• Home
  • »
  • News
  • »
  • international
  • »
  • COUPLE CAUGHT HAVING SEX DURING RIO DE JANEIRO COUNCIL ZOOM MEETING BRAZIL COUPLE FORGETS TO SWITCH OFF CAMERA BEFORE HAVING SEX DURING ZOOM MEETING AS

ਬ੍ਰਾਜ਼ੀਲ ਵਿੱਚ ਜ਼ੂਮ ਮੀਟਿੰਗ ਦੌਰਾਨ ਸੈਕਸ ਕਰਨ ਲੱਗਾ ਜੋੜਾ, ਫੇਰ ਹੋਇਆ ਇਹ

ਬ੍ਰਾਜ਼ੀਲ ਵਿੱਚ ਜ਼ੂਮ ਮੀਟਿੰਗ ਦੌਰਾਨ ਸੈਕਸ ਕਰਨ ਲੱਗਾ ਜੋੜਾ, ਫੇਰ ਹੋਇਆ ਇਹ

  • Share this:
    ਬ੍ਰਾਜ਼ੀਲ ਦੀ ਰਾਜਧਾਨੀ ਰਿਓ ਡੀ ਜੀ ਨੀਰੋ ਵਿੱਚ ਸਕੂਲਾਂ ਵਿੱਚ ਖਾਣੇ ਬਾਰੇ ਚੱਲ ਰਹੀ ਜ਼ੂਮ ਮੀਟਿੰਗ ਦੌਰਾਨ ਇੱਕ ਭਾਗੀਦਾਰ ਆਪਣਾ ਕੈਮਰਾ ਆਫ਼ ਕਰਨਾ ਭੁੱਲ ਗਿਆ ਤੇ ਸੈਕਸ ਕਰਦਾ ਦੇਖਿਆ ਗਿਆ। ਮੀਟਿੰਗ ਵਿੱਚ ਸ਼ਾਮਲ ਕੌਂਸਲਰ ਨੇ ਆਪਣਾ ਧਿਆਨ ਨਹੀਂ ਭਟਕਣ ਦਿੱਤਾ ਤੇ ਮੀਟਿੰਗ ਆਮ ਵਾਂਗ ਜਾਰੀ ਰੱਖੀ।

    ਯੂ ਕੇ ਮੈਟਰੋ ਦੀ ਖ਼ਬਰ ਮੁਤਾਬਿਕ ਬ੍ਰਾਜ਼ੀਲ ਦੇ ਇਹ ਸੱਤ ਕਾਉਂਸਲਰ ਮੀਟਿੰਗ ਕਰਦੇ ਰਹੇ ਤੇ ਸ਼ਾਂਤੀ ਬਣਾਏ ਰੱਖੀ ਜਦੋਂ ਤੱਕ ਕਰਮਚਾਰੀ ਬੈੱਡ ਤੇ ਇੱਕ ਔਰਤ ਨਾਲ ਬੈਠਿਆ ਦਿਸਿਆ।


    “ਅਸੀਂ ਜਿਵੇਂ ਹੀ ਇਹ ਦੇਖਿਆ ਕਿ ਕੀ ਹੋ ਰਿਹਾ ਹੈ ਮੀਟਿੰਗ ਦਾ ਆਡੀਓ ਤੇ ਵੀਡੀਓ ਕੰਟਰੋਲ ਕਰਨ ਵਾਲੇ ਲੋਕਾਂ ਨੂੰ ਇਹ ਫੀਡ ਹਟਾਉਣ ਲਈ ਕਿਹਾ, ਲੇਓਨੇਲ ਬਰੀਜ਼ੋਲਾ, ਸੋਸ਼ਲਿਜ਼ਮ ਐਂਡ ਲਿਬਰਟੀ ਪਾਰਟੀ ਦੇ ਮੈਂਬਰ ਨੇ ਕਿਹਾ ਜੋ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

    “ਕਾਉਂਸਲਰ ਤੇ ਮੀਟਿੰਗ ਚ ਹਿੱਸਾ ਲੈਣ ਵਾਲਿਆਂ ਕੋਲ ਜ਼ੂਮ ਦੇ ਵੀਡੀਓ ਨੂੰ ਐਡਿਟ ਜਾਂ ਕੰਟਰੋਲ ਕਰਨ ਦਾ ਕੋਈ ਸਾਧਨ ਨਹੀਂ, ਉਨ੍ਹਾਂ ਕਿਹਾ। ਉਨ੍ਹਾਂ ਇਸ ਘਟਨਾ ਨੂੰ ਅਨਜਾਣੇ 'ਚ ਕੀਤੀ ਗ਼ਲਤੀ ਦੱਸਿਆ।

    ਉਨ੍ਹਾਂ ਕਿਹਾ ਕਿ ਮੀਟਿੰਗ ਵਿਦਿਆਰਥੀਆਂ ਲਈ ਖਾਣ ਪੀਣ ਦੀ ਚੀਜ਼ਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਕਿਸ ਤਰਾਂ ਗਾਰੰਟੀ ਕੀਤਾ ਜਾਵੇ ਇਸ ਬਾਰੇ ਸੀ। ਇਹ ਮੀਟਿੰਗ ਚਾਰ ਘੰਟੇ ਜਾਰੀ ਰਹੀ।
    Published by:Anuradha Shukla
    First published: