HOME » NEWS » World

ਸਮਾਨਤਾ ਦਾ ਅਧਿਕਾਰ-  ਸਾਊਥ ਅਫਰੀਕਾਂ ਵਿੱਚ ਔਰਤਾਂ ਵੱਲ਼ੋਂ ਇੱਕ ਤੋਂ ਵੱਧ ਪਤੀ ਰੱਖਣ ਨੂੰ ਲੈ ਕੇ ਛਿੜੀ ਬਹਿਸ

News18 Punjabi | Trending Desk
Updated: July 3, 2021, 3:09 PM IST
share image
ਸਮਾਨਤਾ ਦਾ ਅਧਿਕਾਰ-  ਸਾਊਥ ਅਫਰੀਕਾਂ ਵਿੱਚ ਔਰਤਾਂ ਵੱਲ਼ੋਂ ਇੱਕ ਤੋਂ ਵੱਧ ਪਤੀ ਰੱਖਣ ਨੂੰ ਲੈ ਕੇ ਛਿੜੀ ਬਹਿਸ
ਸਾਊਥ ਅਫਰੀਕਾਂ ਵਿੱਚ ਔਰਤਾਂ ਵੱਲ਼ੋਂ ਇੱਕ ਤੋਂ ਵੱਧ ਪਤੀ ਰੱਖਣ ਨੂੰ ਲੈ ਕੇ ਛਿੜੀ ਬਹਿਸ

  • Share this:
  • Facebook share img
  • Twitter share img
  • Linkedin share img
ਸਾਊਥ ਅਫਰੀਕਾ ਦੀ ਸਰਕਾਰ ਵੱਲੋਂ ਔਰਤਾਂ ਨੂੰ ਇੱਕ ਤੋਂ ਵੱਧ ਪਤੀ ਰੱਖਣ ਦੇ ਪ੍ਰਸਤਾਵ ਨੂੰ ਲੈ ਕੇ ਪੂਰੇ ਦੇਸ਼ ਵਿੱਚ ਬਹਿਸ ਛਿੜ ਗਈ ਹੈ ।

ਸਾਊਥ ਅਫਰੀਕਾ ਦੁਨੀਆਂ ਦੇ ਸਭ ਤੋਂ ਉਦਾਰ ਸੰਵਿਧਾਨਾਂ ਵਿੱਚੋ ਇੱਕ ਹੈ ਤੇ ਇਹ ਸੰਵਿਧਾਨ ਸਮਲਿੰਗੀ ਵਿਆਹ ਤੇ ਮਰਦਾਂ ਨੂੰ ਬਹੁ-ਵਿਆਹ ਕਰਨ ਦੀ ਆਗਿਆ ਦਿੰਦਾ ਹੈ । ਲਿੰਗ ਆਧਾਰਿਤ ਕਾਰਕੁਨਾਂ ਵੱਲੋਂ ਸਰਕਾਰ ਨੂੰ ਇੱਕ ਪਟੀਸ਼ਨ ਦਿੱਤੀ ਗਈ ਹੈ ਜਿਸ ਵਿੱਚ ਸਮਾਨਤਾ ਦੇ ਅਧਿਕਾਰ ਦੀ ਗੱਲ਼ ਕਰਦਿਆਂ ਔਰਤਾਂ ਨੂੰ ਇੱਕ ਤੋਂ ਵੱਧ ਪਤੀ ਰੱਖਣ ਨੂੰ ਕਾਨੂੰਨੀ ਅਧਿਕਾਰ ਹੇਠ ਲਿਆਉਣ ਦੀ ਗੱਲ ਕੀਤੀ ਗਈ ਹੈ ।

ਹੁਣ ਸਰਕਾਰ ਦੇ ਗ੍ਰਹਿ ਵਿਭਾਗ ਦੁਆਰਾ ਜਾਰੀ ਕੀਤੇ ਗ੍ਰੀਨ ਪੇਪਰ ਵਿੱਚ ਔਰਤਾਂ ਵਲੋਂ ਇੱਕ ਤੋਂ ਵੱਧ ਪਤੀ ਰੱਖਣ ਦੀ ਮੰਗ ਨੂੰ ਫਿਲਹਾਲ ਲਈ ਅੱਗੇ ਪਾ ਦਿੱਤਾ ਗਿਆ ਹੈ ।
ਦੇਸ ਦੇ ਵਿਆਹਿਕ ਐਕਟ ਵਿੱਚ ਬਦਲਾਅ ਕਰਨ ਲਈ ਕੁਝ ਰੂੜੀਵਾਦੀ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਨੇ ਇਸ ਸਰਕਾਰ ਦੇ ਹੱਥ ਬੰਨੇ ਹੋਏ ਹਨ ।

ਰੂੜੀਵਾਦੀ ਇਸ ਵਿੱਚ ਕਿਉ ਆਪਣੀ ਹਤਕ ਮਹਿਸੂਸ ਕਰ ਰਹੇ ਹਨ ?

ਟੀਵੀ ਦੇ ਮਸ਼ਹੂਰ ਚਿਹਰੇ ਤੇ ਚਾਰ ਔਰਤਾਂ ਦੇ ਪਤੀ ਮੂਸਾ ਮੂਸਲੇਕੂ ਨੇ ਇੱਕ ਔਰਤ ਦੇ ਇੱਕ ਤੋਂ ਵੱਧ ਪਤੀ ਹੋਣ ਦੇ ਵਿਚਾਰ ਬਾਰੇ ਸਖਤ ਸਬਦਾਂ ਵਿੱਚ ਨਿੰਦਿਆ ਕਰਦਿਆਂ ਬੀਬੀਸੀ ਨੂੰ ਦੱਸਿਆ,ਇਹ ਅਫਰੀਕਨ ਸੱਭਿਆਚਾਰ ਨੂੰ ਖ਼ਤਮ ਕਰ ਦੇਵੇਗਾ । ਉਹਨਾਂ ਲੋਕਾਂ ਦੇ ਬੱਚਿਆਂ ਦਾ ਕੀ ਹੋਵੇਗਾ ? ਉਹ ਆਪਣੀ ਪਹਿਚਾਣ ਕਿਸ ਤਰ੍ਹਾਂ ਕਰਨਗੇ ? ਔਰਤਾਂ ਮਰਦਾਂ ਦਾ ਥਾਂ ਨਹੀਂ ਲੈ ਸਕਦੀਆਂ ।ਇਹ ਸੁਣਿਆ ਨਹੀਂ ਜਾ ਸਕਦਾ । ਕੀ ਆਦਮੀ ਔਰਤਾਂ ਦਾ ਸਰਨੇਮ (ਉਪਨਾਮ) ਲੈ ਸਕਦਾ ਹੈ ?

ਰੇਵਰੈਂਡ ਕਾਂਥ ਮੈਸ਼ੋਏ ਜੋ ਕਿ ਅਫਰੀਕਨ ਕ੍ਰਿਸ਼ਚਨ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਹਨ, ਉਹਨਾਂ ਨੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ , ਇੱਕ ਤੋਂ ਵਧੇਰੇ ਪਤਨਿਆਂ ਵਾਲੇ ਪਤੀ ਨੂੰ ਅਸਲ ਤੌਰ ਤੇ ਸਵੀਕਾਰ ਕੀਤਾ ਜਾ ਸਕਦਾ ਹੈ ਪਰ ਇੱਕ ਤੋਂ ਵਧੇਰੇ ਪਤੀਆਂ ਵਾਲੀ ਔਰਤ ਨੂੰ ਸਵੀਕਾਰ ਨਹੀ ਕੀਤਾ ਜਾ ਸਕਦਾ । ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇੱਤ ਕੋਂ ਵੱਧ ਪਤੀ ਰੱਖਣਾ ਕੰਮ ਨਹੀਂ ਕਰੇਗਾ ਕਿਉਕਿ ਇਸ ਨਾਲ਼ ਮਰਦ ਇੱਕ ਦੂਜੇ ਨਾਲ਼ ਜਲ਼ਣ ਮਹਿਸੂਸ ਕਰਨਗੇ ।

ਇਸਲਾਮਿਕ ਅਲ ਜਮਾਹ-ਪਾਰਟੀ ਦੇ ਨੇਤਾ ਗੈਨਿਫ ਹੈਂਡਰਿਕਸ ਨੇ ਕਿਹਾ ਕਿ ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਇਹ ਪਤਾ ਕਰਨ ਲਈ ਕਿ ਉਸਦਾ ਪਿਤਾ ਕੌਣ ਹੈ ਕਿੰਨੇ ਹੀ DNA ਟੈਸਟ ਕੀਤੇ ਜਾਂਦੇ ਹਨ ।

ਪ੍ਰੋਫੈਸਰ ਕੋਲਿਸ ਤੇ ਮੈਖਾਓ ਜਿਹਨਾਂ ਨੇ ਇੱਕ ਤੋਂ ਵੱਧ ਪਤੀ ਰੱਖਣ ਤੇ ਖੋਜ ਕੀਤੀ ਹੈ ਉਹਨਾਂ ਨੇ ਇਸ ਬਾਰੇ ਗੱਲ ਕਰਦਿਆਂ ਬੀਬੀਸੀ ਨੂੰ ਦੱਸਿਆ ਕਿ, ਸਾਊਥ ਅਫਰੀਕਾ ਦੀ ਸਰਕਾਰ ਦਾ ਫੈਸਲਾ ਇਸ ਪ੍ਰਸਤਾਵ ਤੇ ਨਿਯੰਤਰਣ ਬਾਰੇ ਹੈ ।

ਅਫਰੀਕਨ ਸਮਾਜ ਇਸ ਸੱਚਾਈ ਲਈ ਤਿਆਰ ਨਹੀਂ ਹੈ । ਸਾਨੂੰ ਨਹੀਂ ਪਤਾ ਕਿ ਕਾਬੂ ਨਾ ਆਉਣ ਵਾਲੀਆਂ ਔਰਤਾਂ ਨਾਲ਼ ਕੀ ਕਰਨਾ ਚਾਹੀਦਾ ਹੈ , ਮੈਖਾਓ ਨੇ ਦੱਸਿਆ ।

ਗ੍ਰੀਨ ਪੇਪਰ ਕਿਸ ਬਾਰੇ ਹੈ

ਸੀਐਨਐਨ ਦੀ ਇੱਕ ਰਿਪੋਰਟ ਦੇ ਮੁਤਾਬਿਕ-ਇੱਕ ਤੋਂ ਵੱਧ ਪਤੀ ਰੱਖਣ ਦੇ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਨੇ ਕੁਝ ਵਿਸ਼ੇਸ ਮਾਹਿਰਾਂ ਨਾਲ਼ ਮਨੁੱਖੀ ਅਧਿਕਾਰਾਂ ਦੇ ਨੇਤਾਵਾਂ ਨਾਲ਼ ਗੱਲਬਾਤ ਕੀਤੀ ਹੈ ।

ਧਾਰਮਿਕ ਨੇਤਾਵਾਂ ਨੂੰ ਇੱਕ ਤੋਂ ਵੱਧ ਪਤੀ ਦਾ ਪ੍ਰਸਤਾਵ ਨਾਲ਼ ਅਜਿਹਾ ਲੱਗਦਾ ਹੈ ਕਿ ਇਸ ਨਾਲ਼ ਅਫਰੀਕਨ ਸੱਭਿਆਚਾਰ ਖ਼ਤਮ ਹੋ ਜਾਵੇਗਾ ।ਜਦੋਂ ਕਿ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਨੇ ਵਿਆਹ ਦੇ ਸੰਬੰਧ ਵਿੱਚ ਔਰਤਾਂ ਨੂੰ ਇੱਕ ਤੋਂ ਵੱਧ ਪਤੀ ਰੱਖਣ ਦੀ ਮੰਗ ਕੀਤੀ ਹੈ ।

ਇੱਕ ਤੋਂ ਵੱਧ ਪਤੀ ਰੱਖਣ ਤੋਂ ਇਲਾਵਾ ਇਸ ਪੇਪਰ ਵਿੱਚ ਹੋਰ ਕਾਨੂੰਨਾਂ ਨੂੰ ਸੁਧਾਰਨ ਦੀ ਗੱਲ ਵੀ ਕੀਤੀ ਗਈ ਹੈ ।ਇਸ ਵਿੱਚ ਇੱਕ ਕਾਨੂੰਨ ਇਹ ਹੈ ਜੋ ਨਾਬਾਲਿਗਾਂ ਨੂੰ ਵਿਆਹ ਕਰਨ ਦੀ ਆਗਿਆ ਦਿੰਦਾ ਹੈ ਅਤੇ ਇਸ ਵਿੱਚ ਉਹਨਾਂ ਜੋੜਿਆ ਬਾਰੇ ਵੀ ਗੱਲ ਕੀਤੀ ਗਈ ਹੈ ਜੋ ਬਿਨਾਂ ਤਲਾਕ ਤੋਂ ਵਿਆਹ ਕਰਵਾਉਣਾ ਚਾਹੁੰਦੇ ਹਨ ।

ਇਸ ਸਭ ਦੇ ਨਾਲ਼ ਹੀ ਇਹ ਪੇਪਰ ਹਿੰਦੂ, ਮੁਸਲਿਮ ਤੇ ਯਹੂਦਾਂ ਦੇ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਦੀ ਗੱਲ਼ ਵੀ ਕਰਦਾ ਹੈ । ਇਹਨਾਂ ਸਾਰੇ ਭਾਈਚਾਰਿਆਂ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ ।
Published by: Ramanpreet Kaur
First published: July 3, 2021, 3:09 PM IST
ਹੋਰ ਪੜ੍ਹੋ
ਅਗਲੀ ਖ਼ਬਰ