HOME » NEWS » World

ਚੀਨ ਵਿਚ ਜ਼ਿੰਦਗੀ ਲੀਹ 'ਤੇ ਆਈ, ਸਕੂਲ, ਕਾਲਜ ਤੇ ਥੀਏਟਰ ਖੁੱਲ੍ਹੇ, ਕੰਮ 'ਤੇ ਪਰਤੇ ਲੋਕ

News18 Punjabi | News18 Punjab
Updated: March 24, 2020, 12:56 PM IST
share image
ਚੀਨ ਵਿਚ ਜ਼ਿੰਦਗੀ ਲੀਹ 'ਤੇ ਆਈ, ਸਕੂਲ, ਕਾਲਜ ਤੇ ਥੀਏਟਰ ਖੁੱਲ੍ਹੇ, ਕੰਮ 'ਤੇ ਪਰਤੇ ਲੋਕ
ਚੀਨ ਵਿਚ ਜ਼ਿੰਦਗੀ ਲੀਹ 'ਤੇ ਆਈ, ਸਕੂਲ, ਕਾਲਜ ਤੇ ਥੀਏਟਰ ਖੁੱਲ੍ਹੇ, ਕੰਮ 'ਤੇ ਪਰਤੇ ਲੋਕ

  • Share this:
  • Facebook share img
  • Twitter share img
  • Linkedin share img
ਸਾਰੀ ਦੁਨੀਆਂ ਇਸ ਸਮੇਂ ਕੋਰੋਨਾਵਾਇਰਸ ਦੀ ਲਾਗ ਨਾਲ ਜੂਝ ਰਹੀ ਹੈ। ਹਰ ਦੇਸ਼ ਇਸ ਤੋਂ ਬਚਣ ਅਤੇ ਇਸ ਦੇ ਫੈਲਣ ਦੀ ਗਤੀ ਉਤੇ ਬ੍ਰੇਕ ਲਗਾਉਣ ਦੇ ਤਰੀਕਿਆਂ ਦੀ ਭਾਲ ਕਰ ਰਿਹਾ ਹੈ। ਇਸ ਦੌਰਾਨ ਜਿਥੇ ਵਾਇਰਸ ਫੈਲਣਾ ਸ਼ੁਰੂ ਹੋਇਆ, ਉਸ ਮੁਲਕ- ਚੀਨ  ਵਿਚ ਜ਼ਿੰਦਗੀ ਲੀਹ ਉਤੇ ਆਉਣ ਲੱਗੀ ਹੈ।

ਲਗਭਗ ਦੋ ਮਹੀਨਿਆਂ ਦੀ ਤਾਲਾਬੰਦੀ ਤੋਂ ਬਾਅਦ ਸਕੂਲ, ਫੈਕਟਰੀ, ਹਾਈਵੇ, ਸੈਰ-ਸਪਾਟਾ ਸਥਾਨ ਨਿਯਮਾਂ ਵਿਚ ਢਿੱਲ ਦੇਣ ਤੋਂ ਬਾਅਦ ਖੁੱਲ੍ਹ ਗਏ ਹਨ। ਸੜਕਾਂ 'ਤੇ ਚਹਿਲ-ਪਹਿਲ ਹੈ। ਹੁਣ ਚੀਨ ਵਿਚ ਨਵੇਂ ਮਰੀਜ਼ਾਂ ਦੀ ਗਿਣਤੀ ਘਟ ਰਹੀ ਹੈ ਅਤੇ ਪੁਰਾਣੇ ਮਰੀਜ਼ ਠੀਕ ਹੋ ਰਹੇ ਹਨ। ਚੀਨ ਦੇ 28 ਪ੍ਰਾਂਤਾਂ ਨੇ ਇਕ ਦੂਜੇ ਲਈ ਰਾਜਮਾਰਗ ਖੋਲ੍ਹ ਦਿੱਤੇ ਹਨ। ਉੱਤਰ ਪੱਛਮੀ ਚੀਨ ਦੇ ਚਿੰਗਾਈ ਸੂਬੇ ਵਿਚ ਸੋਮਵਾਰ ਨੂੰ 144 ਹਾਈ ਸਕੂਲ ਅਤੇ ਹੋਰ ਪ੍ਰਾਈਵੇਟ ਸੈਕੰਡਰੀ ਸਕੂਲ ਖੋਲ੍ਹੇ ਗਏ। ਯੂਨਾਨ, ਸਿਚੁਆਨ ਅਤੇ ਗੁਈਝੌ ਪ੍ਰਾਂਤ ਵਿਚ ਯਾਤਰੀ ਸਥਾਨ ਵੀ ਦੁਬਾਰਾ ਸ਼ੁਰੂ ਕੀਤੇ ਗਏ ਹਨ। ਇਨਫੈਕਸ਼ਨ ਘੱਟ ਜਾਣ ਤੋਂ ਬਾਅਦ ਲੋਕਾਂ ਨੇ ਹੁਬੇਈ ਪ੍ਰਾਂਤ ਪਰਤਣਾ ਸ਼ੁਰੂ ਕਰ ਦਿੱਤਾ ਹੈ। ਹੁਣ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੈ। ਕੇਂਦਰੀ ਚੀਨ ਦੇ ਸ਼ਹਿਰ ਚੋਂਗਕਿੰਗ ਨੂੰ ਲਾਗ ਰਹਿਤ ਘੋਸ਼ਿਤ ਕੀਤਾ ਗਿਆ ਹੈ। ਆਖਰੀ ਮਰੀਜ਼ ਨੂੰ ਵੀ ਐਤਵਾਰ ਨੂੰ ਇਥੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਚੀਨ ਵਿਚ ਸਿਨੇਮਾ ਘਰ ਹੁਣ ਹੌਲੀ ਹੌਲੀ ਖੋਲ੍ਹੇ ਜਾ ਰਹੇ ਹਨ, ਹਾਲਾਂਕਿ, ਬਹੁਤ ਘੱਟ ਲੋਕ ਬਾਕਸ ਆਫਿਸ 'ਤੇ ਆ ਰਹੇ ਹਨ। ਦਿ ਗਾਰਡੀਅਨ ਦੀ ਇੱਕ ਰਿਪੋਰਟ ਦੇ ਅਨੁਸਾਰ, ਚੀਨ ਵਿੱਚ 70,000 ਥੀਏਟਰਾਂ ਵਿੱਚੋਂ 507 ਦੁਬਾਰਾ ਖੋਲ੍ਹ ਦਿੱਤੇ ਗਏ ਹਨ। ਇਹ ਸਪੱਸ਼ਟ ਤੌਰ ਉਤੇ ਦਰਸਾਉਂਦਾ ਹੈ ਕਿ ਲਾਗ ਨੂੰ ਇੱਥੇ ਨਿਯੰਤਰਿਤ ਕੀਤਾ ਗਿਆ ਹੈ। ਸੋਮਵਾਰ ਨੂੰ, ਚੀਨ ਦੇ ਦੂਰ ਦੁਰਾਡੇ ਅਤੇ ਤੱਟਵਰਤੀ ਖੇਤਰਾਂ ਵਿੱਚ 507 ਸਿਨੇਮਾ ਸਿਨੇਮਾਘਰਾਂ ਵਿੱਚ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਦਰਅਸਲ, ਇਨ੍ਹਾਂ ਇਲਾਕਿਆਂ ਵਿੱਚ ਪਿਛਲੇ ਇੱਕ ਮਹੀਨੇ ਤੋਂ ਲਾਗ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।
ਕੋਰੋਨਾਵਾਇਰਸ ਕਾਰਨ ਚੀਨ ਵੱਲੋਂ ਬੰਦ ਕੀਤੇ 549 ਰਾਸ਼ਟਰੀ, ਸੂਬਾਈ, ਕਾਉਂਟੀ ਅਤੇ ਟਾਊਨਸ਼ਿਪ ਸੜਕਾਂ ਦੁਬਾਰਾ ਖੋਲ੍ਹੀਆਂ ਗਈਆਂ ਹਨ। ਇਸ ਦੇ ਨਾਲ ਹੀ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ 12,028 ਹਾਈਵੇ ਨੂੰ ਖੋਲ੍ਹ ਦਿੱਤਾ ਗਿਆ ਹੈ। ਉਥੇ, ਕੋਰੋਨਾ ਦੇ ਸ਼ੱਕੀਆਂ ਲਈ ਬਣਾਏ ਗਏ 11,198 ਸਟੇਸ਼ਨਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਰੇਲ ਆਵਾਜਾਈ ਸ਼ੁਰੂ ਕਰਨ ਵਾਲੇ 41 ਸ਼ਹਿਰਾਂ ਵਿਚੋਂ 36 ਬੀਜਿੰਗ, ਸ਼ੰਘਾਈ, ਗਵਾਂਗਜ਼ੂ ਅਤੇ ਸ਼ੈਨਜ਼ੇਨ ਦੇ ਹਨ। ਇਹ ਪੂਰੀ ਤਰ੍ਹਾਂ ਸੰਚਾਲਿਤ ਕੀਤੇ ਗਏ ਹਨ।

ਕੋਰੋਨਾਵਾਇਰਸ 20 ਜਨਵਰੀ ਨੂੰ ਵੁਹਾਨ ਵਿਚ ਪੂਰੀ ਤਰ੍ਹਾਂ ਫੈਲ ਗਿਆ। ਇਸ ਤੋਂ ਤਿੰਨ ਦਿਨ ਬਾਅਦ, ਚੀਨੀ ਸਰਕਾਰ ਨੇ ਸਾਰੇ ਸ਼ਹਿਰਾਂ ਨੂੰ ਤਾਲਾ ਲਗਾ ਦਿੱਤਾ ਸੀ। ਲਾਗ ਦੇ ਪ੍ਰਕੋਪ 'ਤੇ ਕਾਬੂ ਪਾਉਣ ਤੋਂ ਬਾਅਦ, 14 ਮਾਰਚ ਨੂੰ  ਵੁਹਾਨ ਨੂੰ ਛੱਡ ਕੇ ਸਾਰੇ ਸ਼ਹਿਰ ਪੂਰੀ ਤਰ੍ਹਾਂ ਖੁੱਲ੍ਹ ਗਏ। ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ 1 ਅਪ੍ਰੈਲ ਤੋਂ ਵੁਹਾਨ ਸ਼ਹਿਰ ਵੀ ਖੁੱਲ੍ਹ ਜਾਵੇਗਾ। ਹਾਲਾਂਕਿ, ਸਥਿਤੀ ਆਮ ਹੋਣ ਤੋਂ ਬਾਅਦ ਚੀਨ ਨੇ ਟ੍ਰੈਫਿਕ ਵਿਵਸਥਾ ਨੂੰ ਬਹਾਲ ਕਰ ਦਿੱਤਾ ਹੈ। ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਚੀਨ ਵਿੱਚ 1,119 ਐਕਸਪ੍ਰੈਸ ਵੇਅ ਬੰਦ ਕੀਤੇ ਗਏ ਸਨ। 21 ਮਾਰਚ ਨੂੰ ਇਨ੍ਹਾਂ ਸਾਰੇ ਐਕਸਪ੍ਰੈਸਵੇਅ ਨੂੰ ਖੋਲ੍ਹ ਕੇ ਆਵਾਜਾਈ ਨੂੰ ਸਧਾਰਣ ਕੀਤਾ ਗਿਆ ਹੈ।

ਚੀਨ ਨੇ ਕੋਰੋਨਾਵਾਇਰਸ 'ਤੇ ਇਕ ਤੋਂ ਬਾਅਦ ਇਕ ਅਸਥਾਈ ਹਸਪਤਾਲ ਬਣਾਏ। ਇਸ ਤੋਂ ਪਹਿਲਾਂ,  ਵੁਹਾਨ ਸਣੇ ਪੂਰੇ ਹੁਬੇਈ ਪ੍ਰਾਂਤ ਨੂੰ ਤਾਲਾਬੰਦ ਘੋਸ਼ਿਤ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਘਰ ਛੱਡਣ ਤੋਂ ਵਰਜਿਆ ਗਿਆ ਸੀ। ਕਈ ਦਿਨਾਂ ਤੋਂ ਚੀਨ ਵਿੱਚ ਇੱਕ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ। ਸੋਮਵਾਰ ਨੂੰ  ਕਿਸੇ ਸਥਾਨਕ ਵਿਅਕਤੀ ਦੇ ਸਕਾਰਾਤਮਕ ਪਾਏ ਜਾਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਸ ਲਈ  ਚੀਨੀ ਸਰਕਾਰ ਨੇ ਲੋਕਾਂ ਨੂੰ ਕੰਮ ਉਤੇ ਵਾਪਸ ਆਉਣ ਜਾਣ ਦੀ ਆਗਿਆ ਦੇ ਦਿੱਤੀ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਖ਼ੁਦ ਵੁਹਾਨ ਸ਼ਹਿਰ ਗਏ।

 

 
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ