
ਵੁਹਾਨ ਲੈਬ 'ਚੋਂ ਹੀ ਲੀਕ ਹੋਇਆ ਕੋਰੋਨਾ, ਚੀਨੀ ਵਿਗਿਆਨੀਆਂ ਨੇ ਕੀਤੀ 'ਚਾਲਬਾਜ਼ੀ': ਅਮਰੀਕੀ ਰਿਪੋਰਟ (File pic)
ਕੋਰੋਨਾ ਵਾਇਰਸ (Corona Virus) ਦੀ ਉਤਪਤੀ (Origin) ਬਾਰੇ ਇੱਕ ਅਮਰੀਕੀ ਰਿਪੋਰਟ ਵਿੱਚ ਸਨਸਨੀਖੇਜ਼ ਖੁਲਾਸਾ ਕੀਤਾ ਗਿਆ ਹੈ। ਅਮਰੀਕੀ ਰਿਪਬਲਿਕਨ ਪਾਰਟੀ ਦੁਆਰਾ ਜਾਰੀ ਕੀਤੀ ਗਈ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਦੀ ਲੈਬ ਤੋਂ ਕੋਰੋਨਾ ਦੇ ਲੀਕ ਹੋਣ ਦੇ ਬਹੁਤ ਸਾਰੇ ਸਬੂਤ ਹਨ। ਰਿਪੋਰਟ ਕਹਿੰਦੀ ਹੈ ਕਿ ਵੁਹਾਨ ਲੈਬ ਤੋਂ ਨਾ ਸਿਰਫ ਇਹ ਵਾਇਰਸ ਲੀਕ ਹੋਇਆ, ਬਲਕਿ ਚੀਨੀ ਵਿਗਿਆਨੀਆਂ ਨੇ ਮਨੁੱਖਾਂ ਨੂੰ ਸੰਕਰਮਿਤ ਕਰਨ ਲਈ ਇਸ ਵਾਇਰਸ ਨੂੰ ਮੋਡੀਫਾਈ ਵੀ ਕੀਤਾ।
ਸੀਨੀਅਰ ਰਿਪਬਲਿਕਨ ਨੇਤਾ ਮਾਈਕ ਮੈਕਕਾਲ ਨੇ ਕੋਰੋਨਾ ਦੀ ਉਤਪਤੀ ਬਾਰੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਹਾਲਾਂਕਿ, ਰਿਪਬਲਿਕਨ ਪਾਰਟੀ ਦਾ ਇਹ ਨਤੀਜਾ ਅਮਰੀਕੀ ਸੁਰੱਖਿਆ ਏਜੰਸੀਆਂ ਤੋਂ ਵੱਖਰਾ ਹੈ। ਫਿਲਹਾਲ, ਯੂਐਸ ਸੁਰੱਖਿਆ ਏਜੰਸੀਆਂ ਕੋਰੋਨਾ ਦੀ ਉਤਪਤੀ ਬਾਰੇ ਕਿਸੇ ਸਿੱਟੇ ਉਤੇ ਨਹੀਂ ਪਹੁੰਚੀਆਂ ਹਨ।
ਮਈ ਵਿਚ ਰਾਸ਼ਟਰਪਤੀ ਜੋ ਬਾਇਡਨ ਨੇ ਜਾਂਚ ਦੇ ਆਦੇਸ਼ ਦਿੱਤੇ ਸਨ
ਪਿਛਲੇ ਮਈ ਮਹੀਨੇ ਵਿੱਚ ਯੂਐਸ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਯੂਐਸ ਦੀ ਖੁਫੀਆ ਏਜੰਸੀਆਂ ਨੂੰ ਕੋਵਿਡ -19 ਮਹਾਂਮਾਰੀ ਦੀ ਸ਼ੁਰੂਆਤ ਦੀ ਜਾਂਚ ਦੇ ਆਪਣੇ ਯਤਨਾਂ ਨੂੰ "ਦੁਗਣਾ" ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਸਿੱਟਾ ਕੱਢਣ ਲਈ ਨਾਕਾਫੀ ਸਬੂਤ ਹਨ ਕਿ “ਕੀ ਇਹ ਕਿਸੇ ਸੰਕਰਮਿਤ ਜਾਨਵਰ ਦੇ ਮਨੁੱਖੀ ਸੰਪਰਕ ਤੋਂ ਉੱਭਰਿਆ ਜਾਂ ਪ੍ਰਯੋਗਸ਼ਾਲਾ ਦੁਰਘਟਨਾ ਤੋਂ ਉਭਰਿਆ ”।
ਬਾਇਡਨ ਨੇ ਅਮਰੀਕੀ ਖੁਫੀਆ ਏਜੰਸੀਆਂ ਨੂੰ 90 ਦਿਨਾਂ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ ਸੀ। ਉਨ੍ਹਾਂ ਨੇ ਯੂਐਸ ਦੀਆਂ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਨੂੰ ਜਾਂਚ ਵਿੱਚ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਅਤੇ ਚੀਨ ਨੂੰ ਮਹਾਮਾਰੀ ਦੀ ਸ਼ੁਰੂਆਤ ਬਾਰੇ ਅੰਤਰਰਾਸ਼ਟਰੀ ਜਾਂਚਾਂ ਵਿੱਚ ਸਹਿਯੋਗ ਕਰਨ ਲਈ ਕਿਹਾ ਸੀ।
ਚੀਨ ਲਗਾਤਾਰ ਇਨ੍ਹਾਂ ਦੋਸ਼ਾਂ ਦਾ ਵਿਰੋਧ ਕਰਦਾ ਰਿਹਾ ਹੈ
ਤੁਹਾਨੂੰ ਦੱਸ ਦਈਏ ਕਿ ਚੀਨ ਲਗਾਤਾਰ ਇਨ੍ਹਾਂ ਦੋਸ਼ਾਂ ਦਾ ਵਿਰੋਧ ਕਰਦਾ ਆ ਰਿਹਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੋਰੋਨਾ ਨੂੰ ਚੀਨੀ ਵਾਇਰਸ ਕਹਿਣ ‘ਤੇ ਸਖਤ ਇਤਰਾਜ਼ ਦਰਜ ਕੀਤਾ ਗਿਆ ਸੀ। ਇਥੋਂ ਤਕ ਕਿ ਚੀਨ ਨੇ ਵੀ ਕੋਰੋਨਾ ਨੂੰ ਲੈ ਕੇ ਅਮਰੀਕਾ 'ਤੇ ਕਈ ਦੋਸ਼ ਲਗਾਏ ਸਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।