HOME » NEWS » World

WHO ਦੀ ਚਿਤਾਵਨੀ-ਇਸ ਸਾਲ ਵਧੇਰੇ ਮਾਰੂ ਸਾਬਤ ਹੋ ਸਕਦੀ ਹੈ ਕੋਰੋਨਾ ਮਹਾਂਮਾਰੀ

News18 Punjabi | News18 Punjab
Updated: May 15, 2021, 9:08 AM IST
share image
WHO ਦੀ ਚਿਤਾਵਨੀ-ਇਸ ਸਾਲ ਵਧੇਰੇ ਮਾਰੂ ਸਾਬਤ ਹੋ ਸਕਦੀ ਹੈ ਕੋਰੋਨਾ ਮਹਾਂਮਾਰੀ
WHO ਦੀ ਚਿਤਾਵਨੀ-ਇਸ ਸਾਲ ਵਧੇਰੇ ਮਾਰੂ ਸਾਬਤ ਹੋ ਸਕਦੀ ਹੈ ਕੋਰੋਨਾ ਮਹਾਂਮਾਰੀ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਕੋਰੋਨਾ ਮਹਾਮਾਰੀ (Covid-19) ਦਾ ਕਹਿਰ ਜਾਰੀ ਹੈ। ਇਸ ਦੌਰਾਨ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਮਹਾਮਾਰੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਿਤੇ ਜਿਆਦਾ ਘਾਤਕ ਸਾਬਤ ਹੋ ਸਕਦੀ ਹੈ। ਜਿਸ ਤਰ੍ਹਾਂ ਭਾਰਤ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਵਿੱਚ ਫਸਿਆ ਹੋਇਆ ਹੈ, ਅਜਿਹੇ ਹਾਲਾਤ ਵੇਖ ਕੇ ਲੱਗਦਾ ਹੈ ਕਿ ਕੋਰੋਨਾ ਦੇ ਹੱਲੇ ਹੋਰ ਘਾਤਕ ਹੋ ਸਕਦੇ ਹਨ। ਭਾਰਤ ਦੇ ਨਾਲ ਜਾਪਾਨ ਵੀ ਮਹਾਂਮਾਰੀ ਦੀ ਜਬਰਦਸਤ ਲਪੇਟ ਵਿਚ ਆ ਗਿਆ ਹੈ ਅਤੇ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।

ਹੁਣ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ Tedros Adhanom Gabrias ਨੇ ਚਿਤਾਵਨੀ ਦਿੱਤੀ ਹੈ - ਅਸੀਂ ਇਸ ਮਹਾਂਮਾਰੀ ਦੇ ਦੂਜੇ ਸਾਲ ਵਿੱਚ ਹਾਂ ਅਤੇ ਇਹ ਪਹਿਲੇ ਸਾਲ ਨਾਲੋਂ ਵਧੇਰੇ ਮਾਰੂ ਸਾਬਤ ਹੋ ਸਕਦੀ ਹੈ। ਇਸ ਦੇ ਨਾਲ ਹੀ, ਡਬਲਯੂਐਚਓ ਨੇ ਅਮੀਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਦੇ ਟੀਕਾਕਰਨ ਬਾਰੇ ਮੁੜ ਵਿਚਾਰ ਕਰਨ।

ਇਧਰ, ਭਾਰਤ ਸਰਕਾਰ ਨੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਉਹ 16 ਤੋਂ 31 ਮਈ ਦੌਰਾਨ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵੀਸ਼ੀਲਡ ਤੇ ਕੋਵੈਕਸੀਨ ਦੀਆਂ ਕੁੱਲ ਮਿਲਾ ਕੇ 191.99 ਲੱਖ ਖੁਰਾਕਾਂ ਬਿਲਕੁਲ ਮੁਫ਼ਤ ਸਪਲਾਈ ਕਰੇਗਾ। ਮੰਤਰਾਲੇ ਨੇ ਕਿਹਾ ਕਿ ਵੈਕਸੀਨਾਂ ਦੀ ਡਲਿਵਰੀ ਸਬੰਧੀ ਸ਼ਡਿਊਲ ਅਗਾਊਂ ਸਾਂਝਾ ਕੀਤਾ ਜਾਵੇਗਾ। ਮੰਤਰਾਲੇ ਨੇ ਰਾਜਾਂ ਤੇ ਯੂਟੀਜ਼ ਨੂੰ ਕਿਹਾ ਕਿ ਉਹ ਅਲਾਟ ਕੀਤੀਆਂ ਖੁਰਾਕਾਂ ਦੀ ਸੁਚੱਜੀ ਵਰਤੋਂ ਕਰਨ ਤੇ ਇਹ ਯਕੀਨੀ ਬਣਾਉਣ ਕਿ ਘੱਟ ਤੋਂ ਘੱਟ ਵੈਕਸੀਨਾਂ ਖਰਾਬ ਹੋਣ।
ਮੰਤਰਾਲੇ ਵੱਲੋਂ ਅਗਲੇ 15 ਦਿਨਾਂ ਲਈ ਅਲਾਟ ਕੀਤੀਆਂ ਜਾਣ ਵਾਲੀਆਂ 191.99 ਲੱਖ ਖੁਰਾਕਾਂ ’ਚੋਂ 162.5 ਲੱਖ ਕੋਵੀਸ਼ੀਲਡ ਤੇ 29.49 ਲੱਖ ਕੋਵੈਕਸੀਨ ਦੀਆਂ ਹਨ। ਮੰਤਰਾਲੇ ਨੇ ਕਿਹਾ ਕਿ ਰਾਜਾਂ ਤੇ ਯੂਟੀਜ਼ ਨੂੰ ਮੁਫਤ ਵੈਕਸੀਨ ਖੁਰਾਕਾਂ ਦੀ ਮਿਕਦਾਰ ਬਾਰੇ ਅਗਾਊਂ ਸੂਚਿਤ ਕਰਨ ਦਾ ਮੁੱਖ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੀ ਤਿਆਰੀਆਂ ਨੂੰ ਪੂਰਾ ਰੱਖਣ।

ਮੰਤਰਾਲੇ ਨੇ ਕਿਹਾ ਕਿ 1 ਤੋਂ 15 ਮਈ ਦੇ ਅਰਸੇ ਦੌਰਾਨ ਕੇਂਦਰ ਰਾਜਾਂ ਤੇ ਯੂਟੀਜ਼ ਨੂੰ 1.7 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾ ਚੁੱਕਾ ਹੈ।
Published by: Gurwinder Singh
First published: May 15, 2021, 9:04 AM IST
ਹੋਰ ਪੜ੍ਹੋ
ਅਗਲੀ ਖ਼ਬਰ