HOME » NEWS » World

ਕੋਰੋਨਾ ਦਾ ਕਹਿਰ: ਚੀਨ 'ਚ ਮਰਨ ਵਾਲਿਆਂ ਦੀ ਗਿਣਤੀ 722 ਤੱਕ ਪਹੁੰਚੀ, 6 ਹਜ਼ਾਰ ਮਰੀਜਾਂ ਦੀ ਹਾਲਤ ਗੰਭੀਰ

News18 Punjabi | News18 Punjab
Updated: February 8, 2020, 4:10 PM IST
share image
ਕੋਰੋਨਾ ਦਾ ਕਹਿਰ: ਚੀਨ 'ਚ ਮਰਨ ਵਾਲਿਆਂ ਦੀ ਗਿਣਤੀ 722 ਤੱਕ ਪਹੁੰਚੀ, 6 ਹਜ਼ਾਰ ਮਰੀਜਾਂ ਦੀ ਹਾਲਤ ਗੰਭੀਰ
ਕੋਰੋਨਾ ਦਾ ਕਹਿਰ: ਚੀਨ 'ਚ ਮਰਨ ਵਾਲਿਆਂ ਦੀ ਗਿਣਤੀ 722 ਤੱਕ ਪਹੁੰਚੀ

  • Share this:
  • Facebook share img
  • Twitter share img
  • Linkedin share img
ਚੀਨ (China) ‘ਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ (Corona virus) ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 722 ਹੋ ਗਈ ਅਤੇ ਕੁਲ 34,546 ਲੋਕਾਂ ਦੇ ਇਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਰਾਸ਼ਟਰੀ ਸਿਹਤ ਆਯੋਗ ਨੇ ਦੱਸਿਆ ਕਿ ਚੀਨ ‘ਚ ਇਸ ਵਾਇਰਸ ਦੇ ਕਾਰਨ ਸ਼ੁੱਕਰਵਾਰ ਨੂੰ 86 ਲੋਕਾਂ ਦੀ ਮੌਤ ਹੋ ਗਈ। ਇਸ ਵਿਚ 81 ਲੋਕਾਂ ਦੀ ਮੌਤ ਹੁਬੇਈ ਸੂਬੇ ਅਤੇ ਰਾਜਧਾਨੀ ਵੁਹਾਨ ‘ਚ ਹੋਈ। ਇਸ ਤੋਂ ਇਲਾਵਾ ਹੀਲਾਂਗਜਿਆਂਗ ‘ਚ 2, ਬੀਜਿਂਗ, ਹੇਨਾਨ ਅਤੇ ਗਾਂਗਸੁ ‘ਚ 1-1 ਵਿਅਕਤੀ ਦੀ ਮੌਤ ਹੋ ਗਈ।

ਆਯੋਗ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 26 ਲੋਕਾਂ ਦੇ ਇਸ ਵਾਇਰਸ ਦੇ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ। ਮਕਾਉ ‘ਚ 10 ਅਤੇ ਤਾਈਵਾਨ ‘ਚ 16 ਮਾਮਲੇ ਦਰਜ ਕੀਤੇ ਗਏ। ਆਯੋਗ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੁਲ 4,214 ਸ਼ੱਕੀ ਮਾਮਲੇ ਸਾਹਮਣੇ ਆਏ ਅਤੇ 1,280 ਮਰੀਜ਼ ਗੰਭੀਰ ਤੌਰ ਉਤੇ ਬੀਮਾਰ ਹੋ ਗਏ ਅਤੇ 510 ਮਰੀਜਾਂ ਨੂੰ ਸਿਹਤ ‘ਚ ਸੁਧਾਰ ਤੋਂ ਬਾਅਦ ਹਸਪਤਾਲ ਚੋਂ ਛੁੱਟੀ ਦੇ ਦਿੱਤੀ ਗਈ।

27 ਤੋਂ ਜ਼ਿਆਦਾ ਦੇਸ਼ਾਂ ਚ ਕੋਰੋਨਾ ਵਾਇਰਸ ਦੇ ਮਾਮਲੇ
ਉਸ ਨੇ ਦੱਸਿਆ ਕਿ ਕੁੱਲ 6,101 ਮਰੀਜਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ 27,657 ਲੋਕਾਂ ਦੇ ਸੰਕਰਮਿਤ ਹੋਣ ਦੀ ਸੰਭਾਵਨਾ ਹੈ। 2,050 ਲੋਕਾਂ ਨੂੰ ਸਿਹਤ ‘ਚ ਸੁਧਾਰ ਤੋਂ ਬਾਅਦ ਹਸਪਤਾਲ ਚੋਂ ਛੁੱਟੀ ਦੇ ਦਿੱਤੀ ਗਈ। ਚੀਨ ਦੇ ਇਲਾਵਾ ਭਾਰਤ ਸਮੇਤ 27 ਤੋਂ ਜਿਆਦਾ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
First published: February 8, 2020
ਹੋਰ ਪੜ੍ਹੋ
ਅਗਲੀ ਖ਼ਬਰ