ਚੀਨ 'ਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਨੇ ਕਹਿਰ ਵਰ੍ਹਾਇਆ ਹੋਇਆ ਹੈ। ਚੀਨ ਦੇ ਵਿੱਚ ਲਗਾਤਾਰ ਕੋਰੋਨੳ ਮਰੀਜ਼ਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਰੇਡੀਓ ਫਰੀ ਏਸ਼ੀਆ ਨੇ ਇਹ ਦਾਅਵਾ ਕੀਤਾ ਹੈ ਕਿ ਲੀਕ ਹੋਏ ਸਰਕਾਰੀ ਦਸਤਾਵੇਜ਼ਾਂ ਵਿੱਚ ਇਹਹ ਸਾਹਮਣੇ ਆਇਆ ਹੈ ਕਿ ਜ਼ੀਰੋ ਕੋਵਿਡ ਪਾਲਿਸੀ ਦੇ ਕਮਜ਼ੋਰ ਹੋਣ ਦੇ ਸਿਰਫ 20 ਦਿਨਾਂ ਦੇ ਵਿੱਚ ਚੀਨ ਦੇ ਵਿੱਚ 25 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਸੰਕ੍ਰਮਿਤ ਹੋ ਚੁੱਕੇ ਹਨ। ਚੀਨ ਦੇ ਕੌਮੀ ਸਿਹਤ ਕਮਿਸ਼ਨ ਨੇ ਮੀਟਿੰਗ ਕੀਤੀ ਇਸ 20 ਮਿੰਟ ਦੀ ਮੀਟਿੰਗ ਦੇ ਦੌਰਾਨ ਜੋ ਦਸਤਾਵੇਜ਼ ਲੀਕ ਹੋਏ ਹਨ ਉਨ੍ਹਾਂ ਲੀਕ ਹੋਏ ਦਸਤਾਵੇਜ਼ ਦੇ ਮੁਤਾਬਕ 1 ਤੋਂ 20 ਦਸੰਬਰ ਦੇ ਵਿਚਾਲੇ ਚੀਨ ਦੇ ਵਿੱਚ 24.8 ਕਰੋੜ ਲੋਕ ਕੋਵਿਡ-19 ਨਾਲ ਸੰਕ੍ਰਮਿਤ ਹੋ ਚੁੱਕੇ ਹਨ, ਇਹ ਲੋਕ ਚੀਨ ਦੀ ਆਬਾਦੀ ਦਾ 17.65 ਫੀਸਦੀ ਹਨ।
ਇੰਨਾ ਹੀ ਨਹੀਂ ਰੇਡੀਓ ਫਰੀ ਏਸ਼ੀਆ ਦੇ ਮੁਤਾਬਕ 20 ਦਸੰਬਰ ਨੂੰ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਜਾਰੀ ਕੀਤੇ ਗਏ ਕੋਵਿਡ ਮਾਮਲਿਆਂ ਦੇ ਅੰਕੜੇ ਜੋ ਸੱਚਾਈ ਹੈ ਉਸ ਤੋਂ ਕਿਤੇ ਵੱਖਰੇ ਹਨ । ਇਸ ਤੋਂ ਇਲਾਵਾ ਚੀਨ ਦੇ ਇੱਕ ਸੀਨੀਅਰ ਪੱਤਰਕਾਰ ਨੇ ਵੀਰਵਾਰ ਨੂੰ ਰੇਡੀਓ ਫਰੀ ਏਸ਼ੀਆ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੀਕ ਹੋਏ ਦਸਤਾਵੇਜ਼ ਅਸਲੀ ਸਨ ਅਤੇ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਕਿਸੇ ਅਜਿਹੇ ਵਿਅਕਤੀ ਵੱਲੋਂ ਲੀਕ ਕੀਤੇ ਗਏ ਸਨ, ਜੋ ਜਨਤਕ ਹਿੱਤ ਦੇ ਲਈ ਕੰਮ ਕਰ ਰਿਹਾ ਸੀ।ਚੀਨ ਦੇ ਵਿੱਚ ਇਨ੍ਹਾਂ ਨਵੇਂ ਅੰਕੜਿਆਂ ਦੇ ਸਾਹਮਣੇ ਆਉਣ ਦੇ ਨਾਲ ਦੇਸ਼ ਦੇ ਵਿੱਚ ਤਰਥੱਲੀ ਮਚੀ ਹੋਈ ਹੈ। ਚੀਨ ਦੀ ਸਰਕਾਰ ਦੇ ਵੱਲੋਂ ਕੋਰੋਨਾ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਖ਼ਤੀ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਚੀਨ ਦੇ ਵਿੱਚ ਬਲੂਮਬਰਗ ਦੀ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗੲ ਿਹੈ ਕਿ ਇਥੇ 24 ਘੰਟੇ ਦੌਰਾਨ 3 ਕਰੋੜ, 70 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਸੰਕ੍ਰਮਿਤ ਹ ਚੁੱਕੇੇ ਹਨ। ਹਾਲਾਤ ਅਜਿਹੇ ਹਨ ਕਿ ਕਿ ਹਸਪਤਾਲਾਂ ਦੇ ਵਿੱਚ ਬੈੱਡ, ਦਵਾਈਆਂ, ਡਾਕਟਰਾਂ ਅਤੇ ਨਰਸਿੰਗ ਸਟਾਫ ਦੀ ਬਹੁਤ ਜ਼ਿਆਦਾ ਕਮੀ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਹੀ ਲੋਕ ਸੜਕ ਕਿਨਾਰੇ ਡ੍ਰਿਪ ਲਗਵਾ ਕੇ ਆਪਣਾ ਇਲਾਜ ਕਰਵਾਉਣ ਦੇ ਲਈ ਮਜਬੂਰ ਹੋ ਰਹੇ ਹਨ। ਹਾਲਾਂਕਿ ਚੀਨ ਨੇ ਆਪਣੀ ਅਧਿਕਾਰਤ ਰਿਪੋਰਟ ਦੇ ਵਿੱਚ ਸਿਰਫ 4103 ਇਨਫੈਕਟਿਡਾਂ ਦੇ ਮਿਲਣ ਦੀ ਪੁਸ਼ਟੀ ਕੀਤੀ ਹੈ।
ਕੋਰੋਨਾ ਸੰਕ੍ਰਮਿਤ ਲੋਕਾਂ ਵਿੱਚ ਇੱਕ ਹੋਰ ਵੱਡੀ ਗੱਲ ਸਾਹਮਣੇ ਆ ਰਹੀ ਕਿ ਪਿਛਲੇ 3 ਮਹੀਨਿਆਂ ਦੇ ਦੌਰਾਨ ਚੀਨ ਵਿੱਚ ਕੋਰੋਨਾ ਦੇ ਓਮੀਕ੍ਰੋਨ ਦੇ ਇੱਕ ਜਾਂ ਦੋ ਨਹੀਂ ਸਗੋਂ 130 ਸਬ-ਵੇਰੀਐਂਟ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਦੇ ਵਿੱਚੋਂ ਵੇਰੀਐਂਟ ਬੀ. ਕਿਊ 1 ਅਤੇ ਐਕਸ. ਬੀ. ਬੀ. ਸਟ੍ਰੇਨ ਦੇ ਹਨ, ਇਹ ਵੇਰੀਐਂਟ ਚੀਨ ਤੋਂ ਇਲਾਵਾ ਅਮਰੀਕਾ, ਬ੍ਰਿਟੇਨ ਅਤੇ ਸਿੰਗਾਪੁਰ ਦੇ ਵਿੱਚ ਵੀ ਸਾਹਮਣੇ ਆ ਚੁੱਕੇ ਹਨ।ਇਸ ਵਿਚਾਲੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਸੰਕ੍ਰਿਿਮਤ ਲੋਕਾਂ ਦੇ ਚਿਹਰੇ ਅਤੇ ਜੀਭਾਂ ਕਾਲੀਆਂ ਹੋ ਰਹੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ccoronavirus, China, Corona, Coronavirus Testing