂ ਵਿਚ 900 ਤੋਂ ਵੱਧ ਮੌਤਾਂ ਹੋਈਆਂ


ਕੋਰੋਨਾ ਵਾਇਰਸ ਕਾਰਨ ਇਟਲੀ ਵਿਚ ਮਰਨ ਵਾਲਿਆਂ ਦੀ ਗਿਣਤੀ ਚੀਨ ਤੋਂ ਪਾਰ ਹੋ ਗਈ ਹੈ। ਪਿਛਲੇ 48 ਘੰਟਿਆਂ ਵਿੱਚ ਇਟਲੀ ਵਿੱਚ 900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਇਟਲੀ ਵਿਚ 427 ਲੋਕਾਂ ਦੀ ਮੌਤ ਹੋਈ ਅਤੇ ਬੁੱਧਵਾਰ ਨੂੰ ਇੱਥੇ 475 ਲੋਕਾਂ ਦੀ ਮੌਤ ਹੋ ਗਈ। ਇਸ ਮਾਰੂ ਵਾਇਰਸ ਨਾਲ ਮਾਰੇ ਗਏ ਲੋਕਾਂ ਦੀ ਕੁੱਲ ਸੰਖਿਆ 3405 ਤੱਕ ਪਹੁੰਚ ਗਈ ਹੈ। ਇਟਲੀ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਫਰਵਰੀ ਵਿਚ ਸਾਹਮਣੇ ਆਇਆ ਸੀ।

ਚੀਨ ਵਿਚ ਮੌਤਾਂ ਦਾ ਸਿਲਸਿਲਾ ਰੁਕਿਆ


ਕੋਰੋਨਾਵਾਇਰਸ ਦੇ ਕਹਿਰ ਨਾਲ ਚੀਨ ਵਿਚ ਮੌਤਾਂ ਦਾ ਸਿਲਸਿਲਾ ਰੁੱਕ ਗਿਆ ਹੈ। ਪਰ ਇਟਲੀ ਵਿਚ ਇਹ ਮਹਾਮਾਰੀ ਭਿਆਨਕ ਰੂਪ ਲੈ ਚੁੱਕੀ ਹੈ। ਇੱਥੇ ਮੌਤਾਂ ਦੀ ਗਿਣਤੀ ਚੀਨ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਨਾਲੋਂ ਕਾਫੀ ਵੱਧ ਗਈ ਹੈ।ਚੀਨ ਵਿਚ ਪਿਛਲੇ 2 ਦਿਨਾਂ ਵਿਚ ਇਕ ਵੀ ਮੌਤ ਨਹੀਂ ਹੋਈ ਹੈ ਉੱਥੇ ਇਟਲੀ ਵਿਚ ਇਹਨਾਂ 2 ਦਿਨਾਂ ਵਿਚ 902 ਲੋਕਾਂ ਦੀ ਮੌਤ ਹੋਈ ਹੈ। ਵੀਰਵਾਰ ਨੂੰ ਇਟਲੀ ਵਿਚ 427 ਲੋਕਾਂ ਮੌਤ ਹੋਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇੱਥੇ 475 ਲੋਕਾਂ ਦੀ ਮੌਤ ਹੋਈ ਸੀ।
First published: March 20, 2020
ਹੋਰ ਪੜ੍ਹੋ
ਅਗਲੀ ਖ਼ਬਰ