HOME » NEWS » World

ਟਰੰਪ ਨੇ ਭਾਰਤ-ਚੀਨ ਸਰਹੱਦੀ ਵਿਵਾਦ ਬਾਰੇ ਕਿਹਾ- ਹਾਲਾਤ ਬਹੁਤ ਗੰਭੀਰ ਹਨ, ਅਸੀਂ ਮਦਦ ਲਈ ਤਿਆਰ ਹਾਂ

News18 Punjabi | News18 Punjab
Updated: September 5, 2020, 9:21 AM IST
share image
ਟਰੰਪ ਨੇ ਭਾਰਤ-ਚੀਨ ਸਰਹੱਦੀ ਵਿਵਾਦ ਬਾਰੇ ਕਿਹਾ- ਹਾਲਾਤ ਬਹੁਤ ਗੰਭੀਰ ਹਨ, ਅਸੀਂ ਮਦਦ ਲਈ ਤਿਆਰ ਹਾਂ
ਟਰੰਪ ਨੇ ਭਾਰਤ-ਚੀਨ ਸਰਹੱਦੀ ਵਿਵਾਦ ਬਾਰੇ ਕਿਹਾ- ਹਾਲਾਤ ਬਹੁਤ ਗੰਭੀਰ ਹਨ, ਅਸੀਂ ਮਦਦ ਲਈ ਤਿਆਰ ਹਾਂ

  • Share this:
  • Facebook share img
  • Twitter share img
  • Linkedin share img
ਭਾਰਤ-ਚੀਨ ਸਰਹੱਦੀ ਵਿਵਾਦ ਇਕ ਵਾਰ ਫਿਰ ਗਹਿਰਾ ਹੁੰਦਾ ਜਾ ਰਿਹਾ ਹੈ। ਅਮਰੀਕਾ ਵੀ ਚੀਨ ਦੇ ਇਸ ਰਵੱਈਏ ਤੋਂ ਪ੍ਰੇਸ਼ਾਨ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਕਿਹਾ ਹੈ ਕਿ ਉਹ ਭਾਰਤ-ਚੀਨ ਸਰਹੱਦੀ ਵਿਵਾਦ ਵਿੱਚ ਭਾਰਤ ਦੀ ਮਦਦ ਲਈ ਤਿਆਰ ਹੈ।

ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ-ਚੀਨ ਸਰਹੱਦੀ ਵਿਵਾਦ (India China Border Dispute) ਦੇ ਹੱਲ ਲਈ ਮਦਦ ਕਰਨ ਲਈ ਤਿਆਰ ਹੈ। ਟਰੰਪ ਨੇ ਕਿਹਾ, “ਭਾਰਤ-ਚੀਨ ਸਰਹੱਦ ‘ਤੇ ਤਣਾਅ ਬਹੁਤ ਵਧ ਗਿਆ ਹੈ। ਦੋਵਾਂ ਵਿਚਾਲੇ ਹਾਲਾਤ ਬਹੁਤ ਖਰਾਬ ਹੋ ਗਏ ਹਨ। ਮੈਂ ਭਾਰਤ ਅਤੇ ਚੀਨ ਵਿਵਾਦ ਵਿਚ ਸ਼ਾਮਲ ਹੋਣਾ ਚਾਹੁੰਦਾ ਹਾਂ ਅਤੇ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਸਹਾਇਤਾ ਲਈ ਤਿਆਰ ਹਾਂ।

ਉਨ੍ਹਾਂ ਨੇ ਕਿਹਾ ਕਿ ਜੇ ਅਸੀਂ ਕੁਝ ਕਰ ਸਕਦੇ ਹਾਂ, ਤਾਂ ਅਸੀਂ ਸਹਾਇਤਾ ਕਰਨਾ ਪਸੰਦ ਕਰਾਂਗੇ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਸੀਂ ਵਿਵਾਦ ਦੇ ਮੁੱਦੇ 'ਤੇ ਦੋਵਾਂ ਦੇਸ਼ਾਂ ਨਾਲ ਗੱਲਬਾਤ ਕਰ ਰਹੇ ਹਾਂ। ਟਰੰਪ ਨੇ ਇਹ ਗੱਲ ਵ੍ਹਾਈਟ ਹਾਊਸ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਕਹੀ।
ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੁਹਰਾਇਆ ਕਿ ਉਹ ਭਾਰਤ ਅਤੇ ਚੀਨ ਦੋਵਾਂ ਨਾਲ ਸਥਿਤੀ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਚੀਨ ਅਤੇ ਭਾਰਤ ਦੇ ਸਬੰਧ ਵਿੱਚ ਮਦਦ ਲਈ ਤਿਆਰ ਹਾਂ। ਜੇ ਅਸੀਂ ਕੁਝ ਕਰ ਸਕਦੇ ਹਾਂ, ਤਾਂ ਅਸੀਂ ਸ਼ਾਮਲ ਹੋਣਾ ਅਤੇ ਮਦਦ ਕਰਨਾ ਪਸੰਦ ਕਰਾਂਗੇ। ਅਸੀਂ ਇਸ ਬਾਰੇ ਦੋਵਾਂ ਦੇਸ਼ਾਂ ਨਾਲ ਗੱਲ ਕਰ ਰਹੇ ਹਾਂ।

ਇਕ ਰਿਪੋਰਟਰ ਦੁਆਰਾ ਪੁੱਛਿਆ ਗਿਆ ਕਿ ਚੀਨ ਭਾਰਤ ਨੂੰ ਧਮਕਾ ਰਿਹਾ ਹੈ? ਇਸ ਸਵਾਲ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ, ਪਰ ਚੀਨ ਨਿਸ਼ਚਤ ਰੂਪ ਤੋਂ ਇਸ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਟਰੰਪ ਨੇ ਕਿਹਾ, ‘ਮੈਨੂੰ ਉਮੀਦ ਹੈ ਕਿ ਅਜਿਹਾ ਨਹੀਂ ਹੈ, ਪਰ ਚੀਨ ਇਸ ਦਿਸ਼ਾ ‘ਚ ਅੱਗੇ ਵੱਧ ਰਿਹਾ ਹੈ। ਚੀਨ ਇਸ ਦਿਸ਼ਾ ਵਿਚ ਬਹੁਤ ਜ਼ੋਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਇਸ ਗੱਲ ਨੂੰ ਸਮਝ ਰਹੇ ਹਨ।
Published by: Gurwinder Singh
First published: September 5, 2020, 9:21 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading