London: ਲੰਡਨ ਵਿੱਚ ਅਧਿਆਪਕ ਦੀ ਹੱਤਿਆ, ਪੁਲਿਸ ਨੇ ਕੀਤਾ ਸ਼ੱਕੀ ਨੂੰ ਗ੍ਰਿਫਤਾਰ

ਬ੍ਰਿਟਿਸ਼ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਲੰਡਨ ਦੇ ਇੱਕ ਪਾਰਕ ਵਿੱਚ ਮਾਰੇ ਗਏ ਇੱਕ ਅਧਿਆਪਕ ਦੇ ਕਾਤਲ ਦੀ ਭਾਲ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ।

London: ਲੰਡਨ ਵਿੱਚ ਅਧਿਆਪਕ ਦੀ ਹੱਤਿਆ, ਪੁਲਿਸ ਨੇ ਕੀਤਾ ਸ਼ੱਕੀ ਨੂੰ ਗ੍ਰਿਫਤਾਰ

London: ਲੰਡਨ ਵਿੱਚ ਅਧਿਆਪਕ ਦੀ ਹੱਤਿਆ, ਪੁਲਿਸ ਨੇ ਕੀਤਾ ਸ਼ੱਕੀ ਨੂੰ ਗ੍ਰਿਫਤਾਰ

  • Share this:
ਲੰਡਨ: ਬ੍ਰਿਟਿਸ਼ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਲੰਡਨ ਦੇ ਇੱਕ ਪਾਰਕ ਵਿੱਚ ਮਾਰੇ ਗਏ ਇੱਕ ਅਧਿਆਪਕ ਦੇ ਕਾਤਲ ਦੀ ਭਾਲ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਅਧਿਆਪਕ ਇੱਕ ਪਬ ਵਿੱਚ ਆਪਣੇ ਦੋਸਤ ਨੂੰ ਮਿਲਣ ਲਈ ਜਾ ਰਹੀ ਸੀ ਜੋ ਕਿ ਉਸਦੇ ਘਰ ਤੋਂ ਸਿਰਫ਼ ਪੰਜ ਮਿੰਟ ਦੀ ਦੂਰੀ 'ਤੇ ਸੀ।

28 ਸਾਲਾ ਸਬੀਨਾ ਨੇਸਾ 17 ਸਤੰਬਰ ਨੂੰ ਰਾਤ 8:30 ਵਜੇ ਤੋਂ ਪਹਿਲਾਂ ਆਪਣੇ ਘਰ ਤੋਂ ਨਿਕਲੀ। ਐਨਡੀਟੀਵੀ ਦੀ ਇੱਕ ਖ਼ਬਰ ਅਨੁਸਾਰ, ਉਹ ਆਪਣੇ ਘਰ ਤੋਂ ਨੇੜਲੇ ਪੱਬ ਵਿੱਚ ਜਾਣ ਲਈ ਨਿਕਲੀ ਸੀ।

ਉਹ ਘਰ ਵਾਪਿਸ ਨਹੀਂ ਪਹੁੰਚੀ ਅਤੇ ਅਗਲੀ ਦੁਪਹਿਰ ਪਾਰਕ ਵਿੱਚ ਉਸਦੀ ਲਾਸ਼ ਮਿਲੀ।

ਡਿਟੈਕਟਿਵ ਇੰਸਪੈਕਟਰ ਜੋ ਗੈਰੀਟੀ ਨੇ ਕਿਹਾ, “ਸਬੀਨਾ ਦੀ ਯਾਤਰਾ ਵਿੱਚ ਸਿਰਫ ਪੰਜ ਮਿੰਟ ਲੱਗਣੇ ਚਾਹੀਦੇ ਸਨ ਪਰ ਉਹ ਕਦੇ ਵੀ ਆਪਣੀ ਮੰਜ਼ਿਲ ਤੇ ਪਹੁੰਚੀ ਹੀ ਨਹੀਂ।

ਪੁਲਿਸ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਨੇ ਦੱਖਣ ਲੰਡਨ ਦੇ ਲੇਵਿਸ਼ਮ ਵਿੱਚ ਇੱਕ 38 ਸਾਲਾ ਵਿਅਕਤੀ ਨੂੰ ਕਤਲ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੇ ਇੱਕ ਆਦਮੀ ਅਤੇ ਇੱਕ ਵਾਹਨ ਦੀਆਂ ਸੀਸੀ ਟੀਵੀ ਫੁਟੇਜ ਤੋਂ ਲਈਆਂ ਗਈਆਂ ਤਸਵੀਰਾਂ ਵੀ ਜਾਰੀ ਕੀਤੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਇਹਨਾਂ ਦੀ ਪਛਾਣ ਹੋਵੇ ਤਾਂ ਤੁਰੰਤ ਸੰਪਰਕ ਕਰਨ।

ਡਿਟੈਕਟਿਵ ਚੀਫ ਇੰਸਪੈਕਟਰ ਨੀਲ ਜੌਹਨ ਨੇ ਕਿਹਾ, “ਉਸਦੀ ਪਛਾਣ ਜਾਂ ਠਿਕਾਣੇ ਬਾਰੇ ਕੋਈ ਵੀ ਜਾਣਕਾਰੀ ਸਾਡੀ ਜਾਂਚ ਲਈ ਜ਼ਰੂਰੀ ਹੋ ਸਕਦੀ ਹੈ।"

ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਇੱਕ ਪੋਸਟ ਮਾਰਟਮ ਕੀਤਾ ਗਿਆ ਸੀ ਜਿਸਦਾ ਨਤੀਜਾ ਅਸਪਸ਼ਟ ਸੀ।
Published by:Anuradha Shukla
First published: