ਅਮਰੀਕਾ ਅਤੇ ਇਸ ਦੇਸ਼ ’ਚ ਚਲਦੀ ਹੈ ਰਾਮ ਨਾਮ ਦੀ ਕਰੰਸੀ

ਅਮਰੀਕਾ ਵਿਚ ਨੋਟ ਉਪਰ ਇਕ ਰਾਮ, ਉਸਦਾ ਮੁੱਲ 10 ਡਾਲਰ, ਜਿਸ ਉਪਰ ਦੋ ਰਾਮ, ਉਸਦਾ ਮੁੱਲ 20 ਡਾਲਰ ਅਤੇ ਜਿਸ ਨੋਟ ਉਪਰ ਰਾਮ ਦੀ ਤਿੰਨ ਤਸਵੀਰਾਂ ਛਪੀਆਂ ਹਨ, ਉਸਦੀ ਕੀਮਤ 20 ਅਮਰੀਕੀ ਡਾਲਰ ਦੇ ਬਰਾਬਰ ਰੱਖੀ ਗਈ ਹੈ। ਨੀਦਰਲੈਂਡ ਵਿਚ ਡਚ ਸੈਂਟਰਲ ਬੈਂਕ ਅਨੁਸਾਰ ਇਸ ਸਮੇਂ ਨੀਦਰਲੈਂਡ ਵਿਚ ਲਗਭਰ ਇਕ ਲੱਖ ਰਾਮ ਮੁਦਰਾਵਾਂ ਚਲਣ ਵਿਚ ਹਨ। ਲੋਕ ਬੈਂਕ ਵਿਚ ਜਾ ਕੇ ਇਸ ਮੁਦਰਾ ਦੇ ਬਦਲੇ 10 ਯੂਰੋ ਲੈ ਸਕਦੇ ਹਨ।

USA ਦੀ ਸਟੇਟ ਆਯੋਵਾ ਵਿਚ ਰਾਮ ਮੁਦਰਾ ਚਲਦੀ ਹੈ।

 • Share this:
  ਰਾਮ ਨਾਮ ਵਾਲੇ ਕਰੰਸੀ ਨੋਟ ਦੀ ਨੀਦਰਲੈਂਡ ਅਤੇ ਅਮਰੀਕਾ (Netherlands and America) ਵਿਚ ਵਰਤੋਂ ਹੋ ਰਹੀ ਹੈ। ਉਥੇ ਇਨ੍ਹਾਂ ਨੋਟਾਂ ਨੂੰ ਅਧਿਕਾਰਤ ਮੁਦਰਾ ਨਹੀਂ ਮੰਨਿਆ ਗਿਆ ਹੈ, ਇਹ ਨੋਟ ਸਿਰਫ ਖਾਸ ਸਰਕਲ ਵਿਚ ਵਰਤੇ ਜਾਂਦੇ ਹਨ। ਇਨ੍ਹਾਂ ਦੋਵਾਂ ਦੇਸ਼ਾਂ ਵਿਚ ਨੋਟਾਂ ਦਾ ਚਲਨ ਹੈ। ਨੋਟਾਂ ਉਪਰ ਭਗਵਾਨ ਰਾਮ (Lord Ram) ਦੀ ਤਸਵੀਰ ਹੁੰਦੀ ਹੈ।

  ਅਮਰੀਕਾ ਦਾ ਇਕ ਸਟੇਟ ਆਯੋਵਾ ਵਿਚ ਇਕ ਸੁਸਾਇਟੀ ਦੇ ਅੰਦਰ ਰਾਮ ਮੁਦਰਾ ਚਲਦੀ ਹੈ। ਇਥੇ ਅਮਰੀਕਨ ਇੰਡੀਅਨ ਜਨਜਾਤੀ ਆਯਵੇ ਦੇ ਲੋਕ ਰਹਿੰਦੇ ਹਨ। ਅਮਰੀਕਾ ਦੀ ਇਸ ਸੁਸਾਇਟੀ ਦੇ ਲੋਕ ਮਹਾਂਰਿਸ਼ੀ ਮਹੇਸ਼ ਯੋਗੀ ਨੂੰ ਮੰਨਦੇ ਹਨ। ਮਹਾਂਰਿਸ਼ੀ ਸਿਟੀ ਵਿਚ ਵਸੇ ਉਨ੍ਹਾਂ ਦੇ ਚੇਲੇ ਕੰਮਾਂ ਦੇ ਬਦਲੇ ਵਿਚ ਇਸ ਮੁਦਰਾ ਵਿਚ ਲੈਣ-ਦੇਣ ਕਰਦੇ ਹਨ। ਸਾਲ 2002 ਵਿਚ "ਦਿ ਗਲੋਬਲ ਕੰਟਰੀ ਆਫ ਵਰਲਡ ਪੀਸ" ਨਾਂ ਦੀ ਸੰਸਥਾ ਨੇ ਇਸ ਮੁਦਰਾ ਨੂੰ ਜਾਰੀ ਕੀਤਾ ਅਤੇ ਸਮਰਥਕਾਂ ਵਿਚ ਵੰਡਿਆ ਸੀ।  ਮਹਾਂਰਿਸ਼ੀ ਮਹੇਸ਼ ਯੋਗੀ ਦਾ ਧਿਆਨ ਯਾਨੀ "transcendental meditation" ਵਿਦੇਸ਼ਾਂ ਵਿਚ ਕਾਫੀ ਲੋਕਪ੍ਰਿਯ ਹੈ।

  ਰਾਮ ਮੁਦਰਾ ਦੀ ਕੀਮਤ

  ਇਕ ਰਾਮ ਮੁਦਰਾ ਦਾ ਮੁੱਲ 10 ਅਮਰੀਕੀ ਡਾਲਰ ਤੈਅ ਕੀਤਾ ਹੋਇਆ ਹੈ। ਇਸ ਤਰ੍ਹਾਂ ਦੇ ਤਿੰਨ ਨੋਟ ਇਸ ਸ਼ਹਿਰ ਵਿਚ ਚਲਦੇ ਹਨ। ਜਿਸ ਨੋਟ ਉਪਰ ਇਕ ਰਾਮ, ਉਸਦਾ ਮੁੱਲ 10 ਡਾਲਰ, ਜਿਸ ਉਪਰ ਦੋ ਰਾਮ, ਉਸਦਾ ਮੁੱਲ 20 ਡਾਲਰ ਅਤੇ ਜਿਸ ਨੋਟ ਉਪਰ ਰਾਮ ਦੀ ਤਿੰਨ ਤਸਵੀਰਾਂ ਛਪੀਆਂ ਹਨ, ਉਸਦੀ ਕੀਮਤ 20 ਅਮਰੀਕੀ ਡਾਲਰ ਦੇ ਬਰਾਬਰ ਰੱਖੀ ਗਈ ਹੈ। ਮੈਂਬਰ ਆਸ਼ਰਮ ਦੇ ਅੰਦਰ ਇਨ੍ਹਾਂ ਦੀ ਵਰਤੋਂ ਕਰਦੇ ਹਨ। ਆਸ਼ਰਮ ਤੋਂ ਬਾਹਰ ਜਾਣ ਉਤੇ ਰਾਮ ਮੁਦਰਾ ਦੇ ਮੁੱਲ ਦੇ ਬਰਾਬਰ ਡਾਲਰ ਲੈ ਲੈਂਦੇ ਹਨ।

  ਨੀਦਰਲੈਂਡ ਵਿਚ ਰਾਮ ਮੁਦਰਾ

  ਨੀਦਰਲੈਂਡ ਵਿਚ ਰਾਮ ਮੁਦਰਾ ਨੂੰ ਕਾਨੂੰਨੀ ਮਾਨਤਾ ਮਿਲੀ ਹੈ


  ਇਸੇ ਤਰ੍ਹਾਂ ਨੀਦਰਲੈਂਡ ਵਿਚ ਰਾਮ ਮੁਦਰਾ ਨੂੰ ਕਾਨੂੰਨੀ ਮਾਨਤਾ ਮਿਲੀ ਹੋਈ ਹੈ। ਇਥੇ ਰਾਮ ਦੀ ਤਸਵੀਰ ਬਦਲੇ 10 ਯੂਰੋ ਮਿਲਦੇ ਹਨ। ਬੀਬੀਸੀ ਦੀ ਇਕ ਰਿਪੋਰਟ ਵਿਚ ਦੱਸਿਆ ਹੈ ਕਿ ਡਚ ਸੈਂਟਰਲ ਬੈਂਕ ਅਨੁਸਾਰ ਇਸ ਸਮੇਂ ਨੀਦਰਲੈਂਡ ਵਿਚ ਲਗਭਰ ਇਕ ਲੱਖ ਰਾਮ ਮੁਦਰਾਵਾਂ ਚਲਣ ਵਿਚ ਹਨ। ਲੋਕ ਬੈਂਕ ਵਿਚ ਜਾ ਕੇ ਇਸ ਮੁਦਰਾ ਦੇ ਬਦਲੇ 10 ਯੂਰੋ ਲੈ ਸਕਦੇ ਹਨ।

  ਬੀਬੀਸੀ ਦੀ ਖਬਰ ਦੇ ਹਵਾਲੇ ਨਾਲ ਰਾਮ ਮੁਦਰਾ ਉਤੇ ਟਿਪਣੀ ਕਰਦੇ ਹੋਏ ਯੂਨੀਵਰਸਿਟੀ ਆਫ ਟੇਕਸਾਸ ਦੇ ਭਾਰਤੀ ਮੂਲ ਦੇ ਪ੍ਰੋਫੈਸਰ ਪੰਕਜ ਜੈਨ ਨੇ ਲਿਖਿਆ ਹੈ ਕਿ ਵੈਦਿਕ ਸਿਟੀ ਨੇ ਵੈਦਿਕ ਤਰੀਕੇ ਦੀ ਖੇਤੀਬਾੜੀ ਅਤੇ ਸਿਹਤ ਸੁਵਿਧਾ ਵਿਚਕਾਰ ਵੈਦਿਕ ਮੁੱਲਾਂ ਨੂੰ ਉਤਸ਼ਾਹਤ ਕਰਨ ਲਈ ਰਾਮ ਮੁਦਰਾ ਦਾ ਚਲਣ ਸ਼ੁਰੂ ਕੀਤਾ ਹੈ।
  Published by:Ashish Sharma
  First published: