Home /News /international /

ਆਰਥਿਕ ਮੰਦੀ ਤੋਂ ਬਚਣੈ ਤਾਂ ਘੱਟ ਚਾਹ ਪੀਓ, ਪਾਕਿਸਤਾਨ ਦੇ ਮੰਤਰੀ ਦੀ ਲੋਕਾਂ ਨੂੰ ਅਜੀਬੋ-ਗਰੀਬ ਅਪੀਲ

ਆਰਥਿਕ ਮੰਦੀ ਤੋਂ ਬਚਣੈ ਤਾਂ ਘੱਟ ਚਾਹ ਪੀਓ, ਪਾਕਿਸਤਾਨ ਦੇ ਮੰਤਰੀ ਦੀ ਲੋਕਾਂ ਨੂੰ ਅਜੀਬੋ-ਗਰੀਬ ਅਪੀਲ

Pakistan News: ਪਾਕਿਸਤਾਨ ਵਿੱਚ ਲੋਕਾਂ ਨੂੰ ਚਾਹ (Tea) ਘੱਟ ਪੀਣ ਦੀ ਅਪੀਲ ਕੀਤੀ ਗਈ ਹੈ। ਇੱਕ ਸੀਨੀਅਰ ਮੰਤਰੀ ਨੇ ਲੋਕਾਂ ਨੂੰ ਰੋਜ਼ਾਨਾ ਚਾਹ ਦੇ ਕੁੱਝ ਕੱਪ ਘੱਟ ਕਰਨ ਲਈ ਕਿਹਾ। ਦੇਸ਼ ਦੀ ਆਰਥਿਕ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ, ਜੋ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ।

  • Share this:
Pakistan News: ਪਾਕਿਸਤਾਨ ਵਿੱਚ ਲੋਕਾਂ ਨੂੰ ਚਾਹ (Tea) ਘੱਟ ਪੀਣ ਦੀ ਅਪੀਲ ਕੀਤੀ ਗਈ ਹੈ। ਇੱਕ ਸੀਨੀਅਰ ਮੰਤਰੀ ਨੇ ਲੋਕਾਂ ਨੂੰ ਰੋਜ਼ਾਨਾ ਚਾਹ ਦੇ ਕੁੱਝ ਕੱਪ ਘੱਟ ਕਰਨ ਲਈ ਕਿਹਾ। ਦੇਸ਼ ਦੀ ਆਰਥਿਕ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ, ਜੋ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਪਾਕਿਸਤਾਨ ਦੇ ਸੀਨੀਅਰ ਮੰਤਰੀ ਅਹਿਸਾਨ ਇਕਬਾਲ (Pak Minister Ahisan Iqbal) ਨੇ ਲੋਕਾਂ ਨੂੰ ਰੋਜ਼ਾਨਾ ਚਾਹ ਦੇ ਕੱਪਾਂ ਦੀ ਗਿਣਤੀ ਘੱਟ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਆਰਥਿਕਤਾ (Pakistan Economy) ਨੂੰ ਚੱਲਦਾ ਰੱਖਣ ਵਿੱਚ ਮਦਦਗਾਰ ਸਾਬਿਤ ਹੋਵੇਗਾ, ਕਿਉਂਕਿ ਇਸ ਨਾਲ ਦੇਸ਼ ਦੇ ਦਰਾਮਦ ਬਿੱਲ ਵਿੱਚ ਕਮੀ ਆਵੇਗੀ। ਪਾਕਿਸਤਾਨੀ ਮੀਡੀਆ ਦੇ ਮੁਤਾਬਕ, ਅਹਿਸਾਨ ਇਕਬਾਲ ਨੇ ਕਿਹਾ, "ਮੈਂ ਦੇਸ਼ ਨੂੰ ਚਾਹ ਪੀਣ 'ਚ ਇਕ ਤੋਂ ਦੋ ਕੱਪ ਕਟੌਤੀ ਕਰਨ ਦੀ ਅਪੀਲ ਕਰਦਾ ਹਾਂ ਕਿਉਂਕਿ ਮੌਜੂਦਾ ਸਮੇਂ 'ਚ ਅਸੀਂ ਕਰਜ਼ੇ 'ਤੇ ਚਾਹ ਦੀ ਦਰਾਮਦ ਕਰਦੇ ਹਾਂ।"

ਬੀਬੀਸੀ ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਕੁਝ ਹੋਰ ਉਪਾਅ ਵੀ ਦੱਸੇ, ਜਿਵੇਂ ਕਿ ਵਪਾਰੀ ਬਿਜਲੀ ਦੀ ਬੱਚਤ ਲਈ ਰਾਤ 8.30 ਵਜੇ ਹੀ ਦੁਕਾਨਾਂ ਬੰਦ ਕਰ ਸਕਦੇ ਹਨ।

ਭਾਰਤ ਦੇ ਗੁਆਂਢੀ ਮੁਲਕ ਦੀ ਆਰਥਿਕ ਹਾਲਤ ਬਹੁਤ ਤੰਗ ਹੋ ਚੁੱਕੀ ਹੈ। ਪਾਕਿਸਤਾਨ ਕੋਲ ਆਯਾਤ ਕਰਨ ਲਈ ਦੋ ਮਹੀਨਿਆਂ ਤੋਂ ਘੱਟ ਵਿਦੇਸ਼ੀ ਮੁਦਰਾ ਬਚੀ ਹੈ। ਇਹ ਦੁਨੀਆ ਵਿੱਚ ਚਾਹ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ ਅਤੇ ਹਰ ਸਾਲ ਲੋਕ ਅਰਬਾਂ ਰੁਪਏ ਦੀ ਚਾਹ ਪੀ ਜਾਂਦੇ ਹਨ। ਪਿਛਲੇ ਸਾਲ ਪਾਕਿਸਤਾਨ ਨੇ 600 ਮਿਲੀਅਨ ਡਾਲਰ ਭਾਵ ਲਗਭਗ 32 ਅਰਬ ਭਾਰਤੀ ਰੁਪਏ ਦੀ ਚਾਹ ਦਰਾਮਦ ਕੀਤੀ ਸੀ। ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਘਟਦਾ ਜਾ ਰਿਹਾ ਹੈ, ਜਿਸ ਕਾਰਨ ਦੇਸ਼ ਨੂੰ ਦਰਾਮਦ ਘਟਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਇਸ ਦੌਰਾਨ ਮੰਤਰੀ ਵੱਲੋਂ ਚਾਹ ਘੱਟ ਪੀਣ ਦੀ ਮੰਗ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਬਾਰੇ ਲੋਕਾਂ ਦੀ ਵੱਖੋ-ਵੱਖ ਰਾਏ ਹੈ। ਜਿਵੇਂ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਸਿਰਫ਼ ਚਾਹ ਘੱਟ ਕਰਨ ਨਾਲ ਦੇਸ਼ ਦੀਆਂ ਆਰਥਿਕ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ। ਪਰ ਕੁਝ ਲੋਕਾਂ ਨੇ ਇਸ ਨੂੰ ਚੰਗਾ ਕਦਮ ਵੀ ਕਿਹਾ ਹੈ। ਇੱਕ ਸਰਕਾਰੀ ਅਧਿਕਾਰੀ ਮੁਹੰਮਦ ਹਮਜ਼ਾ ਸ਼ਫਕਤ ਨੇ ਟਵਿੱਟਰ 'ਤੇ ਲਿਖਿਆ: "ਮੈਂ ਇਸਨੂੰ ਦੁਬਾਰਾ ਦੁਹਰਾਉਂਦਾ ਹਾਂ। ਸਾਨੂੰ ਆਪਣੇ ਖਪਤ ਕਰਨ ਦੇ ਪੈਟਰਨ ਨੂੰ ਬਦਲਣ ਦੀ ਲੋੜ ਹੈ।"

ਪਾਕਿਸਤਾਨ ਭਾਰਤ ਦਾ ਇਕੱਲਾ ਗੁਆਂਢੀ ਦੇਸ਼ ਨਹੀਂ ਹੈ ਜਿਸ ਦੀ ਆਰਥਿਕ ਹਾਲਤ ਖਸਤਾ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਸ਼੍ਰੀਲੰਕਾ ਲਗਭਗ ਗਰੀਬੀ ਦੀ ਸਥਿਤੀ 'ਤੇ ਪਹੁੰਚ ਚੁੱਕਾ ਹੈ ਅਤੇ ਉਸ ਕੋਲ ਆਪਣਾ ਕਰਜ਼ਾ ਚੁਕਾਉਣ ਲਈ ਪੈਸਾ ਖਤਮ ਹੋ ਗਿਆ ਹੈ। ਉਸ ਕੋਲ ਬੁਨਿਆਦੀ ਸਾਮਾਨ ਖਰੀਦਣ ਲਈ ਵਿਦੇਸ਼ੀ ਕਰੰਸੀ ਵੀ ਨਹੀਂ ਬਚੀ ਸੀ, ਜਿਸ ਕਾਰਨ ਉਸ ਨੇ ਕੌਮਾਂਤਰੀ ਮੁਦਰਾ ਫੰਡ ਤੋਂ ਮਦਦ ਮੰਗੀ ਸੀ। ਨੇਪਾਲ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ। ਉਸ ਨੇ ਲਗਜ਼ਰੀ ਵਸਤੂਆਂ ਦੀ ਦਰਾਮਦ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ ਤਾਂ ਜੋ ਵਿਦੇਸ਼ੀ ਮੁਦਰਾ ਬਚਾਈ ਜਾ ਸਕੇ। ਅਪ੍ਰੈਲ 'ਚ ਦੇਸ਼ ਦੇ ਕੇਂਦਰੀ ਬੈਂਕ ਨੇ ਕਿਹਾ ਕਿ ਵਿਦੇਸ਼ੀ ਮੁਦਰਾ ਭੰਡਾਰ ਅੱਧਾ ਰਹਿ ਗਿਆ ਹੈ।

ਖਰਚੇ ਘਟਾਉਣ ਲਈ ਨੇਪਾਲ ਸਰਕਾਰ ਨੇ ਕਾਰਾਂ, ਸੋਨਾ ਅਤੇ ਕਾਸਮੈਟਿਕਸ ਵਰਗੀਆਂ ਚੀਜ਼ਾਂ ਦੀ ਦਰਾਮਦ ਅੱਧੀ ਕਰ ਦਿੱਤੀ ਹੈ। ਨੇਪਾਲ ਵਿੱਚ ਸੈਰ ਸਪਾਟਾ ਉਦਯੋਗ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਕੋਵਿਡ-19 ਮਹਾਮਾਰੀ ਦੇ ਦੋ ਸਾਲਾਂ ਦੌਰਾਨ, ਪੂਰਾ ਉਦਯੋਗ ਲਗਭਗ ਬੰਦ ਹੋ ਗਿਆ ਸੀ। ਇਸ ਸਮੇਂ ਦੌਰਾਨ ਦੇਸ਼ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਅੱਧ ਜੁਲਾਈ ਦੇ ਪੱਧਰ ਤੋਂ 17 ਫੀਸਦੀ ਡਿੱਗ ਕੇ ਫਰਵਰੀ ਦੇ ਅੱਧ ਤੱਕ 9.75 ਅਰਬ ਡਾਲਰ ਜਾਂ ਲਗਭਗ ਸਾਢੇ ਸੱਤ ਖਰਬ ਰਹਿ ਗਿਆ ਹੈ।
Published by:Krishan Sharma
First published:

Tags: OMG, Pakistan, Pakistan government, Social media

ਅਗਲੀ ਖਬਰ