ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਦਹਿਸ਼ਤ ਦਾ ਸਾਹਮਣਾ ਕਰ ਰਹੇ ਚੀਨ (Coronavirus Cases in China) ਦੀ ਸਥਿਤੀ ਭਵਿੱਖ ਵਿਚ ਹੋਰ ਭਿਆਨਕ ਹੁੰਦੀ ਦਿੱਸ ਰਹੀ ਹੈ। ਯੂਕੇ ਦੀ ਸਿਹਤ ਡੇਟਾ ਫਰਮ ਏਅਰਫਿਨਿਟੀ ਦੇ ਅਨੁਸਾਰ, ਚੀਨ ਪ੍ਰਤੀ ਦਿਨ 9,000 ਤੋਂ ਵੱਧ ਕੋਵਿਡ ਮੌਤਾਂ ਦੀ ਰਿਪੋਰਟ ਕਰੇਗਾ।
ਇੰਨਾ ਹੀ ਨਹੀਂ, ਜਨਵਰੀ ਮਹੀਨੇ ਵਿਚ ਇਕ ਦਿਨ ਅਜਿਹਾ ਵੀ ਆਵੇਗਾ, ਜਦੋਂ ਇਕ ਦਿਨ 'ਚ 25 ਹਜ਼ਾਰ ਲੋਕ ਕੋਰੋਨਾ ਨਾਲ ਮਰ ਜਾਣਗੇ। ਦੱਸ ਦਈਏ ਕਿ ਇਹ ਅੰਕੜਾ ਪਿਛਲੇ ਅਨੁਮਾਨ ਤੋਂ ਦੁੱਗਣਾ ਹੈ, ਜਦੋਂ ਕਿ ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ ਹੁਣ ਸੰਕਰਮਿਤ ਲੋਕ ਇੱਕ ਜਾਂ ਦੋ ਹਫ਼ਤੇ ਆਰਾਮ ਕਰਨ ਤੋਂ ਬਾਅਦ ਆਪਣੇ ਕੰਮ 'ਤੇ ਪਰਤ ਰਹੇ ਹਨ।
ਸੀਐਨਐਨ ਦੀ ਰਿਪੋਰਟ ਮੁਤਾਬਕ, ਕੋਰੋਨਾ ਤੋਂ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਵੇਖ ਚੀਨ ਨੇ ਫੈਸਲਾ ਕੀਤਾ ਸੀ ਕਿ ਉਹ ਛੇਤੀ ਹੀ ਰਾਜਧਾਨੀ ਬੀਜਿੰਗ ਵਿੱਚ ਫਾਈਜ਼ਰ ਦੀ ਕੋਵਿਡ-19 ਦਵਾਈ ਪੈਕਸਲੋਵਿਡ ਵੰਡੇਗਾ, ਪਰ ਇਸ ਬਾਰੇ ਇੱਕ ਟਵਿੱਟਰ ਯੂਜ਼ਰ ਜੈਨੀਫਰ ਨੇ ਲਿਖਿਆ ਹੈ ਕਿ ਇਹ ਦਵਾਈ ਸਿਰਫ ਅਮੀਰ ਲੋਕਾਂ ਲਈ ਹੈ।
Talk to someone in #China:
1. Her daughter was infected
2. Grandma of her son in law just died of #Covid
3. Several more people in her building died in the past few days
4. She asked whether I can buy #Paxlovid for her in #US & post to her. I just checked. Seems I can’t.
— Inconvenient Truths by Jennifer Zeng 曾錚真言 (@jenniferzeng97) January 2, 2023
6 ਲੱਖ ਪੈਕਸਲੋਵਿਡ ਦਵਾਈ ਚੀਨ ਪਹੁੰਚ ਗਈ ਹੈ ਪਰ ਸਿਰਫ ਉਹੀ ਲੋਕ ਇਸ ਨੂੰ ਖਰੀਦ ਸਕਦੇ ਹਨ ਜੋ 2500 ਯੂਆਨ ਯਾਨੀ 362 ਅਮਰੀਕੀ ਡਾਲਰ (29,948 ਰੁਪਏ) ਖਰਚ ਕਰ ਸਕਦੇ ਹਨ। ਉਹ ਅੱਗੇ ਲਿਖਦੀ ਹੈ ਕਿ ਦੇਸ਼ ਦੇ 600 ਮਿਲੀਅਨ ਤੋਂ ਵੱਧ ਲੋਕ ਸਿਰਫ 1 ਹਜ਼ਾਰ ਯੂਆਨ ਯਾਨੀ 145 ਡਾਲਰ (11,996 ਰੁਪਏ) ਕਮਾਉਂਦੇ ਹਨ, ਉਹ ਇਹ ਦਵਾਈ ਕਿਵੇਂ ਖਰੀਦ ਸਕਦੇ ਹਨ।
TOI ਦੇ ਅਨੁਸਾਰ, ਖੋਜ ਫਰਮ ਨੇ ਕਿਹਾ ਕਿ ਚੀਨ ਵਿੱਚ 13 ਜਨਵਰੀ ਨੂੰ ਕੋਵਿਡ ਸੰਕਰਮਣ ਦੀ ਪਹਿਲੀ ਸਿਖਰ ਦੇਖਣ ਦੀ ਸੰਭਾਵਨਾ ਹੈ। ਇੱਕ ਦਿਨ ਵਿੱਚ ਲਾਗਾਂ ਦੀ ਗਿਣਤੀ 3.7 ਮਿਲੀਅਨ (37 ਲੱਖ) ਕੇਸਾਂ ਤੱਕ ਜਾਣ ਦੀ ਸੰਭਾਵਨਾ ਹੈ। ਖੋਜ ਨੇ ਇਹ ਵੀ ਅੰਦਾਜ਼ਾ ਲਗਾਇਆ ਹੈ ਕਿ, 23 ਜਨਵਰੀ ਨੂੰ ਕੋਵਿਡ ਮੌਤਾਂ ਦੀ ਗਿਣਤੀ ਪ੍ਰਤੀ ਦਿਨ ਲਗਭਗ 25,000 ਹੋਣ ਦੀ ਸੰਭਾਵਨਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ccoronavirus, China coronavirus, Corona, Corona vaccine, Corona Warriors