ਅਮਰੀਕਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਦੋਸ਼ ਹੈ ਕਿ ਇਸ ਵਿਅਕਤੀ ਨੇ ਆਪਣੀ ਧੀ ਸਮੇਤ 20 ਤੋਂ ਵੱਧ ਔਰਤਾਂ ਨਾਲ ਵਿਆਹ ਕੀਤੇ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਔਰਤਾਂ ਦੀ ਉਮਰ 15 ਸਾਲ ਤੋਂ ਘੱਟ ਹੈ। ਐਫਬੀਆਈ ਦੇ ਹਲਫ਼ਨਾਮੇ ਅਨੁਸਾਰ, ਵਿਅਕਤੀ ਦੀ ਪਛਾਣ ਸੈਮੂਅਲ ਰੈਪਿਲ ਬੈਟਮੈਨ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ 46 ਸਾਲਾ ਵਿਅਕਤੀ ਨੌਂ ਸਾਲ ਦੀ ਉਮਰ ਦੀਆਂ ਕੁੜੀਆਂ ਨਾਲ ਸਮੂਹਿਕ ਜਿਨਸੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਬੱਚਿਆਂ ਦੀ ਤਸਕਰੀ ਵੀ ਕਰਦਾ ਸੀ। ਬੈਟਮੈਨ ਇੱਕ ਛੋਟੇ ਸਮੂਹ ਦਾ ਆਗੂ ਸੀ। ਸਾਲਟ ਲੇਕ ਟ੍ਰਿਬਿਊਨ ਦੁਆਰਾ ਰਿਪੋਰਟ ਕੀਤੇ ਗਏ ਐਫਬੀਆਈ ਦੇ ਹਲਫਨਾਮੇ ਦੇ ਅਨੁਸਾਰ, 2019 ਵਿੱਚ ਲਗਭਗ 50 ਅਨੁਯਾਈਆਂ ਦੇ ਛੋਟੇ ਸਮੂਹ ਦਾ ਨਿਯੰਤਰਣ ਸੰਭਾਲਣ ਤੋਂ ਬਾਅਦ, ਬੈਟਮੈਨ ਨੇ ਕਥਿਤ ਤੌਰ 'ਤੇ "ਇਹ ਘੋਸ਼ਣਾ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਪੈਗੰਬਰ ਮੁਹੰਮਦ ਸੀ।
15 ਸਾਲ ਦੀਆਂ ਕੁੜੀਆਂ ਨਾਲ ਕੀਤਾ ਸੀ ਵਿਆਹ
ਐਫਬੀਆਈ ਦੇ ਅਨੁਸਾਰ, ਬੈਟਮੈਨ ਨੇ 20 ਔਰਤਾਂ ਨਾਲ ਵਿਆਹ ਕੀਤਾ-'ਜਿਨ੍ਹਾਂ ਵਿੱਚੋਂ ਬਹੁਤੀਆਂ ਨਾਬਾਲਗ ਸਨ, ਜ਼ਿਆਦਾਤਰ 15 ਸਾਲ ਤੋਂ ਘੱਟ ਉਮਰ ਦੀਆਂ ਸਨ' - ਅਤੇ ਉਨ੍ਹਾਂ ਨੂੰ ਅਨੈਤਿਕਤਾ, ਪੀਡੋਫਿਲਿਕ ਸਮੂਹਿਕ ਸੈਕਸ, ਅਤੇ ਬਾਲ ਸੈਕਸ ਤਸਕਰੀ ਦੇ ਘਿਨਾਉਣੇ ਕੰਮਾਂ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੈਟਮੈਨ ਨੂੰ ਪਹਿਲੀ ਵਾਰ 28 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੁਝ ਹਫ਼ਤੇ ਬਾਅਦ, 13 ਸਤੰਬਰ ਨੂੰ, ਐਫਬੀਆਈ ਨੇ ਬੱਚਿਆਂ ਅਤੇ ਬਾਲਗਾਂ ਵਿਚਕਾਰ ਜਿਨਸੀ ਸ਼ੋਸ਼ਣ ਅਤੇ ਨਾਬਾਲਗ ਵਿਆਹ ਦੇ ਸਬੂਤ ਦੀ ਭਾਲ ਵਿੱਚ ਦੋ ਘਰਾਂ ਵਿੱਚ ਛਾਪੇ ਮਾਰੇ।
ਦੱਸ ਦੇਈਏ ਕਿ ਦਸਤਾਵੇਜ਼ਾਂ ਵਿੱਚ ਇੱਕ ਹੈਰਾਨੀਜਨਕ ਘਟਨਾ ਦਾ ਵੀ ਜ਼ਿਕਰ ਹੈ। ਬੈਟਮੈਨ ਨੇ ਤਿੰਨ ਪੁਰਸ਼ਾ ਨੂੰ ਆਪਣੀਆਂ ਧੀਆਂ ਨਾਲ ਸੈਕਸ ਕਰਨ ਲਈ ਕਿਹਾ, ਜਿਨ੍ਹਾਂ ਵਿੱਚੋਂ ਇੱਕ ਸਿਰਫ 12 ਸਾਲ ਦੀ ਸੀ। ਜਦੋਂ ਕਿ ਉਹ ਖੁਦ ਇਸ ਨੂੰ ਦੇਖ ਰਿਹਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: America, Crime, Crime against women, Hate crime