
ਡਰੋਨ ਨਾਲ ਖਾਣਾ ਬੰਨ੍ਹ ਕੇ ਕੱਢਿਆ ਦਲਦਲ 'ਚ ਫਸਿਆ ਕੁੱਤਾ, ਦੇਖੋ VIRAL VIDEO
ਬਰਤਾਨੀਆ ਵਿੱਚ ਡਰੋਨ ਰਾਹੀਂ ਇੱਕ ਸਫ਼ਲ ਬਚਾਅ ਕਾਰਜ ਪੂਰਾ ਹੋ ਗਿਆ ਹੈ। ਇਸ ਮੁਹਿੰਮ ਦੀ ਖਾਸ ਗੱਲ ਇਹ ਸੀ ਕਿ ਇਸ ਰਾਹੀਂ ਇੱਕ ਕੁੱਤੇ ਨੂੰ ਬਚਾਇਆ ਗਿਆ ਹੈ, ਜੋ ਦਲਦਲੀ ਖੇਤਰ ਵਿੱਚ ਫਸਿਆ ਹੋਇਆ ਸੀ। ਇਹ ਕੁੱਤਾ 13 ਜਨਵਰੀ ਨੂੰ ਅਚਾਨਕ ਲਾਪਤਾ ਹੋ ਗਿਆ ਸੀ। ਦੱਖਣੀ ਬ੍ਰਿਟੇਨ ਦੇ ਹੈਂਪਸ਼ਾਇਰ ਸਥਿਤ ਆਪਣੇ ਘਰ ਤੋਂ ਲਾਪਤਾ ਹੋਣ ਤੋਂ ਬਾਅਦ ਉਸ ਨੂੰ ਕਈ ਲੋਕਾਂ ਨੇ ਸੜਕ 'ਤੇ ਦੌੜਦੇ ਦੇਖਿਆ। ਜਿਸ ਪਾਸੇ ਕੁੱਤੇ ਨੂੰ ਦੌੜਦਾ ਦੇਖਿਆ ਗਿਆ, ਉਸ ਦੇ ਸਾਹਮਣੇ ਜੰਗਲ ਅਤੇ ਇਸ ਤੋਂ ਵੀ ਖਤਰਨਾਕ ਕਿਸਮ ਦਾ ਦਲਦਲੀ ਖੇਤਰ ਹੈ।
ਦਰਅਸਲ, ਇਹ ਦਲਦਲ ਵਾਲਾ ਇਲਾਕਾ ਦੇਖਣ 'ਚ ਸਪਾਟ ਲੱਗਦਾ ਹੈ ਪਰ ਜਿਵੇਂ ਹੀ ਕੋਈ ਇਸ 'ਚ ਪੈਰ ਰੱਖਦਾ ਹੈ, ਅੰਦਰ ਹੀ ਫਸ ਜਾਂਦਾ ਹੈ। ਇਸ ਦੇ ਆਲੇ-ਦੁਆਲੇ ਛੋਟੀਆਂ ਝਾੜੀਆਂ ਦੇ ਜੰਗਲ ਵੀ ਹਨ। ਜਦੋਂ ਇਸ ਕੁੱਤੇ ਦੀ ਭਾਲ ਲਈ ਡਰੋਨ ਲਗਾਏ ਗਏ ਤਾਂ ਉਹ ਪਹਿਲੀ ਵਾਰ ਇਸ ਖ਼ਤਰਨਾਕ ਦਲਦਲੀ ਖੇਤਰ ਵਿੱਚ ਦੇਖਿਆ ਗਿਆ। ਉਸ ਨੂੰ ਬਚਾਉਣ ਲਈ ਪੈਦਲ ਜਾਣ ਦੀ ਕੋਸ਼ਿਸ਼ ਕੀਤੀ ਗਈ, ਜੋ ਨਾਕਾਮ ਰਹੀ। ਜਦੋਂ ਉਸ ਨੇ ਆਪਣੇ ਨੇੜੇ ਇਕ ਛੋਟੀ ਕਿਸ਼ਤੀ ਲੈ ਕੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤਾ ਡਰ ਗਿਆ ਅਤੇ ਦਲਦਲ ਖੇਤਰ ਦੇ ਹੋਰ ਨੇੜੇ ਚਲਾ ਗਿਆ।
ਦੋ ਦਿਨਾਂ ਦੀ ਇਸ ਕੋਸ਼ਿਸ਼ ਦੇ ਅਸਫਲ ਰਹਿਣ ਤੋਂ ਬਾਅਦ, ਉਸ ਨੂੰ ਖਤਰਨਾਕ ਖੇਤਰ ਤੋਂ ਦੂਰ ਲਿਜਾਣ ਦੀ ਨਵੀਂ ਯੋਜਨਾ ਬਣਾਈ ਗਈ। ਜਿਨ੍ਹਾਂ ਨੇ ਉਸ ਨੂੰ ਡਰੋਨ ਤੋਂ ਦੇਖਿਆ, ਉਹ ਚੰਗੀ ਤਰ੍ਹਾਂ ਸਮਝ ਗਏ ਸਨ ਕਿ ਜਿੱਥੇ ਇਹ ਛੋਟਾ ਕੁੱਤਾ ਖੜ੍ਹਾ ਹੈ, ਅਸਲ ਵਿੱਚ ਇਹ ਇੱਕ ਦਲਦਲੀ ਖੇਤਰ ਹੈ ਅਤੇ ਕਿਸੇ ਵੀ ਸਮੇਂ ਡੁੱਬ ਸਕਦਾ ਹੈ। ਇਸ ਲਈ ਯੋਜਨਾ ਬਣਾਈ ਗਈ ਕਿ ਡਰੋਨ ਰਾਹੀਂ ਕੁੱਤੇ ਨੂੰ ਬਚਾਇਆ ਜਾਵੇਗਾ। ਇਸ ਲਈ ਡਰੋਨ ਨਾਲ ਮੀਟ ਦਾ ਇੱਕ ਟੁੱਕੜਾ ਲਟਕਾ ਕੇ ਉਸ ਰਾਹੀਂ ਕੁੱਤੇ ਨੂੰ ਬਚਾਉਣ ਦੀ ਯੋਜਨਾ ਬਣਾਈ ਗਈ।
ਮਾਸਾਹਾਰੀ ਭੋਜਨ (ਸੋਸੇਜ) ਦਾ ਇੱਕ ਟੁਕੜਾ ਇੱਕ ਲੰਬੀ ਰੱਸੀ ਦੀ ਮਦਦ ਨਾਲ ਡਰੋਨ ਤੋਂ ਲਟਕਾਇਆ ਗਿਆ । ਕੁੱਤਾ ਇਸ ਸੋਸੇਜ ਨੂੰ ਲਟਕਦਾ ਦੇਖ ਕੇ ਉਸ ਵੱਲ ਆਕਰਸ਼ਿਤ ਹੋਇਆ ਤੇ ਇਸ ਨੂੰ ਸੁੰਘਣ ਤੋਂ ਬਾਅਦ ਉਹ ਸੋਸੇਜ ਵੱਲ ਵਧਿਆ। ਉਸ ਨੂੰ ਸੁਰੱਖਿਅਤ ਖੇਤਰ ਵੱਲ ਲਿਆਉਣ ਲਈ ਡਰੋਨ ਦੀ ਮਦਦ ਲਈ ਗਈ ਤੇ ਡਰੋਨ ਉੱਤੇ ਲਟਕਦੇ ਸੋਸੇਜ ਨੂੰ ਖਾਂਦੇ ਖਾਂਦੇ ਮਿਲੀ ਨਾਂ ਦੇ ਇਹ ਕੁੱਤੇ ਨੂੰ ਸੁਰੱਖਿਅਤ ਖੇਤਰ ਵੱਲ ਲਿਆਉਂਦਾ ਗਿਆ ਤੇ ਉਸ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।