
ਵਿਦੇਸ਼ਾਂ ਵਿਚ ਕਤਲ ਹੋਏ ਭਾਰਤੀ, 17 ਸਾਲ ਬਾਅਦ ਘਟਨਾ ਸਥਾਨ ਉਤੇ ਪੁੱਜੇ ਜਾਸੂਸ
ਵਿਦੇਸ਼ਾਂ ਵਿਚ ਭਾਰਤੀ ਮੂਲ ਦੇ ਵਿਅਕਤੀਆਂ ਦੇ ਕਤਲ ਦਿਨੋਂ ਦਿਨ ਵੱਧ ਰਹੇ ਹਨ। ਇਸ ਸੰਬੰਧ ਵਿਚ ਸਕਾਟਲੈਂਡ ਯਾਰਡ ਦੇ ਜਾਸੂਸ ਵਿਸ਼ੇਸ਼ ਜਾਣਕਾਰੀ ਲੈਣ ਲਈ ਪੱਛਮੀ ਲੰਡਨ ਵਿਚ ਪਹੁੰਚੇ। ਇੱਥੇ ਲੰਡਨ ਵਿਚ ਭਾਰਤੀ ਮੂਲ ਦੇ ਇੱਕ ਵਿਅਕਤੀ ਸਮੇਤ 8 ਲੋਕਾਂ ਉੱਤੇ ਹਮਲਾ ਹੋਇਆ ਸੀ।ਐਕਟਨ ਪਾਰਕ ਵਿਚ ਰਾਜੇਸ਼ ਰਾਜ ਵਰਮਾ ਉੱਤੇ 2003 ਵਿਚ ਹਮਲਾ ਹੋਇਆ ਸੀ। ਇਸ ਦੌਰਾਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਇਸ ਹਮਲੇ ਨਾਲ ਰਾਜੇਸ਼ ਕਈ ਸਾਲਾਂ ਤੱਕ ਸਰੀਰਕ ਕਸ਼ਟ ਸਹਾਰਦਾ ਰਿਹਾ ਅਤੇ ਹਮਲੇ ਤੋਂ 15 ਸਾਲ ਬਾਅਦ 2018 ਵਿਚ ਉਸ ਦੀ ਮੌਤ ਹੋ ਗਈ ਸੀ। ਪੁਲਿਸ ਨੇ ਕੇਸ ਦਰਜ ਕੀਤਾ ਅਤੇ ਜਾਂਚ ਵਿਚ ਕੁੱਝ ਵੀ ਹੱਥ ਨਾ ਲੱਗ ਸਕਿਆ।
ਚੀਫ਼ ਇੰਸਪੈਕਟਰ ਵਿਕੀ ਟਨਸਟਾਲ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਰਾਜੇਸ਼ ਰਾਜ ਵਰਮਾ ਦੇ ਦੋਸਤ ਦਾ ਕਿਸੇ ਵਿਅਕਤੀ ਨਾਲ ਉਸ ਦਾ ਝਗੜਾ ਹੋਇਆ ਸੀ ਉਸ ਵਿਚ ਵਰਮਾ ਨੇ ਦਾਖਲ ਦਿੱਤਾ ਸੀ ਇਸ ਦੌਰਾਨ ਉਸ ਵਿਅਕਤੀ ਨੇ ਤੇਜ਼ ਹਥਿਆਰ ਨਾਲ ਵਰਮਾ ਉੱਤੇ ਵੀ ਹਮਲਾ ਕਰ ਦਿੱਤਾ ਸੀ।
ਇਸ ਕੇਸ ਵਿਚ ਮਹਿਲਾ ਪੁਲਿਸ ਅਧਿਕਾਰੀ ਨੇ ਕਾਤਲ ਦੀ ਪਛਾਣ ਲਈ ਸਥਾਨਕ ਲੋਕਾਂ ਦਾ ਸਹਿਯੋਗ ਮੰਗਿਆ ਹੈ।ਪੁਲਿਸ ਨੇ ਰਾਜੇਸ਼ ਰਾਜ ਵਰਮਾ ਦੇ ਕਾਤਲਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 20 ਹਜ਼ਾਰ ਪੌਂਡ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਪਰ ਇਸ ਬਾਰੇ ਕੋਈ ਜਾਣਕਾਰੀ ਨਾ ਮਿਲ ਸਕੀ।
ਹੁਣ ਫ਼ਿਲਹਾਲ ਜਾਸੂਸ ਹਮਲੇ ਵਾਲੀ ਥਾਂ ਉੱਤੇ ਗਏ ਹਨ।ਜਾਸੂਸ ਉੱਥੋਂ ਕੁੱਝ ਜਾਣਕਾਰੀ ਇਕੱਠੀਆਂ ਕਰ ਰਹੇ ਹਨ। ਪਰਵਾਰ ਨੂੰ ਕੁੱਝ ਆਸ ਹੋਈ ਕਿ ਹੁਣ ਸ਼ਾਇਦ ਉਨ੍ਹਾਂ ਦੇ ਪਰਵਾਰ ਨੂੰ ਇਨਸਾਫ਼ ਮਿਲੇਗਾ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।