ਕੈਨੇਡਾ: ਆਪਣੇ ਜਨਮ ਦਿਨ ਵਾਲੇ ਦਿਨ ਹੀ ਪੰਜਾਬੀ ਨੌਜਵਾਨ ਦੀ ਗੋਲੀਆਂ ਲੱਗਣ ਨਾਲ ਮੌਤ


Updated: October 12, 2018, 4:52 PM IST
ਕੈਨੇਡਾ: ਆਪਣੇ ਜਨਮ ਦਿਨ ਵਾਲੇ ਦਿਨ ਹੀ ਪੰਜਾਬੀ ਨੌਜਵਾਨ ਦੀ ਗੋਲੀਆਂ ਲੱਗਣ ਨਾਲ ਮੌਤ
ਕੈਨੇਡਾ: ਆਪਣੇ ਜਨਮ ਦਿਨ ਵਾਲੇ ਦਿਨ ਹੀ ਪੰਜਾਬੀ ਨੌਜਵਾਨ ਦੀ ਗੋਲੀਆਂ ਲੱਗਣ ਨਾਲ ਮੌਤ

Updated: October 12, 2018, 4:52 PM IST
ਕੈਨੇਡਾ 'ਚ ਥਾਂ-ਥਾਂ ਗੋਲੀਬਾਰੀ ਹੋਣ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਕਈ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਸਮੇਂ ਮੁਤਾਬਕ ਵੀਰਵਾਰ ਨੂੰ ਦਿਨ-ਦਿਹਾੜੇ ਸਰੀ 'ਚ ਗੋਲੀਬਾਰੀ ਹੋਈ ਜਿਸ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਸੁਮਿਤ ਰੰਧਾਵਾ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਥੋਂ ਦੀ 130ਵੀਂ ਗਲੀ ਦੇ 6700 ਬਲਾਕ 'ਚ ਦੁਪਹਿਰ ਦੇ 2 ਵਜੇ ਇਹ ਵਾਰਦਾਤ ਵਾਪਰੀ।  ਜਾਣਕਾਰੀ ਮੁਤਾਬਕ ਸੁਮਿਤ ਅਜੇ ਕੁਆਰਾ ਸੀ ਅਤੇ ਉਸ ਦੇ ਜਨਮ ਦਿਨ ਵਾਲੇ ਦਿਨ ਉਸ ਦਾ ਕਤਲ ਕੀਤਾ ਗਿਆ।

ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ 5-6 ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਇਸ ਤੋਂ ਬਾਅਦ ਦੇਖਿਆ ਕਿ ਲੋਕ ਮਦਦ ਲਈ ਦੌੜ ਰਹੇ ਸਨ। ਇਕ ਵਿਅਕਤੀ ਕਿਸੇ ਨੂੰ ਫੋਨ ਕਰ ਰਿਹਾ ਸੀ ਸ਼ਾਇਦ ਉਹ ਪੁਲਸ ਨੂੰ ਇਸ ਬਾਰੇ ਦੱਸ ਰਿਹਾ ਸੀ। ਜਦ ਤਕ ਪੁਲਸ ਉੱਥੇ ਪੁੱਜੀ ਹਮਲਾਵਰ ਦੌੜ ਚੁੱਕੇ ਸਨ। ਮੌਕੇ 'ਤੇ ਪੁੱਜੀ ਪੁਲਸ ਨੇ ਗੰਭੀਰ ਜ਼ਖਮੀ ਹੋਏ ਸੁਮਿਤ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਕਿ ਪੈਰਾਮੈਡਿਕ ਅਧਿਕਾਰੀ ਉੱਥੇ ਪੁੱਜਦੇ, ਉਸ ਨੇ ਦਮ ਤੋੜ ਦਿੱਤਾ। ਬਾਅਦ 'ਚ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ 30 ਸਾਲਾ ਸੁਮਿਤ ਰੰਧਾਵਾ ਦੀ ਅਣਪਛਾਤੇ ਹਮਲਾਵਰਾਂ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਮੌਤ ਹੋ ਗਈ । ਪੁਲਸ ਦਾ ਮੰਨਣਾ ਹੈ ਕਿ ਹਮਲਾਵਰ ਉਸ ਨੂੰ ਹੀ ਮਾਰਨ ਲਈ ਆਏ ਸਨ। ਫਿਲਹਾਲ ਅਧਿਕਾਰੀਆਂ ਵਲੋਂ ਜਾਂਚ ਚੱਲ ਰਹੀ ਹੈ। ਪੁਲਸ ਨੇ ਇਸ ਇਲਾਕੇ ਨੂੰ ਬੰਦ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਇਸ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...