HOME » NEWS » World

ਘਰ ਦੇ ਸੋਫ਼ੇ ਨਾਲ ਰੰਗ ਮੇਲ ਨਾ ਖਾਇਆ ਤਾਂ ਗੋਦ ਲਿਆ ਕੁੱਤਾ ਕਰ ਦਿੱਤਾ ਵਾਪਸ

News18 Punjabi | News18 Punjab
Updated: March 18, 2021, 11:19 AM IST
share image
ਘਰ ਦੇ ਸੋਫ਼ੇ ਨਾਲ ਰੰਗ ਮੇਲ ਨਾ ਖਾਇਆ ਤਾਂ ਗੋਦ ਲਿਆ ਕੁੱਤਾ ਕਰ ਦਿੱਤਾ ਵਾਪਸ
ਘਰ ਦੇ ਸੋਫ਼ੇ ਨਾਲ ਰੰਗ ਮੇਲ ਨਾ ਹੋਇਆ ਤਾਂ ਗੋਦ ਲਿਆ ਕੁੱਤਾ ਕਰ ਦਿੱਤਾ ਵਾਪਸ (pic- news18 english)

ਕੁੱਤਿਆਂ ਨੂੰ ਗੋਦ ਲੈਣ ਵਾਲੇ ਲੋਕਾਂ ਚੋਂ 10 ਫ਼ੀਸਦੀ ਲੋਕ ਆਪਣੇ ਕੁੱਤੇ ਨੂੰ ਵਾਪਸ ਕਰ ਜਾਂਦੇ ਹਨ। ਹੁਣ ਜੇ ਉਹ ਕਿਸੇ ਦਿੱਕਤ ਕਰਕੇ ਗੋਦ ਲਿਆ ਕੁੱਤਾ ਵਾਪਸ ਕਰਦੇ ਹਨ ਤਾਂ ਠੀਕ ਹੈ ਪਰ ਉਨ੍ਹਾਂ ਵੱਲੋਂ ਹਾਸੋਹੀਣੇ ਕਰਨ ਵਾਲੇ ਅਜੀਬੋ-ਗ਼ਰੀਬ ਬਹਾਨੇ ਬਣਾ ਕੇ ਆਪਣੇ ਕੁੱਤੇ ਵਾਪਸ ਕੀਤੇ ਜਾਂਦੇ ਹਨ ਕਿ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਵੋਗੇ।

  • Share this:
  • Facebook share img
  • Twitter share img
  • Linkedin share img
ਜਾਨਵਰਾਂ ਨੂੰ ਪਾਲਨਾ ਇਨਸਾਨੀ ਫ਼ਿਤਰਤ ਰਹੀ ਹੈ। ਜ਼ਿਆਦਾਤਰ ਲੋਕ ਕੁੱਤਿਆਂ ਨੂੰ ਹੀ ਘਰ ਦਾ ਪਾਲਤੂ ਬਣਾਉਂਦੇ ਹਨ, ਉਹ ਇਸ ਲਈ ਕਿਉਂਕਿ ਕੁੱਤਿਆਂ ਨੂੰ ਸਭ ਤੋਂ ਜ਼ਿਆਦਾ ਵਫ਼ਾਦਾਰ ਜਾਨਵਰਾਂ ਚੋਂ ਇੱਕ ਮੰਨਿਆ ਜਾਂਦਾ ਹੈ। ਪਰ ਅੱਜਕੱਲ੍ਹ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ 'ਚ ਸ਼ੈਲਟਰ ਹੋਮ 'ਚੋਂ ਗੋਦ ਲਏ ਕੁੱਤੇ ਨੂੰ ਉਸ ਦੇ ਮਾਲਕ ਵਾਪਸ ਮੋੜ ਗਏ। ਬੀਬੀਸੀ ਦੇ ਡਿਜ਼ਰਟ ਆਈਲੈਂਡ ਡਿਸਕਸ ਨਾਲ ਕੀਤੇ ਇੰਟਰਵਿਊ ਦੌਰਾਨ ਦੱਖਣੀ ਲੰਡਨ ਵਿਚ ਸਥਿਤ ਚੈਰੀਟੀ ਐਕਟੀਵਿਸਟ ਤੇ ਬੈਟਰੀਸੀ ਡੌਗਜ਼ ਐਂਡ ਕੈਟਸ ਹੋਮ ਦੀ ਸਾਬਕਾ ਸੀਈਓ ਕਲੇਅਰ ਹੋਟਨ ਨੇ ਪਾਲਤੂ ਜਾਨਵਰਾਂ ਨਾਲ ਜੁੜੇ ਕੁੱਝ ਅਜਿਹੇ ਕਿੱਸੇ ਸਾਂਝੇ ਕੀਤੇ ਜੋ ਹਸਾਉਂਦੇ ਵੀ ਸਨ ਪਰ ਨਾਲ ਹੀ ਹੈਰਾਨ ਵੀ ਕਰਦੇ ਸਨ। ਕਲੇਅਰ ਨੇ ਦੱਸਿਆ ਕਿ ਕੁੱਤਿਆਂ ਨੂੰ ਗੋਦ ਲੈਣ ਵਾਲੇ ਲੋਕਾਂ ਚੋਂ 10 ਫ਼ੀਸਦੀ ਲੋਕ ਆਪਣੇ ਕੁੱਤੇ ਨੂੰ ਵਾਪਸ ਕਰ ਜਾਂਦੇ ਹਨ। ਹੁਣ ਜੇ ਉਹ ਕਿਸੇ ਦਿੱਕਤ ਕਰਕੇ ਗੋਦ ਲਿਆ ਕੁੱਤਾ ਵਾਪਸ ਕਰਦੇ ਹਨ ਤਾਂ ਠੀਕ ਹੈ ਪਰ ਉਨ੍ਹਾਂ ਵੱਲੋਂ ਹਾਸੋਹੀਣੇ ਕਰਨ ਵਾਲੇ ਅਜੀਬੋ-ਗ਼ਰੀਬ ਬਹਾਨੇ ਬਣਾ ਕੇ ਆਪਣੇ ਕੁੱਤੇ ਵਾਪਸ ਕੀਤੇ ਜਾਂਦੇ ਹਨ ਕਿ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਵੋਗੇ।

ਕਲੇਅਰ ਦੇ ਦੱਸਿਆ ਕਿ ਕਈ ਵਾਰ ਕੁੱਤੇ ਵਾਪਸ ਕਰਨ ਦੇ ਕਾਰਨ ਸੱਚ ਹੋ ਸਕਦੇ ਹਨ, ਜਿਵੇਂ ਕਿ ਹਾਲਤਾਂ ਵਿੱਚ ਤਬਦੀਲੀ, ਬਿਮਾਰੀ ਜਾਂ ਘਰ ਚ ਕਿਸੇ ਨੂੰ ਐਲਰਜੀ। ਰਿਸ਼ਤਾ ਟੁੱਟਣ ਤੋਂ ਲੈ ਕੇ ਤਲਾਕ ਤੱਕ ਦੀ ਨੌਬਤ ਵੀ ਆ ਜਾਂਦੀ ਹੈ। ਵਰਤਮਾਨ ਹਾਲਾਤ ਵਿੱਚ ਬਹੁਤ ਸਾਰੇ ਮਾਲਕਾਂ ਨੇ ਆਪਣੇ ਪਾਲਤੂ ਜਾਨਵਰਾਂ ਨੂੰ ਵਾਪਸ ਮੋੜਿਆ ਹੈ। ਬਹੁਤ ਸਾਰੇ ਲੋਕਾਂ ਨੇ ਬੀਤੇ ਇੱਕ ਸਾਲ 'ਚ ਕੋਰੋਨਾ ਮਹਾਂਮਾਰੀ ਦੌਰਾਨ ਨੌਕਰੀਆਂ ਗਵਾਈਆਂ ਇਸ ਕਰਕੇ ਘਰ 'ਚ ਰੱਖੇ ਪਾਲਤੂ ਦਾ ਖਰਚਾ ਚੁੱਕਣਾ ਔਖਾ ਹੋ ਗਿਆ ਸੀ। ਉੱਥੇ ਹੀ ਮਹਾਂਮਾਰੀ ਦੌਰਾਨ ਇਸ ਦੇ ਉਲਟ ਵੀ ਹੋਇਆ, ਲੋਕਾਂ ਵੱਲੋਂ ਆਪਣੇ ਪਾਲਤੂ ਜਾਨਵਰ ਵਾਪਸ ਕਰਨ ਦੀ ਗਿਣਤੀ ਵੀ ਘੱਟ ਗਈ, ਕਿਉਂਕਿ ਤਾਲਾਬੰਦੀ ਦੌਰਾਨ ਲੋਕਾਂ ਕੋਲ ਆਪਣੇ ਪਾਲਤੂ ਜਾਨਵਰਾਂ ਨਾਲ ਬਿਤਾਉਣ ਲਈ ਕਾਫ਼ੀ ਸਮਾਂ ਸੀ।

ਪਰ ਕਈ ਵਾਰੀ ਅਜਿਹੀ ਤਰਕਹੀਣ ਵਜਾ ਦੱਸੀ ਜਾਂਦੀ ਹੈ ਜਿਵੇਂ ਕਿ ਉਨ੍ਹਾਂ ਦੇ ਕੁੱਤੇ ਨੇ ਕਾਰਪਿਟ ਤੇ ਪਿਸ਼ਾਬ ਕਰ ਦਿੱਤਾ, ਜਾਂ ਉਨ੍ਹਾਂ ਵੱਲੋਂ ਗੋਦ ਲਿਆ ਗਿਆ ਕੁੱਤਾ ਦਰਵਾਜ਼ਾ ਚਬਾ ਰਿਹਾ ਸੀ, ਇਸ ਲਈ ਉਹ ਵਾਪਸ ਕਰ ਰਹੇ ਹਨ। ਕਲੇਅਰ ਨੇ ਇੱਕ ਮਾਲਕ ਦਾ ਕਿੱਸਾ ਦੱਸਿਆ ਕਿ ਉਸ ਵਿਅਕਤੀ ਨੇ ਆਪਣਾ ਕੁੱਤਾ ਇਸ ਲਈ ਵਾਪਸ ਕਰ ਦਿੱਤਾ ਕਿ ਉਸ ਦਾ ਰੰਗ ਘਰ ਦੇ ਸੋਫ਼ੇ ਨਾਲ ਮੇਲ ਨਹੀਂ ਸੀ ਕਰ ਰਿਹਾ। ਕਲੇਅਰ ਨੇ ਕਿਹਾ ਕਿ ਸਭ ਨੂੰ ਆਪਣਾ ਪਾਲਤੂ ਵਾਪਸ ਕਰਨ ਤੋਂ ਪਹਿਲਾਂ ਉਸ ਨੂੰ ਦੂਜਾ ਮੌਕਾ ਦੇਣਾ ਚਾਹੀਦਾ ਕਿਉਂਕਿ ਉਹ ਬਿਨਾਂ ਕਿਸੇ ਸ਼ਰਤ ਦੇ ਵਫ਼ਾਦਾਰੀ ਨਿਭਾਉਂਦੇ ਹਨ।
Published by: Ashish Sharma
First published: March 18, 2021, 11:12 AM IST
ਹੋਰ ਪੜ੍ਹੋ
ਅਗਲੀ ਖ਼ਬਰ