ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਸੋਸ਼ਲ ਮੀਡੀਆ ਉਤੇ ਛਾਏ ਹੋਏ ਹਨ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵਾਰ ਦਾ ਕਾਰਨ ਰਾਜਨੀਤਿਕ ਨਹੀਂ ਬਲਕਿ ਕੁਲਫੀ ਹੈ। ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੈ ਕਿ ਕੁਲਫੀ ਅਤੇ ਟਰੰਪ ਦਾ ਆਪਸ ਵਿੱਚ ਕੀ ਸੰਬੰਧ ਹੈ?
ਆਓ ਤੁਹਾਨੂੰ ਦਸਦੇ ਹਾਂ- ਦਰਅਸਲ, ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਆਦਮੀ ਕੁਲਫੀ ਵੇਚਦਾ ਹੋਇਆ ਇਕ ਗਾਣਾ ਗਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਇਸ ਵਿਅਕਤੀ ਨੂੰ ਵੇਖਣ ਤੋਂ ਬਾਅਦ ਤੁਹਾਡੀਆਂ ਅੱਖਾਂ ਇਕ ਪਲ ਲਈ ਧੋਖਾ ਖਾ ਜਾਣਗੀਆਂ, ਕਿਉਂਕਿ ਇਸ ਵਿਅਕਤੀ ਦਾ ਚਿਹਰਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨਾਲ ਕਾਫ਼ੀ ਹੱਦ ਤੱਕ ਮੇਲ ਖਾਂਦਾ ਹੈ।
ਇਸ ਵੀਡੀਓ ਨੂੰ ਪਾਕਿਸਤਾਨੀ ਗਾਇਕ-ਗੀਤਕਾਰ ਸ਼ਹਿਜ਼ਾਦ ਰਾਏ ਨੇ ਸਾਂਝਾ ਕੀਤਾ ਹੈ। ਉਸ ਦੀ ਪ੍ਰਸ਼ੰਸਾ ਕਰਦੇ ਹੋਏ ਰਾਏ ਨੇ ਲਿਖਿਆ - 'ਵਾਹ, ਕੁਲਫੀ ਵਾਲੇ ਭਰਾ, ਕਿਆ ਬਾਤ ਹੈ'। ਇਸ ਵੀਡੀਓ ਵਿਚ ਇਕ ਆਦਮੀ ਦਿਖਾਈ ਦੇ ਰਿਹਾ ਹੈ। ਉਹ ਕਹਿ ਰਿਹਾ ਹੈ, 'ਓਏ ਆਲੀ, ਖੋਆ ਪਾਕੇ, ਮੱਖਨ ਪਾ ਕੇ, ਏ ਕੁਲਫੀ, ਕੁਲਫੀ ਕੁਲਫੀ… ਕੁਲਫੀ ਕੁਲਫੀ ਓਏ ਕੁਲਫੀ।’ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਵੀ ਆਪਣੀ ਪ੍ਰਤੀਕ੍ਰਿਆ ਦੇਣਾ ਸ਼ੁਰੂ ਕਰ ਦਿੱਤਾ ਹੈ।
ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਵੀਡਿਓ ਨੂੰ ਸਾਂਝਾ ਕੀਤਾ ਅਤੇ ਕੁਝ ਨੇ ਦੱਸਿਆ ਕਿ ਕੁਲਫੀ ਵੇਚਣ ਵਾਲਾ ਅਸਲ ਵਿੱਚ ਪਾਕਿਸਤਾਨ ਦੇ ਪੰਜਾਬ ਖੇਤਰ ਵਿੱਚ ਸਾਹੀਵਾਲ ਦਾ ਰਹਿਣ ਵਾਲਾ ਹੈ ਤੇ ਉਸ ਨੂੰ ‘ਚਾਚਾ ਬੱਗਾ’ ਕਿਹਾ ਜਾਂਦਾ ਹੈ। ਬਹੁਤ ਸਾਰੇ ਯੂਜ਼ਰਸ ਨੇ ਦੱਸਿਆ ਕਿ ਉਨ੍ਹਾਂ ਨੇ ਚਾਚਾ ਬੱਗਾ ਤੋਂ ਕਈ ਵਾਰ ਕੁਲਫੀ ਖਾਦੀ ਹੈ।
ਲੋਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਪਸੰਦ ਕਰ ਰਹੇ ਤੇ ਸ਼ੇਅਰ ਕਰ ਰਹੇ ਹਨ। ਇਹੀ ਕਾਰਨ ਹੈ ਕਿ ਬਹੁਤ ਸਾਰੇ ਉਪਭੋਗਤਾਵਾਂ ਨੇ ਵੀਡੀਓ 'ਤੇ ਆਪਣੀ ਪ੍ਰਤੀਕ੍ਰਿਆ ਵੀ ਦਰਜ ਕੀਤੀ। ਇਕ ਯੂਜ਼ਰ ਨੇ ਕਿਹਾ ਕਿ ਅਮਰੀਕਾ ਵਿਚ ਹੋਈ ਹਾਰ ਤੋਂ ਬਾਅਦ ਟਰੰਪ ਨੂੰ ਪਾਕਿਸਤਾਨ ਵਿਚ ਕੁਲਫੀ ਵੇਚਦੇ ਦੇਖਿਆ ਗਿਆ।
ਦੂਜੇ ਪਾਸੇ, ਇਕ ਹੋਰ ਯੂਜ਼ਕ ਨੇ ਲਿਖਿਆ ਕਿ ਲੱਗਦਾ ਹੈ ਕਿ ਟਰੰਪ ਦੇ ਕਾਰੋਬਾਰ ਵਿਚ ਬਹੁਤ ਨੁਕਸਾਨ ਹੋਇਆ ਹੈ। ਸ਼ਾਨਦਾਰ ! ਇਸ ਤੋਂ ਇਲਾਵਾ, ਬਹੁਤ ਸਾਰੇ ਹੋਰ ਇੰਨਰਨੈਟ ਯੂਜ਼ਰਸ ਨੇ ਇਸ ਵੀਡੀਓ 'ਤੇ ਆਪਣੇ ਕੁਮੈਂਟਾਂ ਰਾਹੀਂ ਪ੍ਰਤੀਕਿਰਿਆ ਦਿੱਤੀ ਹੈ।
tags :
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।