HOME » NEWS » World

ਸੈਂਡਵਿਚ ਦੇਣ ’ਚ ਕੀਤੀ ਦੇਰੀ ਤਾਂ ਵੇਟਰ ਨੂੰ ਮਾਰੀ ਦਿੱਤੀ ਗੋਲੀ

News18 Punjab
Updated: August 28, 2019, 8:38 PM IST
share image
ਸੈਂਡਵਿਚ ਦੇਣ ’ਚ ਕੀਤੀ ਦੇਰੀ ਤਾਂ ਵੇਟਰ ਨੂੰ ਮਾਰੀ ਦਿੱਤੀ ਗੋਲੀ

  • Share this:
  • Facebook share img
  • Twitter share img
  • Linkedin share img
ਫਰਾਂਸ ਦੀ ਰਾਜਧਾਨੀ ਪੈਰਿਸ ਦੇ ਬਾਹਰੀ ਇਲਾਕੇ ਵਿਚ ਪਿਜਾ ਅਤੇ ਸੈਂਡਵਿਚ ਰੇਸਤਰਾਂ ਵਿਚ ਗਾਹਕ ਨੇ ਸੈਂਡਵਿਚ ਦਾ ਆਰਡਰ ਦਿੱਤਾ ਸੀ ਪਰ ਸੈਂਡਵਿਚ ਖਾਣ ਲਈ ਉਸਨੂੰ ਇੰਤਜਾਰ ਕਰਨਾ ਪਿਆ। ਜਦੋਂ ਵੇਟਰ ਗਾਹਕ ਨੂੰ ਸੈਂਡਵਿਚ ਦੇਣ ਗਿਆ ਤਾਂ ਗੁਸੇ ਵਿਚ ਉਸਨੇ ਵੇਟਰ ਨੂੰ ਗੋਲੀ ਮਾਰ ਦਿੱਤੀ।
ਪੁਲਿਸ ਅਨੁਸਾਰ ਪੇਰਿਸ ਦੇ ਪੂਰਬੀ ਉਪਨਗਰ ਨਾਈਜੀ-ਲੇ-ਗਰੈਂਡ ਦੇ ਰੈਸਤਰਾਂ ਵਿਚ ਗੋਲੀ ਚੱਲਣ ਦੀ ਜਾਣਕਾਰੀ ਪੁਲਿਸ ਨੂੰ ਵੇਟਰ ਦੇ ਨਾਲ ਕੰਮ ਕਰਦੇ ਕਰਮਚਾਰੀਆਂ ਨੇ ਦਿੱਤੀ। ਵੇਟਰ ਦੇ ਮੋਢੇ ਵਿਚ ਗੋਲੀ ਲੱਗੀ ਸੀ, ਪੀੜਤ ਦੀ ਮੌਕੇ ਉਪਰ ਹੀ ਮੌਤ ਹੋ ਗਈ।
ਮੌਕੇ ‘ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਬੰਦੂਕਧਾਰੀ ਨੂੰ ਉਸ ਦਾ ਆਰਡਰ ਸਮੇਂ ‘ਤੇ ਨਾ ਮਿਲਣ ਕਾਰਨ ਉਹ ਗੁੱਸੇ ਵਿਚ ਆ ਕੇ ਆਪਣਾ ਆਪਾ ਖੋ ਬੈਠਾ। ਘਟਨਾ ਤੋਂ ਬਾਅਦ ਬੰਦੂਕਧਾਰੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
First published: August 18, 2019
ਹੋਰ ਪੜ੍ਹੋ
ਅਗਲੀ ਖ਼ਬਰ