• Home
  • »
  • News
  • »
  • international
  • »
  • DANCE AROUND THE WORLD 92 YEAR OLD MALAWIAN MUSIC LEGEND FINDS FAME ON TIKTOK GH AP AS

ਦੋ ਦਹਾਕੇ ਪਹਿਲਾਂ ਗਾਇਆ ਗਾਣਾ TIKTOK 'ਤੇ ਹੋਇਆ ਵਾਇਰਲ, 92 ਸਾਲਾ ਸਿੰਗਰ ਨੂੰ ਮਿਲੀ ਪ੍ਰਸਿੱਧੀ

92 ਸਾਲ ਦੇ ਗਿੱਡੇਸ ਚਲਾਮੰਡਾ ਨੂੰ ਤਾਂ ਸੋਸ਼ਲ ਮੀਡੀਆ ਦਾ ਪਤਾ ਤੱਕ ਨਹੀਂ ਹੈ, ਫਿਰ ਵੀ ਉਹ ਮਸ਼ਹੂਰ ਸੋਸ਼ਲਮੀਡੀਆ ਐਪ ਟਿਕਟਾਕ ਉੱਤੇ ਇੰਨੇ ਮਸ਼ਹੂਰ ਹੋ ਗਏ ਹਨ, ਜਿਸ ਦਾ ਉਨ੍ਹਾਂ ਨੂੰ ਅੰਦਾਜ਼ਾ ਤੱਕ ਨਹੀਂ ਹੈ। ਉਨ੍ਹਾਂ ਕੋਲ ਸਮਾਰਟਫੋਨ ਚੱਕ ਨਹੀਂ ਹੈ।

ਦੋ ਦਹਾਕੇ ਪਹਿਲਾਂ ਗਾਇਆ ਗਾਣਾ TIKTOK 'ਤੇ ਹੋਇਆ ਵਾਇਰਲ, 92 ਸਾਲਾ ਸਿੰਗਰ ਨੂੰ ਮਿਲੀ ਪ੍ਰਸਿੱਧੀ

  • Share this:
ਸੋਸ਼ਲ ਮੀਡੀਆ ਕਿਸੇ ਨੂੰ ਵੀ ਰਾਤੋ ਰਾਤ ਸਟਾਰ ਬਣਾ ਸਕਦਾ ਹੈ। 92 ਸਾਲ ਦੇ ਗਿੱਡੇਸ ਚਲਾਮੰਡਾ ਨੂੰ ਤਾਂ ਸੋਸ਼ਲ ਮੀਡੀਆ ਦਾ ਪਤਾ ਤੱਕ ਨਹੀਂ ਹੈ, ਫਿਰ ਵੀ ਉਹ ਮਸ਼ਹੂਰ ਸੋਸ਼ਲਮੀਡੀਆ ਐਪ ਟਿਕਟਾਕ ਉੱਤੇ ਇੰਨੇ ਮਸ਼ਹੂਰ ਹੋ ਗਏ ਹਨ, ਜਿਸ ਦਾ ਉਨ੍ਹਾਂ ਨੂੰ ਅੰਦਾਜ਼ਾ ਤੱਕ ਨਹੀਂ ਹੈ। ਉਨ੍ਹਾਂ ਕੋਲ ਸਮਾਰਟਫੋਨ ਚੱਕ ਨਹੀਂ ਹੈ।

ਫਿਰ ਵੀ ਮਲਾਵੀਅਨ ਸੰਗੀਤ ਵਿੱਚ ਉਨ੍ਹਾਂ ਵੱਲੋਂ ਗਾਇਆ ਇੱਕ ਗੀਤ ਸੋਸ਼ਲ ਮੀਡੀਆ ਉੱਤੇ ਵਾਇਰਸ ਹੋ ਗਿਆ ਹੈ। ਉਨ੍ਹਾਂ ਦੇ ਗੀਤ "ਲਿਨੀ ਹੂ" ਨੇ ਵੀਡੀਓ-ਸ਼ੇਅਰਿੰਗ ਪਲੇਟਫਾਰਮ 'ਤੇ 80 ਮਿਲੀਅਨ ਤੋਂ ਵੱਧ ਵਿਯੂਜ਼ ਪ੍ਰਾਪਤ ਕੀਤੇ ਹਨ।

ਹੋਰ ਤਾਂ ਹੋਰ ਇਸ ਗੀਤ ਨਾਲ ਦੱਖਣੀ ਅਫਰੀਕਾ ਤੋਂ ਫਿਲੀਪੀਨਜ਼ ਤੱਕ ਮੈਸ਼ਅੱਪ ਅਤੇ ਰੀਮਿਕਸ ਬਣਾਏ ਜਾ ਰਹੇ ਹਨ। ਗਿੱਡੇਸ ਚਲਾਮੰਡਾ ਇਸ ਬਾਰੇ ਦਸਦੇ ਹਨ ਕਿ “ਉਨ੍ਹਾਂ ਨੂੰ ਇਸ ਬਾਰੇ ਕੁੱਝ ਵੀ ਪਤਾ ਨਹੀਂ ਹੈ,

ਲੋਕ ਉਨ੍ਹਾਂ ਕੋਲ ਆਉਂਦੇ ਹਨ ਤੇ ਵੀਡੀਓਜ਼ ਦਿਖਾਉਂਗੇ ਹਨ ਤੇ ਦਸਦੇ ਹਨ ਕਿ ਮੈਂ ਕਿੰਨਾ ਮਸ਼ਹੂਰ ਹੋ ਗਿਆ ਹਾਂ ਪਰ ਮੈਨੂੰ ਇਸ ਬਾਰੇ ਕੁੱਝ ਵੀ ਪਤਾ ਨਹੀਂ ਹੈ। ਪਰ ਮੈਂ ਇਸ ਤੱਥ ਨੂੰ ਪਸੰਦ ਕਰਦਾ ਹਾਂ ਕਿ ਲੋਕ ਮੇਰੇ ਗੀਤ ਤੇ ਸੰਗੀਤ ਨੂੰ ਪਸੰਦ ਕਰ ਰਹੇ ਹਨ ਤੇ ਇਸ ਦਾ ਆਨੰਦ ਲੈ ਰਹੇ ਹਨ ਤੇ ਮੇਰੀ ਪ੍ਰਤਿਭਾ ਨੂੰ ਪਛਾਣ ਰਹੇ ਹਨ।

92 ਸਾਲਾਂ ਦੇ ਗਿੱਡੇਸ ਚਲਾਮੰਡਾ ਇੱਕ ਸੰਗੀਤਕਾਰ ਤੇ ਗਿਟਾਰਿਸਟ ਹਨ ਜੋ ਸੱਤ ਦਹਾਕਿਆਂ ਤੋਂ ਮਾਲਵੀਆਈ ਸੰਗੀਤ ਨੂੰ ਜ਼ਿੰਦਾ ਰੱਖੇ ਹੋਏ ਹਨ। ਗਿੱਡੇਸ ਚਲਾਮੰਡਾ ਨੇ ਪਹਿਲੀ ਵਾਰ ਸਾਲ 2000 ਵਿੱਚ "ਲਿਨੀ" ਗਾਣਾ ਰਿਕਾਰਡ ਕੀਤਾ, ਜੋ ਉਸ ਨੇ ਆਪਣੀ ਧੀ ਲਈ ਗਾਇਆ ਸੀ ਪਰ ਇਸ ਗਾਣੇ ਨੂੰ ਵਿਸ਼ਵਵਿਆਪੀ ਪ੍ਰਸ਼ੰਸਾ ਦੋ ਦਹਾਕਿਆਂ ਬਾਅਦ ਮਿਲੀ ਜਦੋਂ ਇੱਕ ਨੌਜਵਾਨ ਕਲਾਕਾਰ, ਪੈਟੈਂਸ ਨਾਮਡਿੰਗੋ, ਨੇ "ਲੀਨੀ ਹੂ" ਸਿਰਲੇਖ ਦੇ ਨਾਲ ਇਸ ਗੀਤ ਨੂੰ ਰੀਮਿਕਸ ਵਜੋਂ ਰਿਕਾਰਡ ਕਰਨ ਲਈ ਚਾਲਾਮੰਡਾ ਨਾਲ ਮਿਲ ਕੇ ਕੰਮ ਕੀਤਾ।

ਰਿਕਾਰਡਿੰਗ ਵਾਲੇ ਇਸ ਵੀਡੀਓ ਵਿੱਚ ਚਲਾਮੰਡਾ ਮੁਸਕਰਾਉਂਦੇ ਹੋਏ ਚਿੱਟੇ ਰੰਗ ਦੀ ਕਮੀਜ਼ ਅਤੇ ਵੀ-ਨੇਕ ਸਵੈਟਰ ਪਾਏ ਹੋਏ ਆਪਣੇ ਘਰ ਦੇ ਬਾਹਰ ਇੱਕ ਦਰੱਖਤ ਦੇ ਹੇਠਾਂ ਨਾਮਡਿੰਗੋ ਨਾਲ ਗਾਉਂਦੇ ਦਿਖ ਰਹੇ ਹਨ। ਯੂਟਿਊਬ 'ਤੇ ਪੋਸਟ ਕੀਤੇ ਜਾਣ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਿਆ, ਜਿੱਥੇ ਇਸ ਨੂੰ 6.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ। ਫਿਰ ਪਿਛਲੇ ਸਾਲ ਦੇ ਅਖੀਰ ਵਿੱਚ, ਇਹ TikTok 'ਤੇ ਉਤਰਿਆ ਅਤੇ ਇੱਥੇ ਵੀ ਵਾਇਰਲ ਹੋ ਗਿਆ। ਚਲਾਮੰਡਾ ਨੂੰ ਗੀਤ ਦੀ ਸਨਸਨੀਖੇਜ਼ ਸੋਸ਼ਲ ਮੀਡੀਆ ਪ੍ਰਸਿੱਧੀ ਬਾਰੇ ਆਪਣੇ ਬੱਚਿਆਂ ਅਤੇ ਉਨ੍ਹਾਂ ਦੇ ਦੋਸਤਾਂ ਤੋਂ ਹੀ ਪਤਾ ਲੱਗਾ।

ਲੋਕਾਂ ਨੇ ਸੋਸ਼ਲ ਮੀਡੀਆ ਉੱਤੇ #LinnyHooChallenge ਨਾਂ ਦੇ ਨਾਲ ਕਈ ਟਿਕਟਾਕ ਤੇ ਰੀਮਿਕਸ ਰੀਲਸ ਬਣਾਈਆਂ ਹਨ ਜਿਸ ਕਾਰਨ ਇਹ ਗਾਣਾ ਹਰ ਪਾਸੇ ਵਾਇਰਲ ਰੋਹ ਰਿਹਾ ਹੈ। 92 ਸਾਲਾਂ ਦੇ ਚਲਾਮੰਡਾ ਦਾ ਦੋ ਵਾਰ ਵਿਆਹ ਹੋਇਆ ਤੇ ਉਨ੍ਹਾਂ ਦੇ 14 ਬੱਚਿਆਂ ਵਿੱਚੋਂ ਸਿਰਫ ਸੱਤ ਜ਼ਿੰਦਾ ਹਨ। ਉਸ ਦੀ ਬੇਟੀ ਲਿਨੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ TikTok ਬਾਰੇ ਕੋਈ ਜਾਣਕਾਰੀ ਨਹੀਂ ਹੈ। ਚਲਾਮੰਡਾ ਅਤੇ ਉਸ ਦੀ ਪਤਨੀ ਨੂੰ ਉਸਦੇ ਨਵੇਂ ਸਟਾਰਡਮ ਤੋਂ ਵਿੱਤੀ ਤੌਰ 'ਤੇ ਲਾਭ ਦੀ ਉਮੀਦ ਹੈ।
Published by:Amelia Punjabi
First published: