Home /News /international /

ਆਰਥਿਕ ਸੰਕਟ: ਪੈਟਰੋਲ ਪੰਪ 'ਤੇ ਚਾਹ ਵਰਤਾਉਂਦਾ ਨਜ਼ਰ ਆਇਆ ਸ਼੍ਰੀਲੰਕਾ ਦਾ ਵਿਸ਼ਵ ਕੱਪ ਜੇਤੂ ਖਿਡਾਰੀ

ਆਰਥਿਕ ਸੰਕਟ: ਪੈਟਰੋਲ ਪੰਪ 'ਤੇ ਚਾਹ ਵਰਤਾਉਂਦਾ ਨਜ਼ਰ ਆਇਆ ਸ਼੍ਰੀਲੰਕਾ ਦਾ ਵਿਸ਼ਵ ਕੱਪ ਜੇਤੂ ਖਿਡਾਰੀ

ਪੈਟਰੋਲ ਪੰਪ 'ਤੇ ਚਾਹ ਵਰਤਾਉਂਦਾ ਨਜ਼ਰ ਆਇਆ ਸ਼੍ਰੀਲੰਕਾ ਦਾ ਵਿਸ਼ਵ ਕੱਪ ਜੇਤੂ ਖਿਡਾਰੀ  (PIC- Twitter/Roshan Mahanama)

ਪੈਟਰੋਲ ਪੰਪ 'ਤੇ ਚਾਹ ਵਰਤਾਉਂਦਾ ਨਜ਼ਰ ਆਇਆ ਸ਼੍ਰੀਲੰਕਾ ਦਾ ਵਿਸ਼ਵ ਕੱਪ ਜੇਤੂ ਖਿਡਾਰੀ (PIC- Twitter/Roshan Mahanama)

 • Share this:
  ਸ਼੍ਰੀਲੰਕਾ ਵਿੱਚ ਇਨ੍ਹੀਂ ਦਿਨੀਂ ਆਰਥਿਕ ਸੰਕਟ ਚੱਲ ਰਿਹਾ ਹੈ। ਅਜਿਹੇ 'ਚ 1996 ਦੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਸ਼੍ਰੀਲੰਕਾ ਦੇ ਕ੍ਰਿਕਟਰ ਰੋਸ਼ਨ ਮਹਾਨਾਮਾ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਮਹਾਨਾਮਾ ਪੈਟਰੋਲ ਪੰਪ 'ਤੇ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾ ਰਿਹਾ ਹੈ।

  ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਲੋਕਾਂ ਨੂੰ ਚਾਹ ਅਤੇ ਬਨ ਪਰੋਸਦੇ ਨਜ਼ਰ ਆ ਰਹੇ ਹਨ। ਸ਼੍ਰੀਲੰਕਾ ਲਈ ਇਸ ਬਹੁਤ ਮੁਸ਼ਕਲ ਸਮੇਂ ਵਿੱਚ ਮਹਾਨਾਮਾ ਨੇ ਲੋਕਾਂ ਨੂੰ ਇੱਕ ਦੂਜੇ ਦੀ ਮਦਦ ਕਰਨ ਦੀ ਅਪੀਲ ਕੀਤੀ।

  ਲੋਕਾਂ ਨੂੰ ਮਦਦ ਲਈ ਕੀਤੀ ਅਪੀਲ

  ਉਨ੍ਹਾਂ ਨੇ ਆਪਣੇ ਟਵਿੱਟਰ ਪੋਸਟ 'ਚ ਲਿਖਿਆ, 'ਅਸੀਂ ਵਾਰਡ ਪਲੇਸ ਅਤੇ ਵਿਜੇਰਾਮਾ ਮਾਵਥਾ ਦੇ ਆਲੇ-ਦੁਆਲੇ ਪੈਟਰੋਲ ਲਈ ਕਤਾਰਾਂ 'ਚ ਖੜ੍ਹੇ ਲੋਕਾਂ ਨੂੰ ਚਾਹ ਅਤੇ ਬਨ ਪਰੋਸਣ ਦਾ ਕੰਮ ਸ਼ੁਰੂ ਕੀਤਾ। ਇਹ ਕਤਾਰਾਂ ਦਿਨੋ-ਦਿਨ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ, ਅਜਿਹੇ 'ਚ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ। ਕਿਰਪਾ ਕਰਕੇ ਕਤਾਰਾਂ ਵਿੱਚ ਲੱਗੇ ਲੋਕ ਆਪਣਾ ਧਿਆਨ ਰੱਖਣ ਅਤੇ ਇੱਕ ਦੂਜੇ ਦੀ ਮਦਦ ਕਰਨ।

  ਦੱਸ ਦਈਏ ਕਿ ਦੇਸ਼ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਹੀ ਸ੍ਰੀਲੰਕਾ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀ ਗੰਭੀਰ ਕਮੀ ਦੇ ਮੱਦੇਨਜ਼ਰ ਸੋਮਵਾਰ ਤੋਂ ਅਗਲੇ ਹਫ਼ਤੇ ਸਰਕਾਰੀ ਦਫ਼ਤਰ ਬੰਦ ਰੱਖਣ ਦਾ ਐਲਾਨ ਕੀਤਾ ਹੈ।

  ਅਖ਼ਬਾਰ ‘ਡੇਲੀ ਮਿਰਰ’ ਮੁਤਾਬਕ, ਬਿਜਲੀ ਦੇ ਲੰਮੇ ਲੰਮੇ ਕੱਟਾਂ ਦੇ ਮੱਦੇਨਜ਼ਰ ਸ੍ਰੀਲੰਕਾ ਦੇ ਸਿੱਖਿਆ ਮੰਤਰੀ ਨੇ ਵੀ ਕੋਲੰਬੋ ਸ਼ਹਿਰ ਦੇ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਅਗਲੇ ਹਫ਼ਤੇ ਤੋਂ ਆਨਲਾਈਨ ਕਲਾਸਾਂ ਲਾਉਣ ਦੇ ਨਿਰਦੇਸ਼ ਦਿੱਤੇ ਹਨ।
  Published by:Gurwinder Singh
  First published:

  Tags: Sri Lanka

  ਅਗਲੀ ਖਬਰ