HOME » NEWS » World

ਚੀਨ ਨੇ ਲੱਭ ਲਿਆ ਕੋਰੋਨਾ ਵਾਇਰਸ ਦਾ ਇਲਾਜ, 10 ਤੋਂ ਵੱਧ ਗੰਭੀਰ ਮਰੀਜ਼ਾਂ ਨੂੰ ਠੀਕ ਕਰਨ ਦਾ ਦਾਅਵਾ

News18 Punjabi | News18 Punjab
Updated: February 15, 2020, 3:23 PM IST
share image
ਚੀਨ ਨੇ ਲੱਭ ਲਿਆ ਕੋਰੋਨਾ ਵਾਇਰਸ ਦਾ ਇਲਾਜ, 10 ਤੋਂ ਵੱਧ ਗੰਭੀਰ ਮਰੀਜ਼ਾਂ ਨੂੰ ਠੀਕ ਕਰਨ ਦਾ ਦਾਅਵਾ
ਚੀਨ ਨੇ ਲੱਭ ਲਿਆ ਕੋਰੋਨਾ ਵਾਇਰਸ ਦਾ ਇਲਾਜ, ਕਈ ਮਰੀਜ਼ਾਂ ਨੂੰ ਠੀਕ ਕਰਨ ਦਾ ਦਾਅਵਾ

ਚੀਨ ਦੇ ਅਖਬਾਰ ਚਾਈਨਾ ਡੇਲੀ ਨੇ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਦੇ ਦਾਅਵੇ 'ਤੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਰਿਪੋਰਟ ਤੋਂ ਬਾਅਦ ਉਮੀਦ ਹੈ ਕਿ ਸ਼ਾਇਦ ਹੁਣ ਇਸ ਲਾਇਲਾਜ ਬਿਮਾਰੀ ਦਾ ਇਲਾਜ ਸੰਭਵ ਹੈ।

  • Share this:
  • Facebook share img
  • Twitter share img
  • Linkedin share img
ਚੀਨ ਨੇ ਕੋਰੋਨਾ ਵਾਇਰਸ ਦਾ ਇਲਾਜ (Treatment) ਲੱਭ ਲਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਚੀਨ ਨੇ ਇਸ ਬਿਮਾਰੀ ਬਾਰੇ ਦਸੰਬਰ ਦੇ ਪਹਿਲੇ ਹਫਤੇ ‘ਚ ਪਤਾ ਚੱਲਣ ਦੇ 2.5 ਮਹੀਨੇ ਬਾਅਦ ਕੋਰੋਨਾ ਵਾਇਰਸ ਦਾ ਇਲਾਜ ਲੱਭ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਸੰਕਰਮਿਤ ਮਰੀਜ, ਜੋ ਠੀਕ ਹੋ ਚੁੱਕੇ ਹਨ, ਉਨ੍ਹਾਂ ਦੁਆਰਾ ਕੋਰੋਨਾ ਵਾਇਰਸ ਨਾਲ ਸੰਕਰਮਿਤ ਦੂਜੇ ਮਰੀਜਾਂ ਦਾ ਇਲਾਜ ਸੰਭਵ ਹੈ।

ਕੀ ਹੈ ਕੋਰੋਨਾ ਵਾਇਰਸ ਦੇ ਨਾਲ ਸੰਕਰਮਿਤ ਮਰੀਜ਼ਾਂ ਦਾ ਇਲਾਜ...

ਚੀਨ ਦੇ ਅਖਬਾਰ ਚਾਈਨਾ ਡੇਲੀ ਨੇ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਦੇ ਦਾਅਵੇ 'ਤੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਰਿਪੋਰਟ ਤੋਂ ਬਾਅਦ ਉਮੀਦ ਹੈ ਕਿ ਸ਼ਾਇਦ ਹੁਣ ਇਸ ਲਾਇਲਾਜ ਬਿਮਾਰੀ ਦਾ ਇਲਾਜ ਸੰਭਵ ਹੈ। ਚਾਈਨਾ ਡੇਲੀ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਕੋਰੋਨਾ ਵਾਇਰਸ ਦਾ ਸਭ ਤੋਂ ਪ੍ਰਭਾਵਸ਼ਾਲੀ ਇਲਾਜ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਇਲਾਜ ਦੇ ਨਾਲ ਨੋਵਲ ਕੋਰੋਨਾ ਵਾਇਰਸ ਨਾਲ ਸੰਕਰਮਿਤ ਗੰਭੀਰ ਮਰੀਜਾਂ ਦਾ ਇਲਾਜ ਕੀਤਾ ਜਾ ਚੁੱਕਿਆ ਹੈ ਅਤੇ ਕਈ ਮਰੀਜ਼ ਇਸ ਨਾਲ ਠੀਕ ਹੋ ਚੁੱਕੇ ਹਨ।
ਬਲਡ ਪਲਾਜ਼ਮਾ ਨਾਲ ਹੋ ਸਕਦਾ ਹੈ ਇਲਾਜ...

ਚੀਨ ਦੀ ਸਰਕਾਰੀ ਮੈਡੀਲਕ ਕੰਪਨੀ ਨੈਸ਼ਨਲ ਬਾਇਓਟੈਕ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਬਲਡ ਪਲਾਜ਼ਮਾ ਦੇ ਨਾਲ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ ਨੂੰ ਠੀਕ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ 8 ਫਰਵਰੀ ਤੋਂ ਬਾਅਦ ਕੋਰੋਨਾ ਵਾਇਰਸ ਦੇ ਕਰੀਬ 10 ਗੰਭੀਰ ਮਰੀਜਾਂ ਦਾ ਇਲਾਜ ਇਸ ਢੰਗ ਨਾਲ ਕੀਤਾ ਗਿਆ ਹੈ, ਉਹ ਸਾਰੇ ਮਰੀਜ ਠੀਕ ਹੋ ਗਏ ਹਨ। ਇਸ ਰਿਜਲਟ ਤੋਂ ਬਾਅਦ ਹੁਣ ਕੰਪਨੀ ਦਾ ਭਰੋਸਾ ਵਧਿਆ ਹੈ ਅਤੇ ਇਸ ਨੂੰ ਕੋਰੋਨਾ ਵਾਇਰਸ ਦਾ ਭਰੋਸੇਮੰਦ ਇਲਾਜ ਮੰਨਿਆ ਜਾ ਰਿਹਾ ਹੈ।
First published: February 15, 2020
ਹੋਰ ਪੜ੍ਹੋ
ਅਗਲੀ ਖ਼ਬਰ