
(ਫਾਇਲ ਫੋਟੋ)
ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੇਡਰੋਸ ਅਦਾਨੋਮ ਗੇਬਰੇਅਸ (Tedros Adhanom Ghebreyesus) ਨੇ ਉਮੀਦ ਜਤਾਈ ਹੈ ਕਿ 2022 ਕੋਵਿਡ -19 ਮਹਾਂਮਾਰੀ ਦੇ ਅੰਤ ਦਾ ਸਾਲ ਹੋ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਲਈ ਇਕ ਸ਼ਰਤ ਵੀ ਜੋੜੀ ਹੈ। ਸ਼ਰਤ ਇਹ ਹੈ ਕਿ ਸਾਰੇ ਦੇਸ਼ਾਂ ਨੂੰ ਇਸ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ।
ਬੀਬੀਸੀ ਦੇ ਅਨੁਸਾਰ, ਡਬਲਯੂਐਚਓ ਮੁਖੀ ਨੇ ਨਵੇਂ ਸਾਲ 'ਤੇ ਜਾਰੀ ਕੀਤੇ ਆਪਣੇ ਸੰਦੇਸ਼ ਵਿੱਚ 'ਤੰਗ ਰਾਸ਼ਟਰਵਾਦ' ਦੇ ਰੁਝਾਨ ਅਤੇ ਇਸ ਦੇ ਕਾਰਨ ਟੀਕਿਆਂ (vaccine) ਦੇ ਭੰਡਾਰਨ ਬਾਰੇ ਵੀ ਚਿਤਾਵਨੀ ਦਿੱਤੀ ਹੈ।
ਗੇਬਰੇਅਸ ਨੇ ਇਹ ਬਿਆਨ ਚੀਨ ਵਿੱਚ ਨਮੂਨੀਆ ਨਾਲ ਮਿਲਦੇ ਜੁਲਦੇ ਰੂਪ ਵਾਲਾ ਪਹਿਲਾ ਕੇਸ (ਕੋਵਿਡ -19) ਸਾਹਮਣੇ ਆਉਣ ਤੋਂ ਦੋ ਸਾਲ ਬਾਅਦ ਦਿੱਤਾ। ਉਨ੍ਹਾਂ ਕਿਹਾ ਕਿ ਟੀਕਿਆਂ ਦੀ ਵੰਡ ਵਿੱਚ ਲਗਾਤਾਰ ਅਸਮਾਨਤਾ ਹੈ। ਇਸ ਕਾਰਨ ਵਾਇਰਸ ਨੂੰ ਆਪਣਾ ਰੂਪ ਬਦਲਣ ਅਤੇ ਫੈਲਣ ਦਾ ਮੌਕਾ ਮਿਲ ਰਿਹਾ ਹੈ।
'ਕੁਝ ਦੇਸ਼ ਤੰਗ ਰਾਸ਼ਟਰਵਾਦ ਦਾ ਸ਼ਿਕਾਰ ਹਨ'
ਡਬਲਯੂਐਚਓ ਦੇ ਮੁਖੀ ਅਨੁਸਾਰ, 'ਕੁਝ ਦੇਸ਼ ਤੰਗ ਰਾਸ਼ਟਰਵਾਦ ਦੇ ਸ਼ਿਕਾਰ ਹਨ। ਇਸ ਕਾਰਨ ਉਹ ਟੀਕੇ ਦਾ ਭੰਡਾਰ ਕਰ ਰਹੇ ਹਨ।
ਇਸੇ ਲਈ ਜਿੱਥੇ ਵੈਕਸੀਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਉੱਥੇ ਇਹ ਨਹੀਂ ਪਹੁੰਚ ਰਹੀ ਜਾਂ ਬਹੁਤ ਘੱਟ ਮਾਤਰਾ ਵਿੱਚ ਪਹੁੰਚ ਰਹੀ ਹੈ। ਇਨ੍ਹਾਂ ਹਾਲਾਤਾਂ ਨੇ ਕੋਵਿਡ-19 ਦੇ ਓਮੀਕ੍ਰੋਨ ਰੂਪ ਨੂੰ ਵਧਣ-ਫੁੱਲਣ ਅਤੇ ਫੈਲਣ ਲਈ ਸਾਰੀਆਂ ਅਨੁਕੂਲ ਸਥਿਤੀਆਂ ਪ੍ਰਦਾਨ ਕੀਤੀਆਂ। ਪਰ ਜੇਕਰ ਅਸੀਂ ਵੈਕਸੀਨ ਦੀ ਵੰਡ ਵਿੱਚ ਅਸਮਾਨਤਾ ਨੂੰ ਖਤਮ ਕਰਦੇ ਹਾਂ, ਤਾਂ ਅਸੀਂ ਮਹਾਂਮਾਰੀ ਨੂੰ ਵੀ ਖਤਮ ਕਰਨ ਵਿੱਚ ਸਫਲ ਹੋ ਜਾਵਾਂਗੇ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।