ਦੁਨੀਆ ਵਿਚ ਕੋਰੋਨਾਵਾਇਰਸ ਦੇ ਆਉਣ ਤੋਂ ਬਾਅਦ ਸਾਰੇ ਉਦਯੋਗਾਂ ਨੂੰ ਬੰਦ ਕਰਨ ਦੀ ਨੌਬਤ ਆ ਗਈ ਹੈ। ਸਭ ਤੋਂ ਵੱਧ ਨੁਕਸਾਨ ਖਾਣੇ ਦੇ ਕਾਰੋਬਾਰ ਵਿਚ ਲੱਗੇ ਲੋਕਾਂ ਨੂੰ ਹੋਇਆ। ਲੋਕਾਂ ਨੇ ਰੈਸਟੋਰੈਂਟ ਆਉਣਾ ਬੰਦ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦਾ ਕੰਮ ਬਰਬਾਦ ਹੋਣ ਲੱਗ ਪਿਆ। ਰੈਸਟੋਰੈਂਟ ਦੇ ਮਾਲਕ ਤੋਂ ਲੈ ਕੇ ਸਟਾਫ ਨੂੰ ਕੋਰੋਨਾ ਕਾਰਨ ਇੱਕ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਿਊ ਹੈਂਪਸ਼ਾਇਰ ਦੇ Londonderry ਵਿਚ ਮਾਈਕ ਜ਼ੇਰੇਲਾ ਦਾ ਰੈਸਟੋਰੈਂਟ ਅਤੇ ਬਾਰ ਹੈ। ਇਸਦਾ ਨਾਮ Stumble Inn Bar and Grill in ਹੈ। ਕੋਰੋਨਾ ਤੋਂ ਪਹਿਲਾਂ ਇੱਥੇ ਗਾਹਕਾਂ ਦੀ ਬਹੁਤ ਭੀੜ ਹੁੰਦੀ ਸੀ। ਪਰ ਕੋਵਿਡ ਦੇ ਦੌਰਾਨ, ਇੱਥੇ ਗਾਹਕਾਂ ਦੀ ਆਵਾਜਾਈ ਘੱਟ ਗਈ ਸੀ। ਇਸੇ ਦੌਰਾਨ ਇਕ ਦਿਨ ਇਕ ਵਿਅਕਤੀ ਉਨ੍ਹਾਂ ਦੇ ਰੈਸਟੋਰੈਂਟ ਵਿਚ ਆਇਆ, ਜਿਸ ਨੇ ਸਖਾਨਾ ਖਾਣ ਤੋਂ ਬਾਅਦ ਸਟਾਫ ਨੂੰ ਇਕ ਹਜ਼ਾਰ ਦੋ ਹਜ਼ਾਰ ਨਹੀਂ ਬਲਕਿ ਪੂਰੇ 12 ਲੱਖ ਦੀ ਟਿਪ ਦਿੱਤੀ। ਜ਼ਰੇਲਾ ਨੇ ਉਸ ਗਾਹਕ ਦਾ ਨਾਮ ਦੱਸਿਆਂ ਬਿਨਾਂ ਉਸ ਦੁਆਰਾ ਦਿੱਤੇ ਚੈੱਕ ਨੂੰ ਫੇਸਬੁੱਕ 'ਤੇ ਸਾਂਝਾ ਕੀਤਾ ਹੈ। ਲੋਕ ਇਸ ਦਰਿਆਦਿਲ ਵਿਅਕਤੀ ਦੀ ਖੂਬ ਤਾਰੀਫ ਕਰ ਰਹੇ ਹਨ।
ਮਾਈਕ ਜ਼ੇਰੇਲਾ ਦਾ ਕਹਿਣਾ ਹੈ ਕਿ ਇਹ ਲਗਭਗ ਇਕ ਸਾਲ ਪਹਿਲਾਂ ਦੀ ਗੱਲ ਹੈ। ਉਸ ਦਿਨ ਇਕ ਗਾਹਕ ਰੈਸਟੋਰੈਂਟ ਵਿਚ ਆਇਆ। ਉਸਨੇ ਕੁਝ ਨਾਨ-ਅਲਕੋਹਿਕ ਡ੍ਰਿੰਕ ਦੇ ਨਾਲ ਦੋ ਪਨੀਰ ਹੌਟ ਡੌਗ ਦਾ ਆਡਰ ਦਿੱਤਾ। ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਬਾਅਦ, ਉਸਨੇ ਬਿਲ ਦਾ ਭੁਗਤਾਨ ਕਰਨ ਲਈ ਉਥੇ ਮੌਜੂਦ ਬਾਰਟੇਂਡਰ ਤੋਂ ਚੈੱਕ ਮੰਗਿਆ। ਚੈੱਕ 'ਤੇ ਇੰਨੀ ਵੱਡੀ ਰਕਮ ਲਿਖਣ ਤੋਂ ਬਾਅਦ, ਉਸਨੇ ਬਾਰਟੈਂਡਰ ਨੂੰ ਵੀ ਕਿਹਾ ਕਿ ਇਹ ਸਾਰਾ ਪੈਸਾ ਇਕ ਜਗ੍ਹਾ 'ਤੇ ਨਾ ਖਰਚਿਆ ਜਾਵੇ। ਪਹਿਲਾਂ ਬਾਰਟੇਂਡਰ ਧਿਆਨ ਨਾਲ ਚੈਕ ਨੂੰ ਨਹੀਂ ਵੇਖਿਆ। ਫੇਰ ਉਸਨੇ ਵਾਰ-ਵਾਰ ਇਕ ਥਾਂ ਖਰਚ ਨਾ ਕਰਨ ਦੀ ਗੱਲ ਸੁਣ ਕੇ ਚੈਕ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ। ਬਾਰਟੈਂਡਰ ਨੇ ਉਸਨੂੰ ਜ਼ਿਆਦਾ ਜ਼ੀਰੋ ਲਗਾਉਣ ਦੀ ਗਲਤੀ ਬਾਰੇ ਵੀ ਗੱਲ ਕੀਤੀ ਤਾਂ ਉਸਨੇ ਜਵਾਬ ਦਿੱਤਾ ਕਿ - ਤੁਸੀਂ ਲੋਕ ਬਹੁਤ ਮਿਹਨਤ ਕਰਦੇ ਹੋ, ਤੁਸੀਂ ਇਸ ਦੇ ਹੱਕਦਾਰ ਹੋ।
ਰੈਸਟੋਰੈਂਟ ਦੇ ਮਾਲਕ ਨੇ ਦੱਸਿਆ ਕਿ ਟਿਪ ਵਿੱਚ ਮਿਲੀ ਰਕਮ 8 ਬਾਰਟੇਂਡਰਾਂ ਵਿੱਚ ਵੰਡ ਦਿੱਤੀ ਸੀ, ਜਦੋਂ ਕਿ ਇਹ ਰਕਮ ਰਸੋਈ ਵਿੱਚ ਕੰਮ ਕਰਦੇ ਲੋਕਾਂ ਨਾਲ ਵੀ ਸਾਂਝੀ ਕੀਤੀ ਗਈ ਸੀ। ਵਿਅਕਤੀ ਦਾ ਨਾਮ ਨਾ ਜਾਣਨ ਦੇ ਕਾਰਨ, ਰੈਸਟੋਰੈਂਟ ਦੇ ਮਾਲਕ ਨੇ ਉਸ ਘਟਨਾ ਦੀ ਤਸਵੀਰ ਨੂੰ ਫੇਸਬੁੱਕ ਤੇ ਸਾਂਝਾ ਕੀਤਾ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।