HOME » NEWS » World

ਇਹ ਮਹਿਲਾ ਆਪਣੀ ਰਜਾਈ ਨਾਲ ਕਰੇਗੀ ਵਿਆਹ, ਇਸ ਅਨੋਖੇ ਵਿਆਹ ਲਈ ਕਾਰਡ ਵੀ ਛਪਵਾਏ ਗਏ

News18 Punjab
Updated: January 23, 2019, 3:31 PM IST
ਇਹ ਮਹਿਲਾ ਆਪਣੀ ਰਜਾਈ ਨਾਲ ਕਰੇਗੀ ਵਿਆਹ, ਇਸ ਅਨੋਖੇ ਵਿਆਹ ਲਈ ਕਾਰਡ ਵੀ ਛਪਵਾਏ ਗਏ
ਇਹ ਮਹਿਲਾ ਆਪਣੀ ਰਜਾਈ ਨਾਲ ਕਰੇਗੀ ਵਿਆਹ

  • Share this:
ਇੱਕ ਮਹਿਲਾ ਨੇ ਰਜਾਈ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਖ਼ਬਰ ਨੂੰ ਸੁਣ ਕੇ ਸਾਰੇ ਹੈਰਾਨ ਹਨ, ਇੰਗਲੈਂਡ ਦੇ ਡੇਵੋਨ ਸ਼ਹਿਰ ਦੀ ਰਹਿਣ ਵਾਲੀ ਪਾਸਕਲ ਸੇਲਿਕ ਰਜਾਈ ਨਾਲ ਵਿਆਹ ਕਰਨ ਜਾ ਰਹੀ ਹੈ। ਉਹ ਜਿਸ ਰਜਾਈ ਨਾਲ ਵਿਆਹ ਕਰਨ ਜਾ ਰਹੀ ਹੈ, ਉਸਨੂੰ DUVET ਕਹਿੰਦੇ ਹਨ। ਜਿਸ ਵਿੱਚ ਸਿੰਥੈਟਿਕ ਫਾਈਬਰ ਤੇ ਫੈਦਰ ਹੁੰਦਾ ਹੈ। 49 ਸਾਲਾਂ ਪਾਸਕਲ ਸੇਲਿਕ ਰਜਾਈ ਨਾਲ ਧੂਮਧਾਮ ਨਾਲ ਵਿਆਹ ਕਰ ਰਹੀ ਹੈ। ਵਿਆਹ ਵਿੱਚ ਮਿਊਜ਼ਿਕ ਤੇ ਖਾਣਾ ਰੱਖਿਆ ਗਿਆ ਹੈ ਤੇ ਵਿਆਹ ਲਈ ਕਾਰਡ ਵੀ ਛਪਵਾਏ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਲੋਕ ਜੱਜ ਕਰਨਗੇ, ਪਰ ਅਜਿਹਾ ਕੋਈ ਨਹੀਂ ਹੈ ਜੋ ਰਜਾਈ ਦੇ ਬਿਨਾਂ ਰਹਿ ਸਕਦਾ ਹੋਵੇ। ਉਨ੍ਹਾਂ ਕਿਹਾ ਕਿ, 'ਮੇਰੀ ਰਜਾਈ ਨਾਲ ਮੇਰਾ ਅਨੋਖਾ ਰਿਸ਼ਤਾ ਹੈ, duvet ਹਮੇਸ਼ਾ ਮੇਰੇ ਨਾਲ ਰਹਿੰਦਾ ਹੈ ਤੇ ਮੈਨੂੰ ਗਲੇ ਲੱਗਦਾ ਹੈ। ਮੈਂ ਆਪਣੀ ਰਜਾਈ ਨਾਲ ਇੰਨਾ ਪਿਆਰ ਕਰਦੀ ਹਾਂ ਕਿ ਲੋਕਾਂ ਨੂੰ ਬੁਲਾ ਕੇ ਇਸ ਨਾਲ ਵਿਆਹ ਕਰਨਾ ਚਾਹੁੰਦੀ ਹਾਂ।' ਰਜਾਈ ਤੇ ਮਹਿਲਾ ਦਾ ਵਿਆਹ 10 ਫਰਵਰੀ ਨੂੰ ਡੇਵੋਨ ਦੇ ਦਿ ਗਲੋਰੀਅਸ ਆਰਟ ਹਾਊਸ ਵਿੱਚ ਹੋਵੇਗੀ।

Loading...
ਵਿਆਹ ਵਿੱਚ ਡਰੈੱਸ ਕੋਡ ਵੀ ਰੱਖਿਆ ਗਿਆ ਹੈ। ਉਨ੍ਹਾਂ ਨੇ ਮਹਿਮਾਨਾਂ ਨੂੰ ਗਾਊਨਸ ਪਜਾਮਾ ਤੇ ਸਲੀਪਰ ਪਾ ਕੇ ਆਉਣ ਲਈ ਕਿਹਾ ਹੈ। ਨਾਲ ਹੀ ਕਿਹਾ ਹੈ ਕਿ ਆਪਣੇ ਨਾਲ ਟੈੱਡੀ ਬੀਅਰ ਤੇ ਹਾੱਟ ਵਾੱਟਰ ਬੋਟਲਸ ਵੀ ਲਿਆ ਸਕਦੇ ਹੋ। ਅਗਰ ਜ਼ਿਆਦਾ ਠੰਡ ਲੱਗੇ ਤਾਂ, ਵਿਆਹ ਤੋਂ ਬਾਅਦ ਉਹ ਰਜਾਈ ਦੇ ਨਾਲ ਹਨੀਮੂਨ ਵੀ ਪਲਾਨ ਕਰ ਰਹੀ ਹੈ। ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਕੁੱਝ ਲੋਕ ਇਸ ਅਨੋਖੇ ਵਿਆਹ ਨੂੰ ਪਸੰਦ ਕਰ ਰਹੇ ਹਨ।
First published: January 23, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...