ਪਲਾਂ ਵਿਚ ਇਸ ਤਰ੍ਹਾਂ ਢਹਿ ਢੇਰੀ ਹੋਇਆ ਬ੍ਰਾਜ਼ੀਲ ਵਿਚ ਡੈਮ, ਵੀਡੀਓ ਆਈ ਸਾਹਮਣੇ, 221 ਮੌਤਾਂ


Updated: February 5, 2019, 5:41 PM IST
ਪਲਾਂ ਵਿਚ ਇਸ ਤਰ੍ਹਾਂ ਢਹਿ ਢੇਰੀ ਹੋਇਆ ਬ੍ਰਾਜ਼ੀਲ ਵਿਚ ਡੈਮ, ਵੀਡੀਓ ਆਈ ਸਾਹਮਣੇ, 221 ਮੌਤਾਂ

Updated: February 5, 2019, 5:41 PM IST
ਬ੍ਰਾਜ਼ੀਲ ਵਿਚ ਡੈਮ ਟੁੱਟਣ ਦੀ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਸਾਫ ਦਿੱਸ ਰਿਹਾ ਹੈ ਕਿ 121 ਮੌਤਾਂ ਦਾ ਕਾਰਨ ਬਣਿਆ ਡੈਮ ਕਿਸ ਤਰ੍ਹਾਂ ਕੁਝ ਪਲਾਂ ਵਿਚ ਢਹਿ ਢੇਰੀ ਹੋ ਗਿਆ। ਵੀਡੀਓ ਵਿਚ ਸਾਫ ਦਿੱਸ ਰਿਹਾ ਹੈ ਕਿ ਕਿਵੇਂ ਬੰਨ੍ਹ ਪਲਾਂ ਵਿਚ ਢਹਿ ਗਿਆ। ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਸਕਦਾ ਹੈ।

ਅਧਿਕਾਰੀਆਂ ਨੇ ਹੁਣ ਤੱਕ ਬਰਾਮਦ 110 ਲਾਸ਼ਾਂ ਵਿੱਚੋਂ 71 ਦੀ ਪਛਾਣ ਕਰ ਲਈ ਹੈ। ਬੁੱਧਵਾਰ ਨੂੰ ਲਗਾਤਾਰ ਬਾਰਸ਼ ਹੋਣ ਕਰਕੇ ਬਚਾਅ ਕਾਰਜਾਂ ਵਿੱਚ ਵਾਰ-ਵਾਰ ਅੜਿੱਕਾ ਪਿਆ। ਮ੍ਰਿਤਕਾਂ ਵਿੱਚ ਜ਼ਿਆਦਾਤਰ ਕੰਪਨੀ ਦੇ ਮਜ਼ਦੂਰ ਸ਼ਾਮਲ ਹਨ। ਬੰਨ੍ਹ ਉਸ ਸਮੇਂ ਢਹਿ ਗਿਆ ਜਦੋਂ ਮਜ਼ਦੂਰ ਇਮਾਰਤ ਦੀ ਕੰਟੀਨ ਵਿੱਚ ਦੁਪਹਿਰ ਦਾ ਖਾਣਾ ਖਾ ਰਹੇ ਸਨ, ਜੋ ਕੁਝ ਹੀ ਸੈਕਿੰਡਾਂ ਵਿੱਚ ਮਲਬੇ ਵਿੱਚ ਬਦਲ ਗਈ। ਦੱਸ ਦਈਏ ਕਿ  ਬ੍ਰਾਜ਼ੀਲ ਦੇ ਮਿਨਾਸ ਜੋਰਾਈਸ ਵਿੱਚ ਲੋਹੇ ਦੀ ਖਾਣ ਦੇ ਬੰਨ੍ਹ ਢਹਿਣ ਦੀ ਘਟਨਾ ਵਿੱਚ ਹੁਣ ਤੱਕ 121 ਜਣਿਆਂ ਦੀ ਮੌਤ ਹੋ ਗਈ ਹੈ ਤੇ  221 ਲਾਪਤਾ ਦੱਸੇ ਜਾ ਰਹੇ ਹਨ।First published: February 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...