HOME » NEWS » World

Corona: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹਸਪਤਾਲ ਵਿਚ ਦਾਖਲ

News18 Punjabi | News18 Punjab
Updated: October 3, 2020, 8:34 AM IST
share image
Corona: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹਸਪਤਾਲ ਵਿਚ ਦਾਖਲ
Corona: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹਸਪਤਾਲ ਵਿਚ ਦਾਖਲ

  • Share this:
  • Facebook share img
  • Twitter share img
  • Linkedin share img
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਨੂੰ ਹਸਪਤਾਲ (Trump Hospitalised) ਦਾਖਲ ਕਰਵਾਇਆ ਗਿਆ। ਹਾਲਾਂਕਿ, ਟਰੰਪ ਨੇ ਅਜੇ ਵੀ ਕਿਹਾ ਕਿ ਉਹ ਠੀਕ ਹਨ।

ਇਸ ਸਮੇਂ ਰਾਸ਼ਟਰਪਤੀ ਚੋਣ ਆਪਣੇ ਸਿਖਰ ਉਤੇ ਹੈ ਅਤੇ ਟਰੰਪ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਹੈ।ਵ੍ਹਾਈਟ ਹਾਊਸ ਅੰਦਰ ਦਰਜ ਕੀਤੀ ਗਈ ਅਤੇ ਟਵਿੱਟਰ 'ਤੇ ਜਾਰੀ ਕੀਤੀ ਗਈ 18 ਸੈਕਿੰਡ ਦੀ ਇਕ ਵੀਡੀਓ ਵਿਚ ਟਰੰਪ ਆਖ ਰਹੇ ਹਨ ਕਿ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ ਹੈ। ਪ੍ਰੈੱਸ ਸਕੱਤਰ ਕੈਲੇ ਮੈਕਕੇਨੇ ਨੇ ਇਕ ਬਿਆਨ ਵਿਚ ਕਿਹਾ ਕਿ ਡਾਕਟਰੀ ਮਾਹਰਾਂ ਨੇ ਟਰੰਪ ਨੂੰ ਅਗਲੇ ਦਿਨਾਂ ਵਿਚ ਵਾਲਟਰ ਰੀਡ ਵਿਚ ਰਾਸ਼ਟਰਪਤੀ ਦਫ਼ਤਰਾਂ ਤੋਂ ਕੰਮ ਕਰਨ ਦੀ ਸਿਫਾਰਸ਼ ਕੀਤੀ ਹੈ।

ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨੋ ਵਾਇਰਸ ਦੇ ਇਲਾਜ ਲਈ ਵਾਸ਼ਿੰਗਟਨ ਤੋਂ ਬਾਹਰ ਇਕ ਮਿਲਟਰੀ ਹਸਪਤਾਲ ਵਿਚ ਦਿਨ ਬਤੀਤ ਕਰਨਗੇ। ਉਹ ਹਸਪਤਾਲ ਤੋਂ ਹੀ ਆਪਣਾ ਕੰਮ ਕਰਦੇ ਰਹਿਣਗੇ। ਡੋਨਾਲਡ ਟਰੰਪ ਨੂੰ ਕੋਵਿਡ -19 ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਹ ਉਸ ਦੇ ਡਾਕਟਰ ਅਤੇ ਡਾਕਟਰੀ ਮਾਹਰਾਂ ਦੀ ਸਿਫਾਰਸ਼ 'ਤੇ ਕੀਤਾ ਗਿਆ ਹੈ।
ਟਰੰਪ ਨੇ ਟਵੀਟ ਕੀਤਾ, ‘ਮੇਲਾਨੀਆ ਤੇ ਮੇਰੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਅਸੀਂ ਇਸ ਦਾ ਇਕੱਠਿਆਂ ਸਾਹਮਣਾ ਕਰਾਂਗੇ।’  ਵ੍ਹਾਈਟ ਹਾਊਸ ਦੇ ਬਾਹਰ ਟਰੰਪ ਦੇ ਸਾਰੇ ਦੌਰੇ ਤੇ ਮੀਟਿੰਗਾਂ ਰੱਦ ਕਰ ਦਿੱਤੀਆਂ ਗਈਆਂ ਹਨ। ਵ੍ਹਾਈਟ ਹਾਊਸ ਨੇ ਕਈ ਪ੍ਰੋਗਰਾਮ ਰੱਦ ਹੋਣ ਮਗਰੋਂ ਨਵਾਂ ਪ੍ਰੋਗਰਾਮ ਜਾਰੀ ਕੀਤਾ ਹੈ।

ਵ੍ਹਾਈਟ ਹਾਊਸ ਨੇ ਕਿਹਾ, ‘ਰਾਸ਼ਟਰਪਤੀ ਕੋਵਿਡ-19 ਸੰਵੇਦਨਸ਼ੀਲ ਬਜ਼ੁਰਗਾਂ ਦੀ ਹਮਾਇਤ ’ਚ ਇੱਕ ਫੋਨ ਕਾਲ ਦੀ ਮੇਜ਼ਬਾਨੀ ਕਰਨਗੇ।’ ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੀ ਪਤਨੀ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਮੋਦੀ ਨੇ ਟਵੀਟ ਕੀਤਾ, ‘ਮੈਂ ਮੇਰੇ ਦੋਸਤ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦਾ ਹਾਂ।’
Published by: Gurwinder Singh
First published: October 3, 2020, 8:34 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading