HOME » NEWS » World

ਦਸਤਾਵੇਜ਼ ਨੇ ਬੇਨਕਾਬ ਕੀਤਾ ਐਮਾਜ਼ਾਨ ਦਾ ਵਿਦੇਸ਼ੀ ਨਿਵੇਸ਼ ਬਾਰੇ ਭਾਰਤ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਪਲਾਨ

News18 Punjabi | News18 Punjab
Updated: February 17, 2021, 9:45 PM IST
share image
ਦਸਤਾਵੇਜ਼ ਨੇ ਬੇਨਕਾਬ ਕੀਤਾ ਐਮਾਜ਼ਾਨ ਦਾ ਵਿਦੇਸ਼ੀ ਨਿਵੇਸ਼ ਬਾਰੇ ਭਾਰਤ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਪਲਾਨ
ਦਸਤਾਵੇਜ਼ ਨੇ ਬੇਨਕਾਬ ਕੀਤਾ ਐਮਾਜ਼ਾਨ ਦਾ ਭਾਰਤੀ ਦੇ ਵਿਦੇਸ਼ੀ ਨਿਵੇਸ਼ ਬਾਰੇ ਨਿਯਮਾਂਦੀ ਉਲੰਘਣਾ ਕਰਨ ਦਾ ਪਲਾਨ

  • Share this:
  • Facebook share img
  • Twitter share img
  • Linkedin share img
New Delhi: ਸਾਲ 2019 ਵਿੱਚ ਜੈ ਕਾਰਨੇ, ਐਮਾਜ਼ਾਨ ਦੇ ਸੀਨੀਅਰ ਅਧਿਕਾਰੀ, ਇੱਕ ਖ਼ਾਸ ਮੀਟਿੰਗ ਲਈ ਤਿਆਰੀ ਕਰ ਰਹੇ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰੈਸ ਸੇਕ੍ਰੇਟਰੀ ਰਹਿ ਚੁੱਕੇ ਕਾਰਨੇ ਦਾ ਭਾਰਤ ਦੇ ਰਾਜਦੂਤ ਨੂੰ ਉਸ ਦਿਨ ਵਾਸ਼ਿੰਗਟਨ ਸ਼ਹਿਰ ਵਿੱਚ ਮਿਲਣਾ ਤੈਅ ਸੀ। ਦਿੱਲੀ ਵਿੱਚ ਸਰਕਾਰ ਨੇ ਵਿਦੇਸ਼ੀ ਨਿਵੇਸ਼ ਬਾਰੇ ਨਿਯਮਾਂ ਦਾ ਐਲਾਨ ਕੀਤਾ ਹੀ ਸੀ ਜੋ ਭਾਰਤ, ਜੋ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਵਿੱਚ ਐਮਾਜ਼ਾਨ ਦੇ ਵਪਾਰ ਨੂੰ ਨੁਕਸਾਨ ਪਹੁੰਚਾ ਸਕਦੇ ਸਨ।

ਮੀਟਿੰਗ ਤੋਂ ਪਹਿਲਾਂ ਐਮਾਜ਼ਾਨ ਦੇ ਕਰਮਚਾਰੀਆਂ ਨੇ ਕਾਰਨੇ ਵਾਸਤੇ ਇੱਕ ਦਸਤਾਵੇਜ਼ ਤਿਆਰ ਕੀਤਾ। ਰਿਊਟਰਸ ਵੱਲੋਂ ਜਾਂਚ ਗਏ ਇਸ ਦਸਤਾਵੇਜ਼ ਵਿੱਚ ਕਾਰਨੇ ਨੂੰ ਸਲਾਹ ਦਿੱਤੀ ਗਈ ਸੀ ਕਿ ਭਾਰਤੀ ਰਾਜਦੂਤ ਨਾਲ ਮੀਟਿੰਗ ਵਿੱਚ ਕੀ ਕਹਿਣਾ ਹੈ ਅਤੇ ਕੀ ਨਹੀਂ।

ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਇਸ ਗੱਲ ਤੇ ਜ਼ੋਰ ਪਾਉਣ ਕਿ ਐਮਾਜ਼ਾਨ ਵੱਲੋਂ 5.5 ਬਿਲੀਅਨ ਡਾਲਰ ਦਾ ਭਾਰਤ ਵਿੱਚ ਨਿਵੇਸ਼ ਕਰਨ ਦਾ ਵਾਇਦਾ ਕੀਤਾ ਗਿਆ ਹੈ ਅਤੇ ਕਿਵੇਂ ਉਹ ਚਾਰ ਲੱਖ ਭਾਰਤੀ ਵਿਕਰੇਤਾਵਾਂ ਲਈ ਇੱਕ ਆਨਲਾਈਨ ਪਲੇਟਫ਼ਾਰਮ ਉਪਲਬਧ ਕਰਵਾਏਗਾ।
ਪਰ ਉਨ੍ਹਾਂ ਨੂੰ ਇਹ ਹਿਦਾਇਤ ਕੀਤੀ ਗਈ ਕਿ ਇਹ ਗੱਲ ਨਾ ਦੱਸਣ ਕਿ ਐਮਾਜ਼ਾਨ ਦੇ ਕੁੱਝ 33 ਵਿਕਰੇਤਾ ਕੰਪਨੀ ਵੱਲੋਂ ਵੇਚੇ ਜਾਂ ਵਾਲੇ ਇੱਕ ਤਿਹਾਈ ਸਾਮਾਨ ਦੀ ਕੀਮਤ ਦੇ ਬਰਾਬਰ ਹਨ। ਇਸ ਜਾਣਕਾਰੀ ਨੂੰ "ਸੰਵੇਦਨਸ਼ੀਲ ਜਾਂ ਨਾ ਦੱਸੀ ਜਾਂ ਵਾਲੀ" ਕਰਾਰ ਦਿੱਤਾ ਗਿਆ।
Published by: Anuradha Shukla
First published: February 17, 2021, 9:18 PM IST
ਹੋਰ ਪੜ੍ਹੋ
ਅਗਲੀ ਖ਼ਬਰ